Skip to main content

Gee 98News

ਮੁਕਤਸਰ ਦੇ ਵਕੀਲ ਵਾਲਾ “ਰਾਜ਼ੀਨਾਮਾ” ਚੜ੍ਹ ਗਿਆ ਸਿਰੇ….!

ਚੰਡੀਗੜ੍ਹ,8 ਅਕਤੂਬਰ-ਮੁਕਤਸਰ ਪੁਲਿਸ ਨੇ ਵਕੀਲ ਵਰਿੰਦਰ ਸਿੰਘ ਸੰਧੂ ਨਾਲ ਤਸ਼ੱਦਦ ਅਤੇ ਗ਼ੈਰ ਮਨੁੱਖੀਕਾਰਾ ਕਰਨ ਵਾਲੇ ਗ੍ਰਿਫ਼ਤਾਰ ਕੀਤੇ ਪੁਲਿਸ ਅਫਸਰਾਂ ਨੂੰ ਛੱਡ ਦਿੱਤਾ ਹੈ। ਵਕੀਲ ਵੱਲੋਂ ਰਾਜ਼ੀਨਾਮਾ ਕਰਨ ਦੀ ਸੂਚਨਾ ਪੁਲਿਸ ਨੇ ਮਾਨਯੋਗ ਅਦਾਲਤ ਨੂੰ ਦਿੱਤੀ ਜਿਸ ਤੋਂ ਬਾਅਦ ਅਦਾਲਤ ਨੇ ਪੁਲਿਸ ਰਿਮਾਂਡ ‘ਤੇ ਚੱਲ ਰਹੇ ਐਸਪੀ, ਸੀਆਈਏ ਇੰਚਾਰਜ ਅਤੇ ਇੱਕ ਹੋਰ ਪੁਲਿਸ ਮੁਲਾਜ਼ਮ ਨੂੰ ਛੱਡ ਦਿੱਤਾ ਜਦਕਿ ਇਸ ਮਾਮਲੇ ‘ਚ ਬਾਕੀ ਪੁਲਿਸ ਮੁਲਾਜ਼ਮਾਂ ਨੂੰ ਪੁਲਿਸ ਨੇ ਅਜੇ ਗ੍ਰਿਫ਼ਤਾਰ ਹੀ ਨਹੀਂ ਕੀਤਾ ਸੀ । ਆਪਣੇ ਪੁਲਿਸ ਅਫਸਰਾਂ ਨੂੰ ਛੱਡਣ ਦੀ ਮੁਕਤਸਰ ਪੁਲਿਸ ਨੂੰ ਇਨੀ ਕਾਹਲੀ ਰਹੀ ਕਿ ਸ਼ਨੀਵਾਰ ਨੂੰ ਵਕੀਲ ਦਾ ਰਾਜ਼ੀਨਾਮਾ ਕੋਰਟ ‘ਚ ਪੇਸ਼ ਕੀਤਾ ਗਿਆ ਅਤੇ ਸ਼ਨੀਵਾਰ ਨੂੰ ਹੀ ਵਕੀਲ ਦੇ ਬਿਆਨ ਵੀ ਰਿਕਾਰਡ ਕਰਵਾ ਦਿੱਤੇ ਗਏ। ਆਪਣੇ ਅਫਸਰਾਂ ਨੂੰ ਬਚਾਉਣ ਲਈ ਹੋਏ “ਰਾਜ਼ੀਨਾਮੇ” ਨੂੰ ਅਮਲੀ ਜਾਮਾ ਪਹਿਨਾਉਣ ਲਈ ਪੁਲਿਸ ਨੇ ਰਤਾ ਦੇਰ ਨਹੀਂ ਲਗਾਈ ਜਦਕਿ ਆਮ ਧਿਰਾਂ ਵਿਚਕਾਰ “ਰਾਜ਼ੀ…ਨਾਮਾ” ਔਖਾ ਹੀ ਸਿਰੇ ਚੜ੍ਹਦਾ ਹੈ।

error: Content is protected !!