Skip to main content

Gee 98News

ਨਾਬਾਲਿਗ ਬੱਚੇ ਦੇ ਦੋਵੇਂ ਪੈਰ ਬੰਨ੍ਹ ਕੇ ਮਾਮੇ ਨੇ ਕੀਤਾ ਕੁਕਰਮ.. ਮਾਮਲਾ ਦਰਜ..ਦੋਸ਼ੀ ਫਰਾਰ

ਫਰੀਦਕੋਟ,01 ਅਕਤੂਬਰ-ਸਮਾਜ ਵਿੱਚ ਕੁਝ ਘਟਨਾਵਾਂ ਅਜਿਹੀਆਂ ਵਾਪਰਦੀਆਂ ਰਹਿੰਦੀਆਂ ਹਨ ਜੋ ਸਮੁੱਚੇ ਸਮਾਜ ਨੂੰ ਸ਼ਰਮਸਾਰ ਕਰ ਦਿੰਦੀਆਂ ਹਨ । ਅਜਿਹੀ ਇੱਕ ਨਿੰਦਣ ਯੋਗ ਘਟਨਾ ਫਰੀਦਕੋਟ ਵਿੱਚ ਪਿਛਲੇ ਦਿਨੀਂ ਵਾਪਰੀ ਜਿਸ ਵਿੱਚ ਇੱਕ ਮੂੰਹ ਬੋਲੇ ਮਾਮੇ ਨੇ ਇੱਕ ਨਾਬਾਲਗ ਬੱਚੇ ਨਾਲ ਕੁਕਰਮ ਕੀਤਾ। ਪੁਲਿਸ ਨੂੰ ਲਿਖਵਾਏ ਆਪਣੇ ਬਿਆਨਾਂ ਵਿੱਚ ਪੀੜ੍ਹਤ ਬੱਚੇ ਦੀ ਮਾਂ ਨੇ ਦੱਸਿਆ ਕਿ ਉਹ ਫਰੀਦਕੋਟ ਵਿੱਚ ਰਹਿੰਦੀ ਹੈ ਤੇ ਬਿਊਟੀ ਪਾਰਲਰ ਦਾ ਕੰਮ ਕਰਦੀ ਹੈ। ਇੱਕ ਚਰਨਜੀਤ ਸਿੰਘ ਨਾਮ ਦਾ ਵਿਅਕਤੀ ਉਸ ਦਾ ਭਰਾ ਬਣਿਆ ਹੋਇਆ ਜਦ ਵੀ ਕਿਧਰੇ ਉਹ ਬਾਹਰ ਜਾਂਦੀ ਤਾਂ ਆਪਣੇ ਬੱਚਿਆਂ ਨੂੰ ਚਰਨਜੀਤ ਸਿੰਘ ਕੋਲ ਛੱਡ ਜਾਂਦੀ ਸੀ। ਉਸਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਸ ਦਾ 12 ਵਰਿਆਂ ਦਾ ਬੇਟਾ ਸਹਿਮਿਆ ਅਤੇ ਡਰਿਆ ਹੋਇਆ ਰਹਿੰਦਾ ਸੀ ਅਤੇ ਅਕਸਰ ਬਿਮਾਰ ਵੀ ਰਹਿਣ ਲੱਗ ਪਿਆ। ਫਿਰ ਪੁੱਛਣ ‘ਤੇ ਇੱਕ ਦਿਨ ਬੱਚੇ ਨੇ ਮਾਂ ਨੂੰ ਦੱਸਿਆ ਕਿ ਚਰਨਜੀਤ ਨੇ ਉਸ ਦੇ ਦੋਵੇਂ ਪੈਰ ਬੰਨ ਕੇ ਉਸ ਨਾਲ ਕੁਕਰਮ ਕੀਤਾ ਅਤੇ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਸਾਰੇ ਪਰਿਵਾਰ ਨੂੰ ਉਹ ਮਾਰ ਦੇਵੇਗਾ। ਫਰੀਦਕੋਟ ਸਿਟੀ ਥਾਣੇ ਦੇ ਏਐਸਆਈ ਹਰਚਰਨ ਸਿੰਘ ਨੇ ਦੱਸਿਆ ਕਿ ਬੱਚੇ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਦੋਸ਼ੀ ਦੇ ਖਿਲਾਫ ਵੱਖ-ਵੱਖ ਧਰਾਵਾਂ ਅਤੇ ਪੋਕਸੋ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ, ਉਹਨਾਂ ਦੱਸਿਆ ਕਿ ਦੋਸ਼ੀ ਫਰਾਰ ਹੈ ਜਿਸ ਨੂੰ ਜਲਦੀ ਫੜ ਲਿਆ ਜਾਵੇਗਾ।

error: Content is protected !!