Skip to main content

Gee 98News

ਅਜੀਬ ਕਾਰਨਾਮਾ : ਔਰਤ ਦਾ ਅਜੇ ਜਣੇਪਾ ਨਹੀਂ ਹੋਇਆ ਸੀ ਪਰ ਸਟਾਫ਼ ਨੇ ਉਸਦੇ ਮਾਪਿਆਂ ਨੂੰ ਲਿਆ ਕੇ ਨਵਜੰਮੀ ਬੱਚੀ ਫੜਾ ਦਿੱਤੀ

ਚੰਡੀਗੜ੍ਹ,2 ਨਵੰਬਰ-ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਸਟਾਫ਼ ਦੀਆਂ ਆਪਹੁਦਰੀਆਂ ਤੇ ਅਜੀਬ ਕਾਰਨਾਮੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇੱਕ ਕਾਰਨਾਮਾ ਕਪੂਰਥਲਾ ਦੇ ਸਰਕਾਰੀ ਹਸਪਤਾਲ ‘ਚ ਵਾਪਰਿਆ ਜਦੋਂ ਸਟਾਫ਼ ਨੇ ਇੱਕ ਔਰਤ ਦਾ ਜਣੇਪਾ ਹੋਣ ਤੋਂ ਪਹਿਲਾਂ ਹੀ ਉਸਦੇ ਮਾਪਿਆਂ ਨੂੰ ਨਵਜੰਮੀ ਬੱਚੀ ਫੜਾ ਦਿੱਤੀ। ਬੱਚੀ ਨੂੰ ਔਰਤ ਦੇ ਮਾਪਿਆਂ ਨੇ ਸੰਭਾਲ ਲਿਆ ਪ੍ਰੰਤੂ ਕੁਝ ਸਮੇਂ ਬਾਅਦ ਮਾਪਿਆਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਧੀ ਦੀ ਤਾਂ ਅਜੇ ਡਿਲੀਵਰੀ ਹੀ ਨਹੀਂ ਹੋਈ, ਜਿਸ ਤੋਂ ਬਾਅਦ ਹਸਪਤਾਲ ‘ਚ ਹੰਗਾਮਾ ਸ਼ੁਰੂ ਹੋ ਗਿਆ। ਵੇਰਵੇ ਅਨੁਸਾਰ ਕਪੂਰਥਲਾ ਦੇ ਅਜੀਤ ਨਗਰ ਦੀ ਰਹਿਣ ਵਾਲੀ ਇੱਕ ਔਰਤ ਨੀਲਮ ਕਾਂਡਾ ਨੂੰ ਉਸ ਦੇ ਮਾਪੇ ਜਣੇਪੇ ਦਾ ਦਰਦ ਹੋਣ ਤੋਂ ਬਾਅਦ ਸਰਕਾਰੀ ਹਸਪਤਾਲ ਲੈ ਕੇ ਆਏ ਜਿੱਥੇ ਡਾਕਟਰ ਉਸ ਨੂੰ ਲੇਬਰ ਰੂਮ ‘ਚ ਲਏ ਗਏ। ਕੁਝ ਸਮੇਂ ਬਾਅਦ ਹੀ ਨਰਸਿੰਗ ਸਟਾਫ਼ ਨੇ ਨੀਲਮਕਾਂਡਾ ਦੇ ਮਾਪਿਆਂ ਨੂੰ ਇੱਕ ਨਵਜੰਮੀ ਬੱਚੀ ਲਿਆ ਕੇ ਫੜਾ ਦਿੱਤੀ ਪ੍ਰੰਤੂ ਫੇਰ ਪਤਾ ਲੱਗਿਆ ਕਿ ਨੀਲਮਕਾਂਡਾ ਦੀ ਤਾਂ ਅਜੇ ਜਣੇਪਾ ਪ੍ਰਕਿਰਿਆ ਹੀ ਪੂਰੀ ਨਹੀਂ ਹੋਈ। ਜਿਸ ਤੋਂ ਬਾਅਦ ਹਸਪਤਾਲ ਦਾ ਮਾਹੌਲ ਗਰਮ ਹੋ ਗਿਆ। ਮੌਕੇ ‘ਤੇ ਐਸਐਮਓ ਡਾਕਟਰ ਸੰਦੀਪ ਧਵਨ ਪੁੱਜੇ ਅਤੇ ਮਾਮਲਾ ਸਾਂਤ ਕੀਤਾ। ਦਰਅਸਲ, ਹੋਰ ਇਹ ਹਸਪਤਾਲ ਜਣੇਪੇ ਲਈ ਆਈ ਹੋਰ ਕਿਸੇ ਔਰਤ ਦੀ ਬੱਚੀ ਸੀ ਜੋ ਨੀਲਮਕਾਂਡਾ ਦੇ ਲੇਬਰਰੂਮ ਦੇ ਦਰਵਾਜ਼ੇ ਨੇੜੇ ਖੜੇ ਮਾਪਿਆਂ ਨੂੰ ਦੇ ਦਿੱਤੀ ਗਈ।

error: Content is protected !!