Skip to main content

Gee 98News

ਸੁਨੀਲ ਜਾਖੜ ਨੇ CM ਭਗਵੰਤ ਮਾਨ ਨੂੰ ਦਿੱਤੀ ਕਾਨੂੰਨੀ ਕਾਰਵਾਈ ਦੀ ਚੇਤਾਵਨੀ

ਚੰਡੀਗੜ੍ਹ,2 ਨਵੰਬਰ-ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਸੁਨੀਲ ਜਾਖੜ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਐਸਵਾਈਐਲ ਨਹਿਰ ਦੇ ਮਾਮਲੇ ‘ਚ ਉਹਨਾਂ ਦੇ ਪਿਤਾ ਬਲਰਾਮ ਜਾਖੜ ਦਾ ਨਾਮ ਜੋੜਨ ਸਬੰਧੀ ਜਾਂ ਤਾਂ ਮਾਫ਼ੀ ਮੰਗਣ ਜਾਂ ਫਿਰ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ। ਸੁਨੀਲ ਜਾਖੜ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਨੇ ਇੱਕ ਵਾਰ ਉਹਨਾਂ ਦੇ ਪਿਤਾ ਦਾ ਨਾਮ ਨਹਿਰ ਦੇ ਮਾਮਲੇ ਵਿੱਚ ਜੋੜਿਆ ਸੀ ਪਰੰਤੂ ਉਹਨਾਂ ਨੇ ਨਜ਼ਰਅੰਦਾਜ਼ ਕਰ ਦਿੱਤਾ ਅਤੇ ਹੁਣ ਫੇਰ ਦੁਬਾਰਾ ਮੁੱਖ ਮੰਤਰੀ ਨਹੀਂ ਸ਼੍ਰੀ ਬਲਰਾਮ ਜਾਖੜ ਦਾ ਨਾਮ ਨਹਿਰ ਦੀ ਉਸਾਰੀ ਨਾਲ ਜੋੜਿਆ ਹੈ ਜਿਸ ਨੂੰ ਨਜਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਇਸ ਸਬੰਧੀ ਜੇਕਰ ਮੁੱਖ ਮੰਤਰੀ ਮਾਫ਼ੀ ਨਹੀਂ ਮੰਗਦੇ ਤੇ ਉਹਨਾਂ ‘ਤੇ ਕਾਨੂੰਨੀ ਕਾਰਵਾਈ ਕਰਾਂਗਾ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਐਸਵਾਈਐਲ ਨਹਿਰ ਦਾ ਉਦਘਾਟਨ ਕਰਨ ਲਈ ਇੰਦਰਾ ਗਾਂਧੀ ਦੇ ਨਾਲ ਬਲਰਾਮ ਜਾਖੜ ਵੀ ਆਏ ਸਨ।

error: Content is protected !!