Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

EX MLA ਸ਼ੀਤਲ ਅੰਗੁਰਾਲ ‘ਤੇ ਪੁਲਿਸ ਕਾਰਵਾਈ ਦੀ ਤਿਆਰੀ… ਜਲੰਧਰ ਕਮਿਸ਼ਨਰ ਨੇ ਕਿਹਾ…ਫਿਲਹਾਲ ਜਾਂਚ ਕਰ ਰਹੇ ਹਾਂ, ਤੱਥਾਂ ਦੇ ਆਧਾਰ ‘ਤੇ ਹੋਵੇਗੀ ਕਾਰਵਾਈ

Nirmal Pandori by Nirmal Pandori
03/29/2024
in ਪੰਜਾਬ
Reading Time: 1 min read
A A
0
EX MLA ਸ਼ੀਤਲ ਅੰਗੁਰਾਲ ‘ਤੇ ਪੁਲਿਸ ਕਾਰਵਾਈ ਦੀ ਤਿਆਰੀ… ਜਲੰਧਰ ਕਮਿਸ਼ਨਰ ਨੇ ਕਿਹਾ…ਫਿਲਹਾਲ ਜਾਂਚ ਕਰ ਰਹੇ ਹਾਂ, ਤੱਥਾਂ ਦੇ ਆਧਾਰ ‘ਤੇ ਹੋਵੇਗੀ ਕਾਰਵਾਈ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,29 ਮਾਰਚ, Gee98 news service
-ਕੁਝ ਦਿਨ ਪਹਿਲਾਂ ਆਪਣੇ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਆਪ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਖ਼ਫ਼ਾ ਪੰਜਾਬ ਦੀ ਆਪ ਸਰਕਾਰ ਸ਼ੀਤਲ ਅੰਗੁਰਾਲ ਦੇ ਖ਼ਿਲਾਫ਼ ਵੱਡਾ ਕਦਮ ਚੁੱਕਣ ਜਾ ਰਹੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਜਲੰਧਰ ਪੁਲਿਸ ਸਾਬਕਾ ਵਿਧਾਇਕ ਸ਼ੀਤਲ ਨੂੰ ਨਸ਼ਾ ਤਸਕਰੀ ਦੇ ਇੱਕ ਕੇਸ ਵਿੱਚ ਨਾਮਜ਼ਦ ਕਰ ਸਕਦੀ ਹੈ। ‌ ਜਲੰਧਰ ਪੁਲਿਸ ਦੇ ਕਮਿਸ਼ਨਰ ਨੇ ਇਸ ਸਬੰਧੀ ਇੱਕ ਰਿਪੋਰਟ ਪੰਜਾਬ ਸਰਕਾਰ ਨੂੰ ਤਿਆਰ ਕਰਕੇ ਭੇਜ ਦਿੱਤੀ ਹੈ। ਵੇਰਵੇ ਅਨੁਸਾਰ ਸ਼ੀਤਲ ਅੰਗੁਰਾਲ ਦੀ ਇੱਕ ਫੋਟੋ ਸੋਸ਼ਲ ਮੀਡੀਆ ਤੇ ਅੰਤਰਰਾਸ਼ਟਰੀ ਡਰੱਗ ਰੈਕੇਟ ਨਾਲ ਜੁੜੇ ਮਨੀ ਠਾਕੁਰ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਆਧਾਰ ‘ਤੇ ਜਲੰਧਰ ਪੁਲਿਸ ਸ਼ੀਤਲ ਅੰਗੁਰਾਲ ਅਤੇ ਮਨੀ ਠਾਕਰ ਦੇ ਸੰਬੰਧਾਂ ਦੀ ਜਾਂਚ ਦਾ ਹਵਾਲਾ ਦੇ ਕੇ ਸ਼ੀਤਲ ਨੂੰ ਨਸ਼ਾ ਤਸਕਰੀ ਦੇ ਕੇਸ ਵਿੱਚ ਨਾਮਜ਼ਦ ਕਰ ਸਕਦੀ ਹੈ। ‌ ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦਾ ਕਹਿਣਾ ਹੈ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤੱਥਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਜਲੰਧਰ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਨੂੰ ਬੇਨਕਾਬ ਕੀਤਾ ਸੀ। ਪੁਲਿਸ ਦਾ ਦਾਅਵਾ ਹੈ ਕਿ ਇਸ ਗਿਰੋਹ ਦਾ ਮੁਖੀਆ ਮੁਨੀਸ਼ ਔਰਫ ਮਨੀ ਠਾਕੁਰ ਨੂੰ ਮੰਨਿਆ ਜਾਂਦਾ ਹੈ ਜੋ ਇਸ ਵਕਤ ਯੂਕੇ ਵਿੱਚ ਹੈ ਅਤੇ ਉਥੋਂ ਹੀ ਨਸ਼ਾ ਤਸਕਰੀ ਦਾ ਗੈਂਗ ਚਲਾ ਰਿਹਾ ਹੈ। ਪੁਲਿਸ ਅਨੁਸਾਰ ਇਹ ਗਿਰੋਹ ਕੋਰੀਅਰ ਸੇਵਾਵਾਂ ਰਾਹੀਂ ਵਿਦੇਸ਼ਾਂ ਵਿੱਚ ਅਫੀਮ ਦੀ ਸਪਲਾਈ ਕਰਦਾ ਹੈ।ਪੁਲਿਸ ਨੇ ਇਸ ਸਬੰਧੀ ਇੱਕ ਕੋਰੀਅਰ ਬਰਾਮਦ ਵੀ ਕੀਤਾ ਸੀ ਜਿਸ ਵਿੱਚੋਂ ਕਾਫੀ ਮਾਤਰਾ ਵਿੱਚ ਅਫੀਮ ਨਿਕਲੀ ਸੀ। ਪੁਲਿਸ ਇਸੇ ਕੋਰੀਅਰ ਕੇਸ ਨਾਲ ਮਨੀ ਠਾਕੁਰ ਨੂੰ ਜੋੜ ਰਹੀ ਹੈ ਅਤੇ ਹੁਣ ਉਸੇ ਮਨੀ ਠਾਕੁਰ ਨਾਲ ਸ਼ੀਤਲ ਅੰਗਰਾਲ ਦੀ ਇੱਕ ਫੋਟੋ ਵਾਇਰਲ ਹੋਣ ਦੇ ਆਧਾਰ ‘ਤੇ ਸ਼ੀਤਲ ‘ਤੇ ਵੀ ਅਗਲੇਰੀ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਇਸ ਮਾਮਲੇ ਵਿੱਚ ਸਾਬਕਾ ਵਿਧਾਇਕ ਸ਼ੀਤਲ ਅੰਗਰਾਲ ਨੇ ਕਿਹਾ ਕਿ ਉਹਨਾਂ ਉੱਪਰ ਲਗਾਏ ਸਾਰੇ ਦੋਸ਼ ਬੇਬੁਨਿਆਦ ਹਨ। ਉਹਨਾਂ ਕਿਹਾ ਕਿ ਮਨੀ ਠਾਕੁਰ ਦੇ ਨਾਲ ਉਹਨਾਂ ਦੇ ਕੋਈ ਨਿੱਜੀ ਸਬੰਧ ਨਹੀਂ,ਮਨੀ ਠਾਕੁਰ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਉਸ ਦੇ ਨਜ਼ਦੀਕ ਆਇਆ ਜਿਸ ਨੇ ਚੋਣਾਂ ‘ਚ ਉਸ ਦੀ ਮਦਦ ਕੀਤੀ‌ ਤੇ ਉਸ ਤੋਂ ਬਾਅਦ ਉਹ ਵਿਦੇਸ਼ ਚਲਾ ਗਿਆ। ਸ਼ੀਤਲ ਅੰਗੁਰਾਲ ਨੇ ਕਿਹਾ ਕਿ ਵਿਦੇਸ਼ ਵਿੱਚ ਮਨੀ ਠਾਕੁਰ ਕੀ ਕਰ ਰਿਹਾ ਇਸ ਵਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਸਾਬਕਾ ਵਿਧਾਇਕ ਨੇ ਇਹ ਵੀ ਕਿਹਾ ਕਿ ਮਨੀ ਠਾਕੁਰ ਨੇ ਚੋਣਾਂ ਵਿੱਚ ਸਿਰਫ਼ ਉਸ ਦੀ ਹੀ ਨਹੀਂ ਸਗੋਂ ਕਈ ਮੰਤਰੀਆਂ ਦੀ ਮਦਦ ਵੀ ਕੀਤੀ ਹੈ ਜਿਨਾਂ ਨਾਲ ਉਸਦੀਆਂ ਫੋਟੋਆਂ ਮੈਂ ਜਲਦੀ ਹੀ ਪੁਲਿਸ ਨੂੰ ਦੇ ਦੇਵਾਂਗਾ। ਸੀਤਲ ਅੰਗੁਰਾਲ ਨੇ ਸਵਾਲ ਕੀਤਾ ਕਿ ਕੀ ਮਨੀ ਠਾਕੁਰ ਦੀਆਂ ਮੰਤਰੀਆਂ ਨਾਲ ਫੋਟੋਆਂ ਦੇਖਣ ਤੋਂ ਬਾਅਦ ਪੁਲਿਸ ਮੰਤਰੀਆਂ ‘ਤੇ ਵੀ ਕੋਈ ਕਾਰਵਾਈ ਕਰੇਗੀ ?
ਫੋਟੋ ਕੈਪਸ਼ਨ-ਸਾਬਕਾ ਵਿਧਾਇਕ ਸ਼ੀਤਲ ਅੰਗਰਾਲ ਦੀ ਮਨੀ ਠਾਕੁਰ ਨਾਲ ਵਾਇਰਲ ਹੋ ਰਹੀ ਇੱਕ ਪੁਰਾਣੀ ਫੋਟੋ

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਬੀਬੀਆਂ ਕਿਹੜਾ ਘੱਟ ਆਂ…ਵਿਜੀਲੈਂਸ ਬਿਊਰੋ ਵੱਲੋਂ 15000 ਰੁਪਏ ਰਿਸ਼ਵਤ ਲੈਂਦੀ BDPO ਰੰਗੇ ਹੱਥੀਂ ਕਾਬੂ

ਬੀਬੀਆਂ ਕਿਹੜਾ ਘੱਟ ਆਂ…ਵਿਜੀਲੈਂਸ ਬਿਊਰੋ ਵੱਲੋਂ 15000 ਰੁਪਏ ਰਿਸ਼ਵਤ ਲੈਂਦੀ BDPO ਰੰਗੇ ਹੱਥੀਂ ਕਾਬੂ

05/06/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਪੰਜਾਬ ‘ਚ ਬੰਬ ਧਮਾਕੇ…CM ਭਗਵੰਤ ਮਾਨ ਨੇ ISI ਨੂੰ ਕਲੀਨ ਚਿੱਟ ਦੇ ਦਿੱਤੀ ਹੈ ?

05/06/2026
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ

ਮੁਲਾਜ਼ਮਾਂ ਦਾ ਡੀਏ….ਪੰਜਾਬ ਸਰਕਾਰ ਕਾਨੂੰਨੀ ਅਤੇ ਸਿਆਸੀ ਪਿੱਚ ‘ਤੇ ਚੌਕੇ-ਛੱਕਿਆਂ ਦੀ ਮਾਰ ਹੇਠ

05/05/2026
Load More
Tags: #barnalanews#punjabnews
Previous Post

ਲੋਕ ਸਭਾ ਚੋਣਾਂ : ਹੌਟ ਸੀਟ ਬਣੇਗੀ ਸੰਗਰੂਰ… ਦਿੱਗਜ਼ਾਂ ਦਾ ਵਕਾਰ ਰਹੇਗਾ ਦਾਅ ‘ਤੇ…ਭਮੱਕੜਾਂ ‘ਤੇ ਟਿਕੀ ਰਹੇਗੀ ਨਜ਼ਰ

Next Post

ਜ਼ਰੂਰੀ ਖ਼ਬਰ : 1 ਅਪ੍ਰੈਲ ਤੋਂ ਬਦਲ ਰਹੇ ਹਨ ਬਹੁਤ ਨਿਯਮ… ਅੱਪਡੇਟ ਹੋਵੋ,ਨਹੀਂ ਤਾਂ ਕਰਨਾ ਪਵੇਗਾ ਮੁਸ਼ਕਿਲਾਂ ਦਾ ਸਾਹਮਣਾ

Nirmal Pandori

Nirmal Pandori

Related Posts

ਬੀਬੀਆਂ ਕਿਹੜਾ ਘੱਟ ਆਂ…ਵਿਜੀਲੈਂਸ ਬਿਊਰੋ ਵੱਲੋਂ 15000 ਰੁਪਏ ਰਿਸ਼ਵਤ ਲੈਂਦੀ BDPO ਰੰਗੇ ਹੱਥੀਂ ਕਾਬੂ
ਪੰਜਾਬ

ਬੀਬੀਆਂ ਕਿਹੜਾ ਘੱਟ ਆਂ…ਵਿਜੀਲੈਂਸ ਬਿਊਰੋ ਵੱਲੋਂ 15000 ਰੁਪਏ ਰਿਸ਼ਵਤ ਲੈਂਦੀ BDPO ਰੰਗੇ ਹੱਥੀਂ ਕਾਬੂ

by Nirmal Pandori
05/06/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਪੰਜਾਬ ‘ਚ ਬੰਬ ਧਮਾਕੇ…CM ਭਗਵੰਤ ਮਾਨ ਨੇ ISI ਨੂੰ ਕਲੀਨ ਚਿੱਟ ਦੇ ਦਿੱਤੀ ਹੈ ?

by Nirmal Pandori
05/06/2026
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਮੁਲਾਜ਼ਮਾਂ ਦਾ ਡੀਏ….ਪੰਜਾਬ ਸਰਕਾਰ ਕਾਨੂੰਨੀ ਅਤੇ ਸਿਆਸੀ ਪਿੱਚ ‘ਤੇ ਚੌਕੇ-ਛੱਕਿਆਂ ਦੀ ਮਾਰ ਹੇਠ

by Nirmal Pandori
05/05/2026
CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ
ਪੰਜਾਬ

CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ

by Nirmal Pandori
05/05/2026
ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!
ਪੰਜਾਬ

ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!

by Nirmal Pandori
05/05/2026
News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ
ਪੰਜਾਬ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

by Nirmal Pandori
05/04/2026
Load More
Next Post
ਚੋਣ ਕਮਿਸ਼ਨ ਦਾ ਐਕਸ਼ਨ : ਸੰਗਰੂਰ ਜ਼ਿਲ੍ਹੇ ‘ਚ ਜਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੀ ਤੁਰੰਤ ਮੰਗੀ ਰਿਪੋਰਟ

ਜ਼ਰੂਰੀ ਖ਼ਬਰ : 1 ਅਪ੍ਰੈਲ ਤੋਂ ਬਦਲ ਰਹੇ ਹਨ ਬਹੁਤ ਨਿਯਮ… ਅੱਪਡੇਟ ਹੋਵੋ,ਨਹੀਂ ਤਾਂ ਕਰਨਾ ਪਵੇਗਾ ਮੁਸ਼ਕਿਲਾਂ ਦਾ ਸਾਹਮਣਾ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਬੀਬੀਆਂ ਕਿਹੜਾ ਘੱਟ ਆਂ…ਵਿਜੀਲੈਂਸ ਬਿਊਰੋ ਵੱਲੋਂ 15000 ਰੁਪਏ ਰਿਸ਼ਵਤ ਲੈਂਦੀ BDPO ਰੰਗੇ ਹੱਥੀਂ ਕਾਬੂ

ਪੰਜਾਬ ‘ਚ ਬੰਬ ਧਮਾਕੇ…CM ਭਗਵੰਤ ਮਾਨ ਨੇ ISI ਨੂੰ ਕਲੀਨ ਚਿੱਟ ਦੇ ਦਿੱਤੀ ਹੈ ?

…ਹੁਣ FIR ਰੱਦ ਕਰਵਾ ਕੇ ਹੀ ਉੱਠਾਂਗੇ…ਵਿਧਾਇਕ ਢਿੱਲੋਂ ਵੱਲੋਂ ਅਣਮਿੱਥੇ ਸਮੇਂ ਲਈ ਭੁੱਖ ਹੜ੍ਹਤਾਲ ਸ਼ੁਰੂ

ਮੁਲਾਜ਼ਮਾਂ ਦਾ ਡੀਏ….ਪੰਜਾਬ ਸਰਕਾਰ ਕਾਨੂੰਨੀ ਅਤੇ ਸਿਆਸੀ ਪਿੱਚ ‘ਤੇ ਚੌਕੇ-ਛੱਕਿਆਂ ਦੀ ਮਾਰ ਹੇਠ

CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ

ਹਲਕਾ ਮਹਿਲਕਲਾਂ ਦੇ ਪਿੰਡ ਕਲਾਲਮਾਜਰਾ ਦਾ ਸਰਪੰਚ ਪਾਣੀ ਵਾਲੀ ਟੈਂਕੀ ‘ਤੇ ਚੜਿਆ… ਵਿਧਾਇਕ ‘ਤੇ ਲਾਏ ਧੱਕੇਸ਼ਾਹੀ ਦੇ ਦੋਸ਼

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend