Gee 98News

ਜ਼ਰੂਰੀ ਖ਼ਬਰ : 1 ਅਪ੍ਰੈਲ ਤੋਂ ਬਦਲ ਰਹੇ ਹਨ ਬਹੁਤ ਨਿਯਮ… ਅੱਪਡੇਟ ਹੋਵੋ,ਨਹੀਂ ਤਾਂ ਕਰਨਾ ਪਵੇਗਾ ਮੁਸ਼ਕਿਲਾਂ ਦਾ ਸਾਹਮਣਾ

ਚੰਡੀਗੜ੍ਹ,30 ਮਾਰਚ, Gee98 news service

  • 1 ਅਪ੍ਰੈਲ ਤੋਂ ਨਵਾਂ ਵਿੱਤੀ ਸਾਲ ਸ਼ੁਰੂ ਹੋ ਰਿਹਾ ਹੈ। ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਨਾਲ ਕਈ ਬਦਲਾਅ ਹੋਣਗੇ, ਜਿਨਾਂ ਸਬੰਧੀ ਜਾਣਕਾਰੀ ਰੱਖਣੀ ਅਤਿ ਜ਼ਰੂਰੀ ਹੈ, ਜਿਵੇਂ ਪੈਨ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਆਖਰੀ ਮਿਤੀ 31 ਮਾਰਚ 2024 ਹੈ। ਜੇਕਰ ਕੋਈ ਵਿਅਕਤੀ ਇਸ ਮਿਤੀ ਤੱਕ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕਰਦਾ ਹੈ ਤਾਂ ਉਸਦਾ ਪੈਨ ਨੰਬਰ ਰੱਦ ਕਰ ਦਿੱਤਾ ਜਾਵੇਗਾ। ਪੈਨ ਕਾਰਡ ਨੂੰ ਰੱਦ ਕਰਨ ਦਾ ਸਪੱਸ਼ਟ ਮਤਲਬ ਹੈ ਕਿ ਤੁਸੀਂ ਨਾ ਤਾਂ ਬੈਂਕ ਖਾਤਾ ਖੋਲ੍ਹ ਸਕੋਗੇ ਅਤੇ ਨਾ ਹੀ ਕੋਈ ਵੱਡਾ ਲੈਣ-ਦੇਣ ਕਰ ਸਕੋਗੇ। ਇਸ ਦੇ ਨਾਲ ਹੀ ਪੈਨ ਕਾਰਡ ਨੂੰ ਐਕਟੀਵੇਟ ਕਰਨ ‘ਤੇ ਲੇਟ ਪੇਮੈਂਟ ਦੇ ਤੌਰ ‘ਤੇ ਤੁਹਾਨੂੰ 1000 ਰੁਪਏ ਦਾ ਜੁਰਮਾਨਾ ਵੀ ਦੇਣਾ ਪੈ ਸਕਦਾ ਹੈ। ਨਵੇਂ ਵਿੱਤੀ ਸਾਲ ‘ਚ NPS ਭਾਵ ਰਾਸ਼ਟਰੀ ਪੈਨਸ਼ਨ ਪ੍ਰਣਾਲੀ ‘ਚ ਬਦਲਾਅ ਹੋਣ ਜਾ ਰਿਹਾ ਹੈ। NPS ਗਾਹਕਾਂ ਨੂੰ ਆਧਾਰ ਵੈਰੀਫਿਕੇਸ਼ਨ ਅਤੇ ਮੋਬਾਈਲ ‘ਤੇ ਪ੍ਰਾਪਤ ਹੋਏ OTP ਰਾਹੀਂ ਲੌਗਇਨ ਕਰਨਾ ਹੋਵੇਗਾ। ਜੇ ਤੁਸੀਂ SBI ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਭਾਰਤੀ ਸਟੇਟ ਬੈਂਕ 1 ਅਪ੍ਰੈਲ, 2024 ਤੋਂ ਕ੍ਰੈਡਿਟ ਕਾਰਡ ਨਿਯਮਾਂ ਵਿੱਚ ਵੱਡੇ ਬਦਲਾਅ ਕਰ ਰਿਹਾ ਹੈ।ਇਹ ਬਦਲਾਅ ਕੁਝ ਕ੍ਰੈਡਿਟ ਕਾਰਡਾਂ ‘ਤੇ 1 ਅਪ੍ਰੈਲ ਤੋਂ ਅਤੇ ਕੁਝ ‘ਤੇ 15 ਅਪ੍ਰੈਲ ਤੋਂ ਲਾਗੂ ਹੋਵੇਗਾ।
    ਨਵੀਂ ਟੈਕਸ ਪ੍ਰਣਾਲੀ ਦੀ ਗੱਲ ਕਰੀਏ ਤਾਂ ਇਹ 1 ਅਪ੍ਰੈਲ 2024 ਤੋਂ ਡਿਫਾਲਟ ਟੈਕਸ ਪ੍ਰਣਾਲੀ ਬਣ ਜਾਵੇਗੀ। ਇਸ ਦਾ ਮਤਲਬ ਹੈ ਕਿ ਜੇ ਤੁਸੀਂ ਅਜੇ ਤੱਕ ਟੈਕਸ ਭਰਨ ਦਾ ਤਰੀਕਾ ਨਹੀਂ ਚੁਣਿਆ ਹੈ, ਤਾਂ ਤੁਹਾਨੂੰ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਆਪਣੇ ਆਪ ਹੀ ਟੈਕਸ ਭਰਨਾ ਪਵੇਗਾ। ਤੁਹਾਨੂੰ ਦੱਸ ਦੇਈਏ ਕਿ 1 ਅਪ੍ਰੈਲ 2023 ਤੋਂ ਇਨਕਮ ਟੈਕਸ ਨਿਯਮਾਂ ‘ਚ ਬਦਲਾਅ ਕੀਤੇ ਗਏ ਸਨ। ਨਵੀਂ ਟੈਕਸ ਪ੍ਰਣਾਲੀ ਦੇ ਤਹਿਤ 7 ਲੱਖ ਰੁਪਏ ਤੱਕ ਦੀ ਟੈਕਸਯੋਗ ਤਨਖਾਹ ਵਾਲੇ ਲੋਕਾਂ ਨੂੰ ਕੋਈ ਇਨਕਮ ਟੈਕਸ ਨਹੀਂ ਦੇਣਾ ਪਵੇਗਾ। ਜੇਕਰ ਤੁਸੀਂ ਬੈਂਕ ਤੋਂ ਆਪਣੀ ਕਾਰ ਦੇ ਫਾਸਟੈਗ ਦੇ ਕੇਵਾਈਸੀ ਨੂੰ ਅਪਡੇਟ ਨਹੀਂ ਕੀਤਾ ਹੈ, ਤਾਂ ਤੁਹਾਨੂੰ 1 ਅਪ੍ਰੈਲ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ 31 ਮਾਰਚ ਤੋਂ ਬਾਅਦ, ਕੇਵਾਈਸੀ ਦੇ ਬਿਨਾਂ ਫਾਸਟੈਗ ਨੂੰ ਬੈਂਕ ਦੁਆਰਾ ਬੰਦ ਜਾਂ ਬਲੈਕਲਿਸਟ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਫਾਸਟੈਗ ‘ਚ ਬੈਲੇਂਸ ਹੋਣ ‘ਤੇ ਵੀ ਭੁਗਤਾਨ ਨਹੀਂ ਕੀਤਾ ਜਾਵੇਗਾ। NHAI ਨੇ RBI ਦੇ ਨਿਯਮਾਂ ਅਨੁਸਾਰ ਫਾਸਟੈਗ ਲਈ ਕੇਵਾਈਸੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਕਿਹਾ ਹੈ। ਇਕ ਅਪ੍ਰੈਲ ਤੋਂ ਵਿੱਤੀ ਲੈਣ ਦੇਣ ਨਾਲ ਸੰਬੰਧਿਤ ਹੋਰ ਨਿਯਮ ਦੀ ਬਦਲ ਰਹੇ ਹਨ ਜਿਨਾਂ ਸਬੰਧੀ ਤੁਸੀਂ ਆਪਣੇ ਸਬੰਧਿਤ ਅਦਾਰੇ ਨਾਲ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ।
error: Content is protected !!