Gee 98News

ਸ਼ਲਾਘਾਯੋਗ : ਔਰਤਾਂ ਨੂੰ ਮਾਂਹਵਾਰੀ ਦੌਰਾਨ ਸਿਹਤ ਸੰਭਾਲ, ਸਫ਼ਾਈ ਅਤੇ ਜਾਗਰੂਕ ਕਰਨ ਲਈ “ਉਜਾਸ” ਪ੍ਰੋਜੈਕਟ ਬਰਨਾਲਾ ਪੁੱਜਿਆ

ਬਰਨਾਲਾ,30 ਮਾਰਚ , ਨਿਰਮਲ ਸਿੰਘ ਪੰਡੋਰੀ
-ਸਮੇਂ ਦੀ ਲੋੜ ਅਨੁਸਾਰ ਇੱਕ ਵੱਖਰਾ ਉਪਰਾਲਾ ਕਰਦੇ ਹੋਏ ਅਭਿਆਨ ਫਾਊਂਡੇਸ਼ਨ, ਆਦਿੱਤਿਆ ਬਿਰਲਾ ਐਜੂਕੇਸ਼ਨ ਟਰੱਸਟ ਦੇ ਨਾਲ ਸਾਂਝੇਦਾਰੀ ਵਿੱਚ ਪੰਜਾਬ ਵਿੱਚ ਮਾਂਹਵਾਰੀ ਸਬੰਧੀ ਸਿਹਤ ਜਾਗਰੂਕਤਾ ਪ੍ਰੋਗਰਾਮ ‘ਉਜਾਸ’ ਨੂੰ ਅਧਿਕਾਰਤ ਤੌਰ ‘ਤੇ ਲਾਂਚ ਕੀਤਾ ਗਿਆ।
ਅਭਿਆਨ ਫਾਊਂਡੇਸ਼ਨ ਦੀ ਟ੍ਰੇਨਰ ਰਮਨਦੀਪ ਕੌਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ 6 ਜ਼ਿਲ੍ਹਿਆਂ ‘ਚ ਲੋਕਾਂ ਨੂੰ ਮਾਂਹਵਾਰੀ ਸਬੰਧੀ ਸਿਹਤ ਜਾਗਰੂਕਤਾ ਅਤੇ ਸਿੱਖਿਆ ਪ੍ਰਦਾਨ ਕਰਨ ਲਈ ਅਭਿਆਨ ਫਾਊਂਡੇਸ਼ਨ ਅਤੇ ਆਦਿੱਤਿਆ ਬਿਰਲਾ ਐਜੂਕੇਸ਼ਨ ਟਰੱਸਟ ਦੇ ਵਿਚਕਾਰ ਇੱਕ ਸਮਝੌਤਾ ਪੱਤਰ ਰਾਹੀ ਉਜਾਸ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪਹਿਲ ਦਾ ਉਦੇਸ਼ ਔਰਤਾਂ ਅਤੇ ਪਿੰਡਾਂ ਦੇ ਲੋਕਾਂ ਵਿੱਚ ਮਾਂਹਵਾਰੀ, ਔਰਤਾਂ ਦੀ ਸਿਹਤ ਅਤੇ ਸਫਾਈ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਹ ਪਹਿਲਕਦਮੀ ਸੂਬੇ ਦੇ 6 ਜ਼ਿਲ੍ਹਿਆਂ ਵਿੱਚ ਹੋਵੇਗੀ ਅਤੇ ਇਨ੍ਹਾਂ ਜ਼ਿਲ੍ਹਿਆਂ ਵਿੱਚ 60 ਪਿੰਡਾਂ ਨੂੰ ਕਵਰ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸੇ ਲੜੀ ਤਹਿਤ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਾਂਝਲਾ ਅਤੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਖੁੱਡੀ ਕਲਾਂ ਵਿਖੇ ਸੈਸ਼ਨ ਆਯੋਜਿਤ ਕੀਤੇ ਹਨ ਜਿੱਥੇ ਉਜਾਸ ਐਕਸਪ੍ਰੈਸ ਵੈਨ ਦੁਆਰਾ ਵੱਖ-ਵੱਖ ਸੈਸ਼ਨਾਂ ਅਤੇ ਜਾਗਰੂਕਤਾ ਮੁਹਿੰਮਾਂ ਦਾ ਆਯੋਜਨ ਕੀਤਾ ਗਿਆ ਹੈ। ਅਭਿਆਨ ਫਾਊਂਡੇਸ਼ਨ ਨੇ ਔਰਤਾਂ ਲਈ ਸਪੈਸ਼ਲ ਥਿਏਟਰ ਦੀ ਟੀਮ ਵੱਲੋੰ ਨੁੱਕੜ ਨਾਟਕ ਕਰਵਾਕੇ ਔਰਤਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਔਰਤਾਂ ਨੂੰ ਸੈਨੇਟਰੀ ਪੈਡ ਵੰਡੇ ਗਏ ਅਤੇ ਇਸ ਸਬੰਧੀ ਵਡਮੁੱਲੀ ਜਾਣਕਾਰੀ ਵੀ ਦਿੱਤੀ ਗਈ। ਰਮਨਦੀਪ ਕੌਰ ਨੇ ਕਿਹਾ ਕਿ ਔਰਤਾਂ ਸਮਾਜ ਦੀ ਨੀਂਹ ਹਨ, ਉਨ੍ਹਾਂ ਦੇ ਨਾ ਹੋਣ ਨਾਲ ਸਾਡਾ ਪੂਰਾ ਸਮਾਜ ਟੁੱਟ ਜਾਵੇਗਾ। ਇਸ ਲਈ ਔਰਤਾਂ ਨੂੰ ਮਾਂਹਵਾਰੀ ਵਰਗੇ ਮੁੱਦੇ ਅਤੇ ਇਸ ਦੇ ਉਨ੍ਹਾਂ ਦੀ ਸਿਹਤ ‘ਤੇ ਪੈਂਦੇ ਪ੍ਰਭਾਵ ਤੇ ਇਸ ਸਮੇੰ ਸਫ਼ਾਈ ਦੀ ਮਹੱਤਤਾ ਬਾਰੇ ਉਨ੍ਹਾਂ ਨੂੰ ਸਿੱਖਿਅਤ ਕਰਕੇ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਜ਼ਿਲ੍ਹੇ ਦੇ ਮੁੱਖ ਮੈਡੀਕਲ ਅਫ਼ਸਰ ਅਤੇ ਆਸ਼ਾ ਵਰਕਰਾਂ ਦੇ ਸਹਿਯੋਗ ਨਾਲ ਇਸ ਜਾਗਰੂਕਤਾ ਨੂੰ ਘਰ-ਘਰ ਪਹੁੰਚਾਉਣ ਲਈ ਯਕੀਨੀ ਬਣਾਇਆ। ਉਹਨਾਂ ਦੱਸਿਆ ਕਿ ਅਭਿਆਨ ਫਾਊਡੇਸ਼ਨ ਪਿਛਲੇ 12 ਸਾਲ ਤੋੰ ਸਿਹਤ ਸੰਭਾਲ, ਸਿੱਖਿਆ, ਔਰਤਾਂ ਦੇ ਆਰਥਿਕ ਸਸ਼ਕਤੀਕਰਨ, ਅਤੇ ਖੇਡਾਂ ਲਈ ਕਈ ਪਹਿਲਕਦਮੀਆਂ ਕਰਕੇ ਸਮਾਜ ਦੀ ਸੇਵਾ ਕੀਤੀ ਹੈ।

error: Content is protected !!