Gee 98News

ਆਪ ਵਿਧਾਇਕ ਦੇ ਕਰਾਰੇ ਬੋਲ : ਵੋਟਾਂ ਪਾਉਣੀਆਂ ਤਾਂ ਪਾਓ, ਘੱਟ ਪੈ ਜਾਣਗੀਆਂ,ਐਮਪੀ ਨੂੰ ਘੱਟ ਪੈਣਗੀਆਂ…ਮੈਨੂੰ ਕੀ ਐ”…।

ਚੰਡੀਗੜ੍ਹ,5 ਅਪ੍ਰੈਲ, Gee98 news service
-ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦਾ ਮਿਸ਼ਨ 13-0 ਲੈ ਕੇ ਸਾਰੇ ਹਲਕਿਆਂ ਦੇ ਵਿਧਾਇਕਾਂ ਨਾਲ ਮੀਟਿੰਗਾਂ ਕਰ ਰਹੇ ਹਨ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੀ ਵਾਇਰਲ ਹੋ ਰਹੀ ਵੀਡੀਓ, ਆਪ ਵਿਧਾਇਕਾਂ ਦੀ ਪਾਰਲੀਮੈਂਟ ਦੀਆਂ ਚੋਣਾਂ ਸਬੰਧੀ ਸੰਜੀਦਗੀ ਜ਼ਾਹਿਰ ਕਰਦੀ ਹੈ। ਇਹ ਵੀਡੀਓ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਸਾਂਝੀ ਕੀਤੀ ਹੈ।‌ ਇਹ ਵੀਡੀਓ ਹਲਕਾ ਖੇਮ ਕਰਨ ਤੋਂ ਆਪ ਵਿਧਾਇਕ ਸਰਵਨ ਸਿੰਘ ਧੁੰਨ ਦੀ ਹੈ, ਵੀਡੀਓ ਵਿੱਚ ਵਿਧਾਇਕ ਸਰਵਣ ਸਿੰਘ ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਮੀਟਿੰਗਾਂ ਕਰ ਰਹੇ ਹਨ। ਇੱਕ ਪਿੰਡ ਵਿੱਚ ਵਿਧਾਇਕ ਵਿਕਾਸ ਕਾਰਜਾਂ ‘ਚ ਲੱਗੀਆਂ ਇੱਟਾਂ ਦੀ ਗੱਲ ਕਰ ਰਹੇ ਹਨ ਤਾਂ ਗੱਲ ਕਰਦੇ ਕਰਦੇ ਵਿਧਾਇਕ ਸਰਵਨ ਸਿੰਘ ਨੇ ਸਪੱਸ਼ਟ ਤੌਰ ‘ਤੇ ਕਹਿ ਦਿੱਤਾ ਕਿ “ਵੋਟਾਂ ਪਾਉਣੀਆਂ ਤਾਂ ਪਾਓ, ਘੱਟ ਪੈ ਜਾਣਗੀਆਂ,ਐਮਪੀ ਨੂੰ ਘੱਟ ਪੈਣਗੀਆਂ… ਮੈਨੂੰ ਕੀ ਐ”…। ਵਿਧਾਇਕ ਦੀ ਵੀਡੀਓ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ‘ਤੇ ਰੱਜ ਕੇ ਸ਼ੇਅਰ ਹੋ ਰਹੀ ਹੈ ਜਿਸ ਤੋਂ ਬਾਅਦ ਸਬੰਧਿਤ ਵਿਧਾਇਕ ਦੀ ਕਲਾਸ ਲੱਗਣੀ ਲਾਜ਼ਮੀ ਹੈ।

error: Content is protected !!