Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਚੌਧਰੀ ਸਾਬ੍ਹ ਦੀ ਲੁਤਰੋ ਫਿਸਲੀ ! EX CM ਚੰਨੀ ਨਾਲ ਲਾਹੌਰ ਤੇ ਪਿਸ਼ੌਰ ਵਾਲੀ ਕਹਾਵਤ ਜੋੜ ਦਿੱਤੀ..ਹੋਰ ਵੀ ਕਹਿ ਦਿੱਤੀਆਂ ਵੱਡੀਆਂ ਗੱਲਾਂ…ਪੜ੍ਹੋ ਖ਼ਬਰ

Nirmal Pandori by Nirmal Pandori
04/08/2024
in ਪੰਜਾਬ
Reading Time: 1 min read
A A
0
ਚੌਧਰੀ ਸਾਬ੍ਹ ਦੀ ਲੁਤਰੋ ਫਿਸਲੀ ! EX CM ਚੰਨੀ ਨਾਲ ਲਾਹੌਰ ਤੇ ਪਿਸ਼ੌਰ ਵਾਲੀ ਕਹਾਵਤ ਜੋੜ ਦਿੱਤੀ..ਹੋਰ ਵੀ ਕਹਿ ਦਿੱਤੀਆਂ ਵੱਡੀਆਂ ਗੱਲਾਂ…ਪੜ੍ਹੋ ਖ਼ਬਰ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,7 ਅਪ੍ਰੈਲ, Gee98 news service
-ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਲੰਧਰ ਹਲਕੇ ਤੋਂ ਟਿਕਟ ਮੰਗੇ ਜਾਣ ਦੀ ਚਰਚਾ ‘ਤੇ ਟਿੱਪਣੀ ਕਰਦੇ ਹੋਏ ਜਲੰਧਰ ਨਾਲ ਸਬੰਧਿਤ ਟਕਸਾਲੀ ਕਾਂਗਰਸੀ ਪਰਿਵਾਰ ਦੇ ਫਰਜੰਦ ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਦੀ “ਲੁਤਰੋ” ਫਿਸਲ ਗਈ ਅਤੇ ਉਹਨਾਂ ਨੇ ਚੰਨੀ ਪ੍ਰਤੀ ਇੱਕ ਵੱਡੀ ਗੱਲ ਆਖ ਦਿੱਤੀ। ਲੋਕ ਸਭਾ ਹਲਕਾ ਜਲੰਧਰ ਤੋਂ ਟਿਕਟ ਮੰਗਣ ਵਾਲੇ ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਾਕਿਸਤਾਨ ਦੇ ਸ਼ਹਿਰ “ਲਾਹੌਰ ਤੇ ਪਿਸ਼ੌਰ” ਨਾਲ ਜੁੜੀ ਇੱਕ ਕਹਾਵਤ ਵਿਚਲੇ ਇਤਰਾਜ਼ਯੋਗ ਸ਼ਬਦਾਂ ਦੀ ‘ਵਰਤੋਂ ਨਾ ਕਰਦੇ ਹੋਏ’ ਵੀ ਵੱਡੀ ਗੱਲ ਆਖ ਦਿੱਤੀ ਹੈ। ਭਾਵੇਂ ਕਿ ਸਿੱਧੇ ਤੌਰ ‘ਤੇ ਵਿਕਰਮਜੀਤ ਸਿੰਘ ਚੌਧਰੀ ਨੇ ‘ਲਾਹੌਰ ਤੇ ਪਿਸ਼ੌਰ’ ਵਾਲੀ ਕਹਾਵਤ ਵਿਚਲੇ ਫੁੱ** ਸ਼ਬਦ ਦੀ ਵਰਤੋਂ ਨਹੀਂ ਕੀਤੀ ਪਰ ਚੌਧਰੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਚਰਨਜੀਤ ਸਿੰਘ ਚੰਨੀ ਦੀ ਚਮਕੌਰ ਸਾਹਿਬ ਅਤੇ ਭਦੌੜ ਹਲਕੇ ਤੋਂ ਹੋਈ ਹਾਰ ਨੂੰ ਲਾਹੌਰ ਤੇ ਪਿਸ਼ੌਰ ਦੀ ਕਹਾਵਤ ਨਾਲ ਜੋੜ ਕੇ ਅਸਿੱਧੇ ਤਰੀਕੇ ਨਾਲ ਚੰਨੀ ਲਈ ਇਹ ਸ਼ਬਦ ਕਹਿ ਹੀ ਦਿੱਤਾ ਹੈ। ਵਿਕਰਮਜੀਤ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਹੁੰਦੇ ਹੋਏ ਵੀ ਚੰਨੀ ਭਦੌੜ ਤੇ ਚਮਕੌਰ ਨਹੀਂ ਬਚਾ ਸਕੇ, ਚੰਨੀ ਜੀ ਦਾ ਫਰਜ਼ ਬਣਦਾ ਹੈ ਕਿ ਉਹ ਭਦੌੜ ਅਤੇ ਚਮਕੌਰ ਜਾ ਕੇ ਪਾਰਟੀ ਦੇ ਨੁਕਸਾਨ ਨੂੰ ਪੂਰਾ ਕਰਨ… ਜਲੰਧਰ ‘ਚ ਚੌਧਰੀ ਪਰਿਵਾਰ ਖੜਾ ਹੈ।

ਚੌਧਰੀ ਨੇ ਕਿਹਾ ਕਿ “ਉਹਨਾਂ ਦੇ ਕਾਰਨ ਗੁਆਂਢੀ ਦੇਸ਼ ਪਾਕਿਸਤਾਨ ਦੀ ਕਹਾਵਤ, ਜਿਸ ਵਿੱਚ ਲਾਹੌਰ ਤੇ ਪਿਸ਼ੌਰ ਦਾ ਜ਼ਿਕਰ ਹੈ, ਹੁਣ ਪੰਜਾਬੀ ਲਾਹੌਰ ਦੀ ਜਗ੍ਹਾ ਚਮਕੌਰ ਤੇ ਪਿਸੌਰ ਦੀ ਜਗ੍ਹਾ ਭਦੌੜ ਦਾ ਜ਼ਿਕਰ ਕਰਨ ਲੱਗੇ ਹਨ…ਚਮਕੌਰ ਤੇ ਭਦੌੜ ਤੋਂ ਹਾਰ ਕੇ ਜਲੰਧਰ ਤੋਂ ਟਿਕਟ ਮੰਗਣਾ ਜਸਟੀਫਾਈ ਨਹੀਂ ਹੈ”। ਦਰਅਸਲ, ਚਰਨਜੀਤ ਸਿੰਘ ਚੰਨੀ ਦੀ ਜਲੰਧਰ ਤੋਂ ਚੋਣ ਲੜਨ ਦੀ ਚਰਚਾ ਚੱਲ ਰਹੀ ਹੈ ਜਿਸ ਤੋਂ ਚੌਧਰੀ ਪਰਿਵਾਰ ਬਹੁਤ ਜਿਆਦਾ ਨਾਰਾਜ਼ ਹੈ ਅਤੇ ਇਹ ਨਾਰਾਜ਼ਗੀ ਵਿਕਰਮਜੀਤ ਚੌਧਰੀ ਵੱਲੋਂ ਵਰਤੇ ਸ਼ਬਦਾਂ ਵਿੱਚੋਂ ਵੀ ਝਲਕਦੀ ਹੈ। ਵਿਕਰਮਜੀਤ ਚੌਧਰੀ ਨੇ ਕਿਹਾ ਕਿ “ਚੰਨੀ ਬਹੁਤ ਵੱਡੇ ਕਲਾਕਾਰ ਹਨ ,ਉਹ ਆਪਣੇ ਭਾਸ਼ਣ ਵਿੱਚ ਅਕਸਰ ਕਹਿੰਦੇ ਹਨ ਕਿ ਕੋਈ ਕੰਮ ਨਹੀਂ ਜਿਹੜਾ ਉਹ ਨਾ ਕਰ ਸਕਦੇ ਹੋਣ, ਇਸੇ ਤਰ੍ਹਾਂ ਚੰਨੀ ਨੇ 2 ਅਪ੍ਰੈਲ ਨੂੰ ਆਪਣਾ ਜਨਮ ਦਿਨ ਬਣਾ ਕੇ ਜਲੰਧਰ ਵਾਲਾ ਕੇਕ ਕੱਟ ਦਿੱਤਾ। ਚੌਧਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਕੇਕ ਕੱਟਣ ‘ਤੇ ਟਿਕਟਾਂ ਨਹੀਂ ਦਿੰਦੀ। ਵਿਕਰਮਜੀਤ ਚੌਧਰੀ ਨੇ ਇਹ ਟਿੱਪਣੀ ਵੀ ਕੀਤੀ ਕਿ “ਅਮਰੀਕਾ ਵਿੱਚ ਚੋਣਾਂ ਹੋਣ ਵਾਲੀਆਂ ਹਨ, ਜੇਕਰ ਚਰਨਜੀਤ ਚੰਨੀ ਇੱਕ ਕੇਕ ‘ਤੇ “Channi for USA” ਲਿਖ ਕੇ ਕੇਕ ਕੱਟ ਦਿੰਦੇ ਹਨ ਤਾਂ ਚੰਨੀ ਅਮਰੀਕਾ ਦੇ ਰਾਸ਼ਟਰਪਤੀ ਨਹੀਂ ਬਣ ਜਾਣਗੇ। ‌ਚੰਨੀ ਵੱਲੋਂ ਜਲੰਧਰ ਦੀ ਟਿਕਟ ਮੰਗੇ ਜਾਣ ਦੀ ਚਰਚਾ ਤੋਂ ਬਾਅਦ ਚੌਧਰੀ ਪਰਿਵਾਰ ਵੱਲੋਂ ਚੰਨੀ ਪ੍ਰਤੀ ਪ੍ਰਗਟ ਕੀਤੇ ਰਵੱਈਏ ਤੋਂ ਇਹ ਸਪੱਸ਼ਟ ਜਾਪਦਾ ਹੈ ਕਿ ਜੇਕਰ ਹਾਈਕਮਾਂਡ ਚੰਨੀ ਨੂੰ ਜਲੰਧਰ ਲੋਕ ਸਭਾ ਤੋਂ ਟਿਕਟ ਦੇ ਵੀ ਦਿੰਦੀ ਹੈ ਤਾਂ ਚੰਨੀ ਲਈ ਦਿੱਲੀ ਦਾ ਸਫ਼ਰ ਸੌਖਾ ਨਹੀਂ ਹੋਵੇਗਾ ਕਿਉਂਕਿ ਜਲੰਧਰ ਹਲਕੇ ਵਿੱਚ ਸਵਰਗਵਾਸੀ ਸੰਤੋਖ ਸਿੰਘ ਚੌਧਰੀ ਦੇ ਪਰਿਵਾਰ ਦਾ ਚੰਗਾ ਜਨ ਆਧਾਰ ਹੈ ਜੋ ਕਿਸੇ ਦੀਆਂ ਬੇੜੀਆਂ ਵਿੱਚ ਵੱਟੇ ਪਾਉਣ ਲਈ ਕਾਫ਼ੀ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

05/02/2026
ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

05/02/2026
ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

05/02/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#simranjitsinghmann
Previous Post

ਮੁਫ਼ਤ ਬਿਜਲੀ ਦੇ ਮੁੱਦੇ ‘ਤੇ ਕੇਂਦਰੀ ਬਿਜਲੀ ਮੰਤਰੀ ਦੀ ਪੰਜਾਬ ਨੂੰ ਦੋ ਟੁੱਕ.. ਕਰਜ਼ਾ ਚੁੱਕ ਕੇ ਮੁਫ਼ਤ ਸਕੀਮਾਂ ਦੇਣੀਆਂ ਬੰਦ ਕਰੋ

Next Post

ਸ਼ਾਇਦ ! ਸੁਖਬੀਰ ਸਿੰਘ ਬਾਦਲ ਨੂੰ ਕੰਧ ‘ਤੇ ਲਿਖਿਆ ਦਿਸਣ ਲੱਗ ਪਿਆ…ਬਦਲ ਰਿਹੈ ਸਿਆਸੀ ਸੁਭਾਅ ਤੇ ਕਾਰਜਸ਼ੈਲੀ

Nirmal Pandori

Nirmal Pandori

Related Posts

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ
ਪੰਜਾਬ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

by Nirmal Pandori
05/02/2026
ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ
ਪੰਜਾਬ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

by Nirmal Pandori
05/02/2026
ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ
ਪੰਜਾਬ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

by Nirmal Pandori
05/02/2026
Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ
ਪੰਜਾਬ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

by Nirmal Pandori
05/01/2026
ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ
ਪੰਜਾਬ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

by Nirmal Pandori
05/01/2026
ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!
ਪੰਜਾਬ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

by Nirmal Pandori
05/01/2026
Load More
Next Post
ਸ਼ਾਇਦ ! ਸੁਖਬੀਰ ਸਿੰਘ ਬਾਦਲ ਨੂੰ ਕੰਧ ‘ਤੇ ਲਿਖਿਆ ਦਿਸਣ ਲੱਗ ਪਿਆ…ਬਦਲ ਰਿਹੈ ਸਿਆਸੀ ਸੁਭਾਅ ਤੇ ਕਾਰਜਸ਼ੈਲੀ

ਸ਼ਾਇਦ ! ਸੁਖਬੀਰ ਸਿੰਘ ਬਾਦਲ ਨੂੰ ਕੰਧ 'ਤੇ ਲਿਖਿਆ ਦਿਸਣ ਲੱਗ ਪਿਆ…ਬਦਲ ਰਿਹੈ ਸਿਆਸੀ ਸੁਭਾਅ ਤੇ ਕਾਰਜਸ਼ੈਲੀ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਮਹਿਲ ਖੁਰਦ ਸਕੂਲ ਦੀ ਵਿਦਿਆਰਥਣ ਨੇ ਨੈਸ਼ਨਲ ਸਕਾਲਰਸ਼ਿਪ ਦੀ ਪ੍ਰੀਖਿਆ ਪਾਸ ਕੀਤੀ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend