Skip to main content

Gee 98News

ਮਾਂਹਵਾਰੀ ਦੌਰਾਨ ਵਿਦਿਆਰਥਣਾਂ ਨੂੰ ਮਿਲੇਗੀ ਛੁੱਟੀ…ਪੰਜਾਬ ਯੂਨੀਵਰਸਿਟੀ ਦਾ ਫੈਸਲਾ

ਚੰਡੀਗੜ੍ਹ,13 ਅਪ੍ਰੈਲ, Gee98 news service
-ਪੰਜਾਬ ਯੂਨੀਵਰਸਿਟੀ ਨੇ ਇੱਕ ਵੱਡਾ ਫੈਸਲਾ ਕਰਦੇ ਹੋਏ ਵਿਦਿਆਰਥਣਾਂ ਨੂੰ ਮਾਂਹਵਾਰੀ ਦੇ ਦਿਨਾਂ ਦੌਰਾਨ ਛੁੱਟੀ ਦੇਣ ਦਾ ਫੈਸਲਾ ਕੀਤਾ ਹੈ। ਯੂਨੀਵਰਸਿਟੀ ਦੇ ਫੈਸਲੇ ਅਨੁਸਾਰ ਇੱਕ ਸਮੈਸਟਰ ਵਿੱਚ ਵਿਦਿਆਰਥਣਾਂ ਨੂੰ ਚਾਰ ਮਾਂਹਵਾਰੀ ਛੁੱਟੀਆਂ ਮਿਲਣਗੀਆਂ, ਵਿਦਿਆਰਥਣਾਂ ਇਕ ਮਹੀਨੇ ਵਿੱਚ ਇੱਕ ਮਾਂਹਵਾਰੀ ਛੁੱਟੀ ਲੈ ਸਕਣਗੀਆਂ। ਇਸ ਫ਼ੈਸਲੇ ‘ਤੇ ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਮੋਹਰ ਲਗਾ ਦਿੱਤੀ ਗਈ ਹੈ। ਇਹ ਛੁੱਟੀ ਸੈਸ਼ਨ 2024-25 ਤੋਂ ਦਿੱਤੀ ਜਾਵੇਗੀ। ਕੁੜੀਆਂ ਇੱਕ ਸਾਲ ਦੇ ਸੈਸ਼ਨ ਭਾਵ 2 ਸਮੈਸਟਰਾਂ ਵਿਚ ਕੁੱਲ 8 ਛੁੱਟੀਆਂ ਲੈ ਸਕਣਗੀਆਂ। ਇਹ ਨੋਟੀਫਿਕੇਸ਼ਨ PU ਪ੍ਰਬੰਧਨ ਵੱਲੋਂ ਚੇਅਰਪਰਸਨ, ਡਾਇਰੈਕਟਰ, ਕੋਆਰਡੀਨੇਟਰਾਂ ਆਫ ਡਿਪਾਰਟਮੈਂਟਲ ਇੰਸਟੀਟਿਊਟ/ਸੈਂਟਰ ਐਂਡ ਰੂਰਲ ਸੈਂਟਰ ਨੂੰ ਭੇਜ ਦਿੱਤੀ ਗਈ ਹੈ। ਹਰ ਮਹੀਨੇ 15 ਦਿਨਾਂ ਦੇ ਟੀਚਿੰਗ ਕੈਲੰਡਰ ਵਿਚ ਇੱਕ ਦਿਨ ਦੀ ਛੁੱਟੀ ਵਿਦਿਆਰਥਣਾਂ ਲੈ ਸਕਣਗੀਆਂ।
ਨੋਟੀਫਿਕੇਸ਼ਨ ‘ਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਪ੍ਰੀਖਿਆ ਦੇ ਦਿਨਾਂ ‘ਚ ਕੁੜੀਆਂ ਨੂੰ ਇਹ ਛੁੱਟੀ ਨਹੀਂ ਮਿਲੇਗੀ। ਭਾਵੇਂ ਇਹ ਇੰਟਰਨਲ ਹੋਵੇ ਜਾਂ ਐਕਸਟਰਨਲ ਪ੍ਰੀਖਿਆਵਾਂ, ਮਿਡ ਸਮੈਸਟਰ ਜਾਂ ਫਾਈਨਲ ਜਾਂ ਆਖ਼ਰੀ ਸਮੈਸਟਰ ਦੀਆਂ ਪ੍ਰੀਖਿਆਵਾਂ ਹੋਣ। ਇਸ ਤੋਂ ਇਲਾਵਾ ਥਿਊਰੀ ਪ੍ਰੀਖਿਆਵਾਂ ਹੋਣ ਜਾਂ ਪ੍ਰੈਕਟੀਕਲ ਪ੍ਰੀਖਿਆਵਾਂ ਹੋਣ। ਇਹ ਛੁੱਟੀ ਚੇਅਰਪਰਸਨ ਅਤੇ ਡਾਇਰੈਕਟਰ ਵੱਲੋਂ ਦਿੱਤੀ ਜਾਵੇਗੀ। ਛੁੱਟੀ ਲੈਣ ਲਈ ਸਵੈ-ਪ੍ਰਮਾਣ ਪੱਤਰ ਦੇਣਾ ਪਵੇਗਾ,ਪੰਜ ਵਰਕਿੰਗ ਦਿਨਾਂ ਦੇ ਅੰਦਰ ਫਾਰਮ ਭਰ ਕੇ ਦੇਣਾ ਹੋਵੇਗਾ। ਜਿਸ ਦਿਨ ਵਿਦਿਆਰਥਣ ਛੁੱਟੀ ‘ਤੇ ਹੋਵੇਗੀ, ਸਿਰਫ਼ ਉਸ ਦਿਨ ਦੇ ਲੈਕਚਰ ਨੂੰ ਵਿਦਿਆਰਥਣ ਵੱਲੋਂ ਅਟੈਂਡ ਕੀਤੇ ਗਏ ਲੈਕਚਰਾਂ ‘ਚ ਮਹੀਨੇ ਦੇ ਅਖ਼ੀਰ ‘ਚ ਜੋੜਿਆ ਜਾਵੇਗਾ।

error: Content is protected !!