Skip to main content

Gee 98News

ਸਾਵਧਾਨ ! ਕੀ ਤੁਸੀਂ ਵੀ ਆਪਣੇ ਬੱਚੇ ਨੂੰ ਬੌਰਨਵਿਟਾ (BOURNVITA ) ਪਿਲਾ ਰਹੇ ਹੋ ਤਾਂ ਪੜੋ ਇਹ ਖ਼ਬਰ…!

ਚੰਡੀਗੜ੍ਹ,13 ਅਪ੍ਰੈਲ, Gee98 news service
-ਜੇਕਰ ਤੁਸੀਂ ਆਪਣੇ ਬੱਚੇ ਨੂੰ ਬੌਰਨਵੀਟਾ ਤਾਕਤ ਵਾਲਾ ਖਾਧ ਪਦਾਰਥ ਸਮਝ ਕੇ ਪਿਲਾ ਰਹੇ ਹੋ ਤਾਂ ਤੁਸੀਂ ਭੁਲੇਖੇ ਵਿੱਚ ਹੋ ਅਤੇ ਹੁਣ ਤੁਹਾਨੂੰ ਇਹ ਭੁਲੇਖਾ ਦੂਰ ਕਰ ਦੇਣਾ ਚਾਹੀਦਾ ਹੈ ਕਿਉਂਕਿ ਕੇਂਦਰ ਸਰਕਾਰ ਨੇ ਈ-ਕਾਮਰਸ ਕੰਪਨੀਆਂ ਨੂੰ ਬੋਰਨਵੀਟਾ ਨੂੰ ਹੈਲਦੀ ਡਰਿੰਕਸ ਸ਼੍ਰੇਣੀ ਤੋਂ ਹਟਾਉਣ ਲਈ ਕਿਹਾ ਹੈ। ਵਣਜ ਅਤੇ ਉਦਯੋਗ ਮੰਤਰਾਲੇ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨੋਟੀਫਿਕੇਸ਼ਨ ਮੁਤਾਬਕ ਸਾਰੀਆਂ ਈ-ਕਾਮਰਸ ਵੈੱਬਸਾਈਟਾਂ ਨੂੰ ਆਪਣੇ ਪਲੇਟਫਾਰਮ ‘ਤੇ ਬੋਰਨਵੀਟਾ ਸਮੇਤ ਸਾਰੇ ਪੀਣ ਵਾਲੇ ਪਦਾਰਥਾਂ ਨੂੰ ਹੈਲਦੀ ਡਰਿੰਕਸ ਸ਼੍ਰੇਣੀ ਤੋਂ ਬਾਹਰ ਰੱਖਣ ਲਈ ਕਿਹਾ ਗਿਆ ਹੈ। ਦੱਸ ਦੇਈਏ ਕਿ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਸਾਰੀਆਂ ਈ-ਕਾਮਰਸ ਕੰਪਨੀਆਂ ਨੂੰ ਡੇਅਰੀ-ਅਧਾਰਤ, ਅਨਾਜ-ਅਧਾਰਤ ਪੀਣ ਵਾਲੇ ਪਦਾਰਥਾਂ ਨੂੰ “ਸਿਹਤਮੰਦ ਪੀਣ ਵਾਲੇ ਪਦਾਰਥ” ਜਾਂ “ਊਰਜਾ ਵਾਲੇ ਪਦਾਰਥ” ਵਜੋਂ ਲੇਬਲ ਨਾ ਕਰਨ ਲਈ ਹੁਕਮ ਦਿੱਤੇ ਸੀ ਕਿਉਂਕਿ ਦੇਸ਼ ਦੇ ਭੋਜਨ ਕਾਨੂੰਨਾਂ ਵਿੱਚ “ਹੈਲਦੀ ਡਰਿੰਕ” ਸ਼ਬਦ ਦੀ ਕੋਈ ਪਰਿਭਾਸ਼ਾ ਨਹੀਂ ਹੈ। ਮੰਤਰਾਲੇ ਨੇ ਨੋਟੀਫਿਕੇਸ਼ਨ ਵਿੱਚ ਕਿਹਾ – ਬਾਲ ਅਧਿਕਾਰਾਂ ਦੀ ਸੁਰੱਖਿਆ ਲਈ ਰਾਸ਼ਟਰੀ ਕਮਿਸ਼ਨ, ਬਾਲ ਅਧਿਕਾਰ ਸੁਰੱਖਿਆ (ਸੀਪੀਸੀਆਰ) ਐਕਟ, 2005 ਦੀ ਧਾਰਾ (3) ਦੇ ਤਹਿਤ ਗਠਿਤ ਇੱਕ ਸੰਸਥਾ ਨੇ ਇੱਕ ਜਾਂਚ ਕੀਤੀ। ਇਸ ਜਾਂਚ ਵਿਚ ਪਾਇਆ ਗਿਆ ਕਿ ਇਹ ਹੈਲਦੀ ਡਰਿੰਕ ਦੀ ਪਰਿਭਾਸ਼ਾ ਨੂੰ ਪੂਰਾ ਨਹੀਂ ਕਰਦਾ। ਸਰਕਾਰ ਨੇ ਸਾਰੀਆਂ ਈ ਕਾਮਰਸ ਕੰਪਨੀਆਂ ਪੋਰਟਲਾਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਬੌਰਨਵੀਟਾ ਨੂੰ ਸਿਹਤਮੰਦ ਡਰਿੰਕਸ ਵਜੋਂ ਪ੍ਰਚਾਰਤ ਨਾ ਕਰਨ।

error: Content is protected !!