Skip to main content

Gee 98News

ਬੀਜੇਪੀ ਵਰਕਰਾਂ ਨੇ ਇੱਕ ਦੂਜੇ ਦੇ ਘਸੁੰਨ-ਮੁੱਕੀਆਂ ਜੜ੍ਹ ਕੇ ਕੀਤੀ ਲੋਕ ਸਭਾ ਚੋਣਾਂ ਦੀ ਤਿਆਰੀ…ਹਰਜੀਤ ਗਰੇਵਾਲ ਦੀ ਹਾਜ਼ਰੀ ‘ਚ ਵਰਕਰ ਹੋਏ ਜੁੰਡੋ ਜੁੰਡੀ

ਚੰਡੀਗੜ੍ਹ,14 ਅਪ੍ਰੈਲ, Gee98 news service
-ਭਾਜਪਾ ਦੇ ਇਕ ਬੂਥ ਸੰਮੇਲਨ ਵਿੱਚ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਦੀ ਹਾਜ਼ਰੀ ‘ਚ ਭਾਜਪਾ ਦੇ ਵਰਕਰਾਂ ਨੇ ਇੱਕ ਦੂਜੇ ਦੇ ਲੱਤਾਂ ਮਾਰੀਆਂ, ਘਸੁੰਨ ਜੜੇ, ਲੱਤਾਂ-ਕੁਰਸੀਆਂ ਚੱਲੀਆਂ,ਇਥੋਂ ਤੱਕ ਕਿ ਪੱਗਾਂ ਵੀ ਉਤਾਰ ਦਿੱਤੀਆਂ। ਵਿਧਾਨ ਸਭਾ ਹਲਕਾ ਪਾਇਲ ਵਿੱਚ ਭਾਜਪਾ ਦਾ ਬੂਥ ਸੰਮੇਲਨ ਸੀ ਜਿੱਥੇ ਹਰਜੀਤ ਸਿੰਘ ਗਰੇਵਾਲ ਵੀ ਹਾਜ਼ਰ ਸਨ। ‌ ਜਿਸ ਵੇਲੇ ਭਾਜਪਾ ਵਰਕਰਾਂ ਨੇ ਇੱਕ ਦੂਜੇ ਦੀ ਪਰੇਡ ਕੀਤੀ ਉਸ ਵੇਲੇ ਹਰਜੀਤ ਸਿੰਘ ਗਰੇਵਾਲ ਮੰਚ ‘ਤੇ ਹਾਜ਼ਰ ਸਨ। ਪ੍ਰਾਪਤ ਵੇਰਵੇ ਅਨੁਸਾਰ ਜਦੋਂ ਹਰਜੀਤ ਗਰੇਵਾਲ ਸੰਬੋਧਨ ਕਰਕੇ ਬੈਠੇ ਤਾਂ ਭਾਜਪਾ ਆਗੂ ਜਤਿੰਦਰ ਸ਼ਰਮਾ ਨੇ ਸਟੇਜ ਤੋਂ ਧੰਨਵਾਦ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਫਤਿਹਗੜ੍ਹ ਸਾਹਿਬ ਦੇ ਟਿਕਟ ਦੇ ਦਾਅਵੇਦਾਰ ਗੁਲਜ਼ਾਰ ਸਿੰਘ ਨੇ ਉਨ੍ਹਾਂ ਨੂੰ ਬੋਲਣ ਦਾ ਸਮਾਂ ਨਾ ਦੇਣ ‘ਤੇ ਰੋਸ ਪ੍ਰਗਟਾਇਆ, ਜਿਸ ਤੋਂ ਬਾਅਦ ਹੰਗਾਮਾ ਹੋਇਆ ਅਤੇ ਗੱਲ ਵਿਗੜ ਗਈ। ਸਟੇਜ ‘ਤੇ ਮੌਜੂਦ ਕੁਝ ਹੋਰ ਆਗੂਆਂ ਨੇ ਗੁਲਜ਼ਾਰ ਸਿੰਘ ਨਾਲ ਬਹਿਸ ਅਤੇ ਧੱਕਾਮੁੱਕੀ ਕੀਤੀ,ਮੇਜ਼ ਚੁੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਮੁੱਕੀਆਂ-ਲੱਤਾਂ ਵੀ ਚੱਲੀਆਂ। ‌ਜਦੋਂ ਸਟੇਜ ‘ਤੇ ਹੰਗਾਮਾ ਹੋਇਆ ਤਾਂ ਹਰਜੀਤ ਗਰੇਵਾਲ ਸਥਿਤੀ ਕਾਬੂ ਕਰਨ ਦੀ ਬਜਾਏ ਸਟੇਜ ਛੱਡ ਕੇ ਮੈਰਿਜ ਪੈਲੇਸ ਦੇ ਕਮਰੇ ‘ਚ ਚਲੇ ਗਏ। ਗਰੇਵਾਲ ਦੀ ਮੀਡੀਆ ਨਾਲ ਗੱਲਬਾਤ ਵੀ ਬੰਦ ਦਰਵਾਜ਼ਿਆਂ ਪਿੱਛੇ ਹੋਈ। ਕਾਨਫਰੰਸ ‘ਚ ਹੋਏ ਹੰਗਾਮੇ ‘ਤੇ ਗਰੇਵਾਲ ਨੇ ਕਿਹਾ ਕਿ ਇਹ ਕਿਸੇ ਦੀ ਸ਼ਰਾਰਤ ਸੀ।ਇਸ ਬੂਥ ਸੰਮੇਲਨ ਵਿੱਚ ਪੁਲਿਸ ਸੁਰੱਖਿਆ ਵੀ ਤਾਇਨਾਤ ਕੀਤੀ ਗਈ ਸੀ। ਡੀਐਸਪੀ ਨਿਖਿਲ ਗਰਗ ਖ਼ੁਦ ਮੌਕੇ ‘ਤੇ ਮੌਜੂਦ ਸਨ। ਡੀਐਸਪੀ ਨੇ ਦੱਸਿਆ ਕਿ ਮੀਟਿੰਗ ਵਿੱਚ ਲੜਾਈ ਹੋਈ ਸੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕਰ ਲਿਆ।

error: Content is protected !!