Skip to main content

Gee 98News

ਚੰਨੀ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ…ਭਗਵੰਤ ਮਾਨ ਨੇ ਕੀਤਾ ਸਵਾਗਤ

ਚੰਡੀਗੜ੍ਹ,14 ਅਪ੍ਰੈਲ, Gee98 news service
-ਲੋਕ ਸਭਾ ਚੋਣਾਂ ਜੇ ਜਿੱਤ ਪ੍ਰਾਪਤ ਕਰਨ ਲਈ ਸਿਆਸੀ ਪਾਰਟੀਆਂ ਵੱਲੋਂ ‌ ਇੱਕ ਦੂਜੇ ਦੇ ਲੀਡਰਾਂ ਨੂੰ ਪੱਟ ਕੇ ਲਿਆਉਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਵੱਖ-ਵੱਖ ਪਾਰਟੀਆਂ ਦੇ ਆਗੂ ਕੀਤੀ ਜਾ ਰਹੀ ਦਾਲ ਬਦਲੀ ਦੀ ਇਸ ਖੇਡ ਵਿੱਚ ਕਈ ਪਾਰਟੀਆਂ ਦੇ ਵੱਡੇ ਆਗੂਆਂ ਨੇ ਵੀ ਟਪੂਸੀਆਂ ਮਾਰੀਆਂ ਹਨ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਜਲੰਧਰ ਤੋਂ ਸੀਨੀਅਰ ਨੇਤਾ ਅਤੇ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਚਰਨ ਸਿੰਘ ਚੰਨੀ ਵੀ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ।‌ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਚੰਨੀ ਨੂੰ ਜਿਥੇ ਪਾਰਟੀ ਵਿਚ ਸ਼ਾਮਲ ਹੋਣ ‘ਤੇ ਸਵਾਗਤ ਕੀਤਾ ਗਿਆ। ਦੱਸ ਦੇਈਏ ਕਿ ਚੰਨੀ ਦੀ ਜਲੰਧਰ ਵਿੱਚ ਚੰਗੀ ਪਕੜ ਹੈ,‌‌ ਜੇਕਰ ਆਮ ਆਦਮੀ ਪਾਰਟੀ ਜਲੰਧਰ ਤੋਂ ਪਵਨ ਕੁਮਾਰ ਟੀਨੂ ਨੂੰ ਉਮੀਦਵਾਰ ਬਣਾਉਂਦੀ ਹੈ ਤਾਂ ਚੰਨੀ ਅਤੇ ਟੀਨੂ ਦੀ ਪੁਰਾਣੀ ਸਾਂਝ ਕਰਕੇ ਟੀਨੂ ਦੀ ਚੋਣ ਮੁਹਿੰਮ ਨੂੰ ਚੰਨੀ ਦਾ ਹੁਲਾਰਾ ਮਿਲੇਗਾ।

error: Content is protected !!