Skip to main content

Gee 98News

ਆਪ” ਨੇ ਬਦਲੀ ਚੋਣ ਰਣਨੀਤੀ,ਕੇਜਰੀਵਾਲ ਦੇ ਚਿਹਰੇ ਦੁਆਲੇ ਘੁੰਮੇਗੀ ਚੋਣ ਮੁਹਿੰਮ…ਸੁਨੀਤਾ ਕੇਜਰੀਵਾਲ ਨੂੰ ਕੀਤਾ ਜਾ ਰਿਹਾ ਟਰੇਂਡ

-ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਆਪਣੀ ਚੋਣ ਰਣਨੀਤੀ ਬਦਲ ਲਈ ਹੈ। ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਦੇ ਦਿੱਲੀ ਸ਼ਰਾਬ ਘਟਾਲੇ ‘ਚ ਜੇਲ੍ਹ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਚੋਣ ਰਣਨੀਤੀ ਨੂੰ ਭਾਜਪਾ ਸਰਕਾਰ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਭੇਜਣ ਦੇ ਮੁੱਦੇ ‘ਤੇ ਕੇਂਦਰਿਤ ਕਰ ਲਿਆ ਹੈ। ਕੇਜਰੀਵਾਲ ਦੇ ਜੇਲ ਜਾਣ ਤੋਂ ਪਹਿਲਾਂ ਪਾਰਟੀ ਨੇ “ਕੇਜਰੀਵਾਲ ਪਾਰਲੀਮੈਂਟ ਵਿੱਚ ਵੀ” ਨਾਅਰਾ ਤਿਆਰ ਕੀਤਾ ਸੀ ਪ੍ਰੰਤੂ ਹੁਣ ਭਾਵੇਂ ਉਕਤ ਨਾਅਰੇ ਨੂੰ ਪਾਰਟੀ ਨਹੀਂ ਬਦਲੇਗੀ ਪ੍ਰੰਤੂ ਇਸ ਦੇ ਨਾਲ ਹੀ ਪਾਰਟੀ ਨੇ “ਜੇਲ ਕਾ ਜਵਾਬ ਵੋਟ ਸੇ” ਨਾਅਰਾ ਵੀ ਤਿਆਰ ਕੀਤਾ ਹੈ। ਆਮ ਆਦਮੀ ਪਾਰਟੀ ਨੇ ਰਾਮਰਾਜ ਦੀ ਤਰਜ਼ ‘ਤੇ ਦਿੱਲੀ ਦੇ ਵਿਕਾਸ ਨੂੰ ਮੁੱਖ ਰੱਖ ਕੇ ਇੱਕ ਵੈਬਸਾਈਟ ਵੀ ਜਾਰੀ ਕੀਤੀ ਹੈ, ਮੰਨਿਆ ਜਾ ਰਿਹਾ ਹੈ ਕਿ ਇਸ ਵੈਬਸਾਈਟ ਜਰੀਏ ਆਮ ਆਦਮੀ ਪਾਰਟੀ ਰਾਮ ਮੰਦਿਰ ਦੇ ਮਾਮਲੇ ‘ਤੇ ਭਾਜਪਾ ਦੀ ਮੁਹਿੰਮ ਦਾ ਜਵਾਬ ਦੇਣਾ ਚਾਹੁੰਦੀ ਹੈ। ਇਸ ਤੋਂ ਇਲਾਵਾ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਜੇਲ੍ਹ ਵਿੱਚ ਮਾੜੇ ਸਲੂਕ ਦਾ ਮੁੱਦਾ ਵੀ ਉਚੇਚੇ ਤੌਰ ‘ਤੇ ਚੁੱਕਿਆ ਜਾਵੇਗਾ। ਚੋਣ ਮੁਹਿੰਮ ਦੌਰਾਨ ਅਰਵਿੰਦ ਕੇਜਰੀਵਾਲ ਦੀ ਮਾੜੀ ਸਿਹਤ ਅਤੇ ਉਨਾਂ ਨੂੰ ਢੁਕਵਾਂ ਇਲਾਜ ਮੁਹੱਈਆ ਨਾ ਕਰਵਾਉਣ ਦਾ ਮੁੱਦਾ ਵੀ ਉਠਾਇਆ ਜਾਵੇਗਾ ਅਜਿਹਾ ਕਰਕੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੀ ਸਿਹਤ ਅਤੇ ਇਲਾਜ ਦੇ ਮੁੱਦੇ ‘ਤੇ ਲੋਕਾਂ ਦੀ ਹਮਦਰਦੀ ਹਾਸਿਲ ਕਰਨ ਦਾ ਯਤਨ ਕਰੇਗੀ।

ਆਮ ਆਦਮੀ ਪਾਰਟੀ ਦੇ “ਥਿੰਕ ਟੈਂਕ” ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੂੰ ਸਿਆਸੀ ਮੰਚਾਂ ‘ਤੇ ਯੋਜਨਾਬੱਧ ਤਰੀਕੇ ਨਾਲ ਸਰਗਰਮ ਕਰਨਾ ਸ਼ੁਰੂ ਕਰ ਦਿੱਤਾ ਹੈ। ‌ਅਨੀਤਾ ਕੇਜਰੀਵਾਲ ਨੂੰ ਇੱਕ ਭਾਵੁਕ ਅਪੀਲ ਇੱਕ ਵਿਸ਼ੇਸ਼ ਤਰੀਕੇ ਨਾਲ ਸਿਆਸੀ ਮੰਚਾਂ ‘ਤੇ ਚੁੱਕਣ ਲਈ ਟ੍ਰੇਂਡ ਕੀਤਾ ਜਾ ਰਿਹਾ ਹੈ। ਉੰਝ ਭਾਵੇਂ “ਆਪ” ਦੀ ਚੋਣ ਮੁਹਿੰਮ ‘ਚ ਕੌਮੀ ਰਾਜਨੀਤੀ ਨਾਲ ਜੁੜੇ ਮੁੱਦੇ ਵੀ ਭਾਰੂ ਰਹਿਣਗੇ ਪਰ ਕੁੱਲ ਮਿਲਾ ਕੇ “ਆਪ” ਦੀ ਚੋਣ ਮੁਹਿੰਮ ਅਰਵਿੰਦ ਕੇਜਰੀਵਾਲ ਦੇ ਚਿਹਰੇ ਦੇ ਆਲੇ ਦੁਆਲੇ ਹੀ ਘੁੰਮੇਗੀ ਭਾਵ ਕਿ ਦਿੱਲੀ ਦੇ ਵਿਕਾਸ ਅਤੇ ਕੌਮੀ ਮੁੱਦਿਆਂ ਪ੍ਰਤੀ ਆਮ ਆਦਮੀ ਪਾਰਟੀ ਦੀ ਪਹੁੰਚ ਨੂੰ ਅਰਵਿੰਦ ਕੇਜਰੀਵਾਲ ਦੀ ਜੇਲ੍ਹ ਯਾਤਰਾ ਦੇ ਸੰਦਰਭ ਵਿੱਚ ਹੀ ਪੇਸ਼ ਕੀਤਾ ਜਾਵੇਗਾ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਆਪਣੀ ਇਸ ਨਵੀਂ ਰਣਨੀਤੀ ਦਾ ਨੁਕਸਾਨ ਵੀ ਹੋ ਸਕਦਾ ਹੈ ਕਿਉਂਕਿ ED ਅਕਸਰ ਅਦਾਲਤ ਵਿੱਚ ਇਹ ਦਾਅਵਾ ਕਰਦੀ ਹੈ ਕਿ ਉਸਦੇ ਕੋਲ ਦਿੱਲੀ ਦੇ ਸ਼ਰਾਬ ਘਟਾਲੇ ‘ਚ ਅਰਵਿੰਦ ਕੇਜਰੀਵਾਲ ਦੀ ਸ਼ਮੂਲੀਅਤ ਦੇ ਪੁਖ਼ਤਾ ਸਬੂਤ ਹਨ।‌

Gee98 Ads
error: Content is protected !!