Skip to main content

Gee 98News

ਪਟਵਾਰੀ ਦੀ ਦੋਸਤ ਕੁੜੀ ਨੇ ਵਿਆਹ ਕਰਵਾਉਣ ਤੋਂ ਨਾਂਹ ਕੀਤੀ ਤਾਂ ਪਟਵਾਰੀ ਨੇ ਕਰ ਦਿੱਤਾ ਕਾਰਨਾਮਾ…ਪੁਲਿਸ ਵੱਲੋਂ ਮਾਮਲਾ ਦਰਜ

ਚੰਡੀਗੜ੍ਹ, 21 ਮਈ, Gee98 news service
-ਪਟਵਾਰੀ ਦੇ ਵਿਦਿਆਰਥੀ ਜੀਵਨ ਦੀ ਇੱਕ ਦੋਸਤ ਕੁੜੀ ਨੇ ਜਦ ਪਟਵਾਰੀ ਨਾਲ ਵਿਆਹ ਕਰਵਾਉਣ ਤੋਂ ਨਾਂਹ ਕਰ ਦਿੱਤੀ ਤਾਂ ਪਟਵਾਰੀ ਨੇ ਉਸਦੀਆਂ ਨਿੱਜੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀਆਂ ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਇਹ ਮਾਮਲਾ ਮੋਗਾ ਸ਼ਹਿਰ ਨਾਲ ਸੰਬੰਧਿਤ ਹੈ ਜਿੱਥੋਂ ਦੇ ਰਹਿਣ ਵਾਲੇ ਮਾਲ ਵਿਭਾਗ ਦੇ ਪਟਵਾਰੀ ਨੇ ਲੜਕੀ ਦੀਆਂ ਨਿੱਜੀ ਤਸਵੀਰਾਂ ਇੰਟਰਨੈੱਟ ਮੀਡੀਆ ‘ਤੇ ਅਪਲੋਡ ਕਰ ਦਿੱਤੀਆਂ ਕਿਉਂਕਿ ਕੁੜੀ ਨੇ ਉਸ ਨਾਲ ਵਿਆਹ ਨਹੀਂ ਕਵਰਾਇਆ। ਪਰਿਵਾਰ ਵੱਲੋਂ ਦਿੱਤੀ ਸ਼ਿਕਾਇਤ ‘ਤੇ ਪੁਲਿਸ ਨੇ ਪਟਵਾਰੀ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਗ੍ਰਿਫ਼ਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਪੀੜ੍ਹਤ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ ‘ਤੇ ਕਾਰਵਾਈ ਨਹੀਂ ਕੀਤੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਐਮਐਸਸੀ ਕਰ ਰਹੀ ਸੀ, ਜਿੱਥੇ ਭੁਪਿੰਦਰ ਸਿੰਘ ਨਾਂ ਦਾ ਨੌਜਵਾਨ ਵੀ ਪੜ੍ਹਦਾ ਸੀ। ਉੱਥੇ ਦੋਵਾਂ ਦੀ ਜਾਣ-ਪਛਾਣ ਹੋ ਗਈ। ਉਦੋਂ ਹੀ ਭੁਪਿੰਦਰ ਸਿੰਘ ਨੇ ਦੋਵਾਂ ਦੀਆਂ ਨਿੱਜੀ ਤਸਵੀਰਾਂ ਆਪਣੇ ਮੋਬਾਈਲ ‘ਚ ਰੱਖ ਲਈਆਂ। ਇਸ ਤੋਂ ਬਾਅਦ ਉਸ ਨੇ ਆਪਣੀ ਲੜਕੀ ਦਾ ਵਿਆਹ ਮਲੇਰਕੋਟਲਾ ਵਿਖੇ ਕਰਵਾ ਦਿੱਤਾ ਪਰ ਉਕਤ ਭੁਪਿੰਦਰ ਸਿੰਘ ਉਸ ‘ਤੇ ਲੜਕੀ ਦਾ ਵਿਆਹ ਕਰਵਾਉਣ ਲਈ ਦਬਾਅ ਪਾ ਰਿਹਾ ਸੀ। ਇਸ ਤੋਂ ਨਿਰਾਸ਼ ਹੋ ਕੇ ਉਕਤ ਵਿਅਕਤੀ ਨੇ ਉਸ ਦੀ ਧੀ ਦੀਆਂ ਨਿੱਜੀ ਤਸਵੀਰਾਂ ਇੰਸਟਾਗ੍ਰਾਮ ‘ਤੇ ਉਸ ਦੀ ਹੀ ਆਈਡੀ ਬਣਾ ਕੇ ਪੋਸਟ ਕਰ ਦਿੱਤੀਆਂ, ਇੰਨਾ ਹੀ ਨਹੀਂ ਉਸ ਨਾਲ ਜਾਅਲੀ ਮੈਰਿਜ ਸਰਟੀਫਿਕੇਟ ਵੀ ਬਣਾ ਲਿਆ। ਜਿਸ ਨੂੰ ਉਹ ਉਸ ਦੀ ਧੀ ਦੇ ਸਹੁਰਿਆਂ ਨੂੰ ਦਿਖਾ ਕੇ ਉਸ ਨੂੰ ਤਲਾਕ ਦੇਣ ਲਈ ਕਹਿੰਦਾ ਹੈ। ਲੜਕੀ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਪਟਵਾਰੀ ਵੱਲੋਂ ਉਸ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਪੁਲਿਸ ਨੇ ਲੜਕੀ ਦੇ ਪਿਤਾ ਵੱਲੋਂ ਦਿੱਤੀ ਸ਼ਿਕਾਇਤ ’ਤੇ ਪਟਵਾਰੀ ਭੁਪਿੰਦਰ ਸਿੰਘ ਖ਼ਿਲਾਫ਼ ਥਾਣਾ ਸਦਰ ਮੋਗਾ ‘ਚ ਮੁਕੱਦਮਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਹਰਮੇਸ਼ ਲਾਲ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ, ਪ੍ਰੰਤੂ ਪਰਿਵਾਰ ਦਾ ਦੋਸ਼ ਕਿ ਪੁਲਿਸ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਦੀ ਬਜਾਏ ਸਮਾਂ ਟਪਾ ਰਹੀ ਹੈ।

error: Content is protected !!