Skip to main content

Gee 98News

ਪੇਪਰ ‘ਚ ਨਕਲ ਕਰਦੇ ਵਿਦਿਆਰਥੀ ਨੂੰ ਕੱਢ ਦਿੱਤਾ ਬਾਹਰ…ਤਾਂ ਵਿਦਿਆਰਥੀ ਨੇ ਕਾਲਜ ਦੀ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਆਤਮ ਹੱਤਿਆ

ਚੰਡੀਗੜ੍ਹ, 21 ਮਈ, Gee98 news service
-ਕਾਲਜ ਵਿੱਚ ਪੇਪਰ ਦੇ ਰਹੇ ਵਿਦਿਆਰਥੀ ਤੋਂ ਜਦ ਡਿਊਟੀ ਸਟਾਫ਼ ਨੇ ਨਕਲ ਦੀਆਂ ਪਰਚੀਆਂ ਫੜੀਆਂ ਤਾਂ ਉਸ ਨੂੰ ਪੇਪਰ ਤੋਂ ਬਾਹਰ ਕੱਢ ਦਿੱਤਾ, ਜਿਸ ਤੋਂ ਨਿਰਾਸ਼ ਹੋ ਕੇ ਵਿਦਿਆਰਥੀ ਨੇ ਕਾਲਜ ਦੀ ਸੱਤਵੀਂ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ ਜਿਸ ਨਾਲ ਉਹ ਸਖ਼ਤ ਜਖਮੀ ਹੋ ਗਿਆ ਅਤੇ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਇਹ ਦਰਦਨਾਕ ਘਟਨਾ ਲੁਧਿਆਣਾ ਦੇ PCTE ਕਾਲਜ ਦੀ ਹੈ।‌ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਡਾਇਰੈਕਟਰ ਡਾਕਟਰ ਨਰੇਸ਼ ਸਚਦੇਵਾ ਨੇ ਦੱਸਿਆ ਕਿ ਸਵੇਰੇ 9:30 ਵਜੇ EVS ਦਾ ਇਮਤਿਹਾਨ ਸ਼ੁਰੂ ਹੋਇਆ ਅਤੇ ਸਮਸ਼ੇਰ ਸਿੰਘ ਗਰੇਵਾਲ ਵੀ ਇਮਤਿਹਾਨ ਦੇ ਰਿਹਾ ਸੀ। ਇਸ ਦੌਰਾਨ ਅਧਿਆਪਕ ਨੂੰ ਸ਼ੱਕ ਹੋਇਆ ਕਿ ਸ਼ਮਸ਼ੇਰ ਨਕਲ ਕਰ ਰਿਹਾ ਹੈ। ਜਦ ਅਧਿਆਪਕ ਨੇ ਸਮਸ਼ੇਰ ਦੀ ਤਲਾਸ਼ੀ ਲਈ ਤਾਂ ਉਸਦੇ ਜਮੈਟਰੀ ਬਾਕਸ ਵਿੱਚੋਂ ਪਰਚੀਆਂ ਨਿਕਲੀਆਂ। ਇਸ ਤੋਂ ਬਾਅਦ ਟੀਚਰ ਸ਼ਮਸ਼ੇਰ ਨੂੰ ਪ੍ਰੀਖਿਆ ਸੁਪਰਡੈਂਟ ਦੇ ਕੋਲ ਲੈ ਗਿਆ ਜਿੱਥੇ ਸਮਸੇਰ ਤੋਂ ਪੁੱਛਗਿੱਛ ਹੋਈ। ਇਸ ਦੌਰਾਨ ਸ਼ਮਸ਼ੇਰ ਨੇ ਮੰਨਿਆ ਕਿ ਉਸ ਕੋਲ ਨਕਲ ਦੀਆਂ ਪਰਚੀਆਂ ਸਨ, ਇਹ ਗੱਲ ਸਮਸ਼ੇਰ ਨੇ ਸੁਪਰਡੈਂਟ ਸਾਹਮਣੇ ਲਿਖਤੀ ਤੌਰ ‘ਤੇ ਵੀ ਮੰਨੀ ਜਿਸ ਤੋਂ ਬਾਅਦ ਉਸ ਨੂੰ ਪੇਪਰ ਤੋਂ ਬਾਹਰ ਕੱਢ ਦਿੱਤਾ ਗਿਆ ਅਤੇ ਘਰ ਜਾਣ ਲਈ ਕਿਹਾ ਗਿਆ ਪ੍ਰੰਤੂ ਉਹ ਘਰ ਜਾਣ ਦੀ ਬਜਾਏ ਪ੍ਰੀਖਿਆ ਕੇਂਦਰ ‘ਚੋਂ ਨਿਕਲ ਕੇ ਕਾਲਜ ਦੇ ਇੰਜੀਨੀਅਰਿੰਗ ਬਲਾਕ ਦੀ ਇਮਾਰਤ ਵਿੱਚ ਚਲਾ ਗਿਆ ਜਿੱਥੋਂ ਸੱਤਵੀਂ ਮੰਜ਼ਿਲ ਤੋਂ ਉਸਨੇ ਹੇਠਾਂ ਛਾਲ ਮਾਰ ਦਿੱਤੀ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਉਸ ਨੂੰ ਤੁਰੰਤ ਡੀਐਮਸੀ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਕਾਲਜ ਪ੍ਰਬੰਧਨ ਨੇ ਹੀ ਇਸ ਦੀ ਸੂਚਨਾ ਵਿਦਿਆਰਥੀ ਸਮਸ਼ੇਰ ਸਿੰਘ ਦੇ ਪਰਿਵਾਰ ਨੂੰ ਦਿੱਤੀ। ਦੂਜੇ ਪਾਸੇ ਥਾਣਾ ਦਾਖਾ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!