Gee 98News

ਚੰਡੀਗੜ੍ਹ, 24 ਮਈ, Gee98 news service
-ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਚੰਗਾ ਯਾਰ ਤੂੰ ਵਧੇਰੇ ਨਗਦੀ ਲਿਜਾਣ ਤੇ ਪਾਬੰਦੀ ਲਗਾਈ ਹੋਈ ਹੈ ਉਸਦੇ ਬਾਵਜੂਦ ਵੀ ਤੇ ਲੱਖਾਂ ਕਰੋੜਾਂ ਰੁਪਏ ਲੈ ਕੇ ਚੱਲ ਰਹੇ ਹਨ। ‌ ਅਜਿਹਾ ਇੱਕ ਮਾਮਲਾ ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ‘ਤੇ ਪੈਂਦੇ ਪਿੰਡ ਡੂੰਮਵਾਲੀ ਵਿਖੇ ਲਗਾਏ ਅੰਤਰਰਾਜੀ ਨਾਕੇ ‘ਤੇ ਸਾਹਮਣੇ ਆਇਆ ਜਿੱਥੇ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਦੇ ਜੁਆਨਾਂ ਵੱਲੋਂ ਬੱਸ ਦੀ ਚੈਕਿੰਗ ਦੌਰਾਨ ਇੱਕ ਵਿਅਕਤੀ ਤੋਂ ਇੱਕ ਕਰੋੜ 20 ਲੱਖ ਦੀ ਨਕਦੀ ਬਰਾਮਦ ਕੀਤੀ ਗਈ ਹੈ। ਬਠਿੰਡਾ ਦਿਹਾਤੀ ਦੇ ਡੀਐੱਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਚੱਲਦਿਆਂ ਬਾਹਰਲੇ ਸੂਬਿਆਂ ‘ਚੋਂ ਦਾਖਲ ਹੋਣ ਵਾਲੇ ਵਹੀਕਲਾਂ ਅਤੇ ਬੱਸਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਇਸ ਦੌਰਾਨ ਜਦ ਪੁਲਿਸ ਪਾਰਟੀ ਵੱਲੋਂ ਇੱਕ ਬੱਸ ਦੀ ਚੈਕਿੰਗ ਕੀਤੀ ਗਈ ਤਾਂ ਬੱਸ ਵਿੱਚ ਸਵਾਰ ਵਿਅਕਤੀ ਤੋਂ ਇੱਕ ਬੈਗ ਵਿੱਚ 1 ਕਰੋੜ 20 ਲੱਖ ਦੇ ਕਰੀਬ ਨਗਦੀ ਬਰਾਮਦ ਕੀਤੀ ਗਈ। ਜਿਸਦੀ ਦੀ ਪਛਾਣ ਸੋਮਨਾਥ ਪੁੱਤਰ ਨੰਦ ਲਾਲ ਵਾਸੀ ਮੋਗਾ ਦੇ ਤੌਰ ‘ਤੇ ਕੀਤੀ ਗਈ। ਸੋਮਨਾਥ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਰਾਜ ਕੁਮਾਰ ਵਾਸੀ ਮੋਗਾ ਦੀ ਗਣਪਤੀ ਮਨੀ ਐਕਸਚੇਜ਼ ‘ਤੇ ਨੌਕਰੀ ਕਰਦਾ ਹੈ, ਉਹ ਰਾਜ ਕੁਮਾਰ ਦੇ ਕਹਿਣ ‘ਤੇ ਡੱਬਵਾਲੀ ਵਾਸੀ ਕਰਨੈਲ ਸਿੰਘ ਤੋਂ ਨਕਦੀ ਲੈ ਕੇ ਮੋਗਾ ਜਾ ਰਿਹਾ ਸੀ ਪਰ ਸੋਮਨਾਥ ਨਕਦੀ ਸਬੰਧੀ ਕੋਈ ਵੀ ਪੁਖਤਾ ਸਬੂਤ ਪੇਸ਼ ਨਹੀਂ ਕਰ ਸਕਿਆ ਜਿਸ ਕਾਰਨ ਪੁਲਿਸ ਵੱਲੋਂ ਇਹ ਨਗਦੀ ਜ਼ਬਤ ਕਰਕੇ ਖਜਾਨੇ ‘ਚ ਜਮ੍ਹਾਂ ਕਰਵਾ ਦਿੱਤੀ ਗਈ। ਚੋਣ ਕਮਿਸ਼ਨ ਵੱਲੋਂ ਇਹ ਸਖ਼ਤ ਹਦਾਇਤਾਂ ਹਨ ਜੇਕਰ ਕੋਈ ਲੋੜ ਤੋਂ ਵੱਧ ਨਕਦੀ ਲੈ ਕੇ ਜਾ ਰਿਹਾ ਹੈ ਤਾਂ ਉਹ ਆਪਣੇ ਨਾਲ ਰੱਖੇ ਅਤੇ ਮੰਗੇ ਜਾਣ ‘ਤੇ ਪੁਲਿਸ ਅੱਗੇ ਪੇਸ਼ ਕਰੇ।

Leave a Reply

Your email address will not be published. Required fields are marked *

error: Content is protected !!