Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਸਿਮਰਨਜੀਤ ਸਿੰਘ ਮਾਨ ਫਸਗੇ ਸਿਆਸੀ ਘੁੰਮਣਘੇਰੀ ‘ਚ…ਫਰੀਦਕੋਟ ਤੋਂ ਉਮੀਦਵਾਰ ਵਾਪਸ ਲੈਣ ਸਬੰਧੀ ਪੈ ਰਿਹਾ ਦਬਾਅ…!

Nirmal Pandori by Nirmal Pandori
05/28/2024
in ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਸਿਮਰਨਜੀਤ ਸਿੰਘ ਮਾਨ ਫਸਗੇ ਸਿਆਸੀ ਘੁੰਮਣਘੇਰੀ ‘ਚ…ਫਰੀਦਕੋਟ ਤੋਂ ਉਮੀਦਵਾਰ ਵਾਪਸ ਲੈਣ ਸਬੰਧੀ ਪੈ ਰਿਹਾ ਦਬਾਅ…!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ, 28 ਮਈ, (ਨਿਰਮਲ ਸਿੰਘ ਪੰਡੋਰੀ)-
-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਜਿੱਥੇ ਇਸ ਵਾਰ ਇਹ ਚੋਣ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਉੱਥੇ ਦੂਜੇ ਪਾਸੇ ਉਹ ਇੱਕ ਅਜੀਬ ਜਿਹੇ ਮਾਮਲੇ ਵਿੱਚ ਫਸਦੇ ਨਜ਼ਰ ਆ ਰਹੇ ਹਨ। ਹਲਕਾ ਫਰੀਦਕੋਟ ਤੋਂ ਸ਼ਹੀਦ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਦੇ ਮੁਕਾਬਲੇ ਆਪਣਾ ਉਮੀਦਵਾਰ ਖੜਾ ਕਰਨ ਕਰਕੇ ਸਿਮਰਨਜੀਤ ਸਿੰਘ ਮਾਨ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਰੀਦਕੋਟ ਵਿੱਚ ਭਾਈ ਖਾਲਸਾ ਦੇ ਹੱਕ ‘ਚ ਸਮੀਕਰਨ ਬਣਦੇ ਜਾ ਰਹੇ ਨੇ ਜਿਸ ਤੋਂ ਬਾਅਦ ਫਰੀਦਕੋਟ ਤੋਂ ਆਪਣਾ ਉਮੀਦਵਾਰ ਵਾਪਸ ਲੈਣ ਸਬੰਧੀ ਸਿਮਰਨਜੀਤ ਸਿੰਘ ਮਾਨ ਉੱਪਰ ਦਬਾਅ ਪੈ ਰਿਹਾ ਹੈ। ਸਰਦਾਰ ਮਾਨ ਸਮੇਤ ਪਾਰਟੀ ਦੇ ਉੱਚ ਆਗੂਆਂ ਦੀ ਸਥਿਤੀ “ਸੱਪ ਦੇ ਮੂੰਹ ‘ਚ ਕੋਹੜ ਕਿਰਲੀ” ਵਾਲੀ ਬਣੀ ਹੋਈ ਹੈ। ਹੁਣ ਜੇਕਰ ਸਰਦਾਰ ਮਾਨ ਭਾਈ ਖਾਲਸਾ ਦੇ ਮੁਕਾਬਲੇ ਖੜਾ ਕੀਤਾ ਆਪਣਾ ਉਮੀਦਵਾਰ ਵਾਪਸ ਲੈਂਦੇ ਹਨ ਤਾਂ ਓਵਰਆਲ ਆਲੋਚਨਾ ਦਾ ਸਾਹਮਣਾ ਕਰਨਾ ਪਵੇਗਾ ਕਿ ਪਹਿਲਾਂ ਉਮੀਦਵਾਰ ਖੜਾ ਹੀ ਕਿਉਂ ਕੀਤਾ ਸੀ ਪ੍ਰੰਤੂ ਜੇਕਰ ਫਰੀਦਕੋਟ ਤੋਂ ਸਰਦਾਰ ਮਾਨ ਆਪਣਾ ਉਮੀਦਵਾਰ ਵਾਪਸ ਨਹੀਂ ਵੀ ਲੈਂਦੇ ਤਾਂ ਇਸ ਦਾ ਅਸਰ ਸੰਗਰੂਰ ਹਲਕੇ ਵਿੱਚ ਪੈਣ ਦੀ ਵੀ ਸੰਭਾਵਨਾ ਹੈ। ਸੋਸ਼ਲ ਮੀਡੀਆ ‘ਤੇ ਪਿਛਲੇ ਕੁਝ ਦਿਨਾਂ ਤੋਂ ਸਰਦਾਰ ਮਾਨ ਉੱਪਰ ਇਹ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਭਾਈ ਖਾਲਸਾ ਦੇ ਮੁਕਾਬਲੇ ਖੜਾ ਕੀਤਾ ਉਮੀਦਵਾਰ ਵਾਪਸ ਲੈ ਲੈਣ, ਦੂਜੇ ਪਾਸੇ ਵਿਦੇਸ਼ਾਂ ਵਿੱਚ ਵੱਸਦੇ ਸਰਦਾਰ ਮਾਨ ਦੀ ਪਾਰਟੀ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਸਿੱਖਾਂ ਵੱਲੋਂ ਵੀ ਮਾਨ ਉੱਪਰ ਇਹ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਫਰੀਦਕੋਟ ਤੋਂ ਆਪਣਾ ਉਮੀਦਵਾਰ ਵਾਪਸ ਲੈ ਕੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਮਦਦ ਕਰਨ। ਪੰਜਾਬ ਲੋਕ ਸਭਾ ਚੋਣਾਂ ਵਿੱਚ ਅੱਜ ਦੇ ਦਿਨ ਸਮੇਤ ਚਾਰ ਕੁ ਦਿਨਾਂ ਦਾ ਸਮਾਂ ਬਾਕੀ ਹੈ ਤੇ ਸਰਦਾਰ ਮਾਨ ਨੂੰ ਜਲਦੀ ਹੀ ਇਹ ਸਖ਼ਤ ਫੈਸਲਾ ਲੈਣਾ ਪਵੇਗਾ ਕਿ ਉਹ ਭਾਈ ਸਰਬਜੀਤ ਖਾਲਸਾ ਦੇ ਮੁਕਾਬਲੇ ਉਮੀਦਵਾਰ ਖੜਾ ਰੱਖਦੇ ਹਨ ਜਾਂ ਨਹੀਂ। ਸਿਆਸੀ ਹਲਕਿਆਂ ਅਨੁਸਾਰ ਸਿਮਰਨਜੀਤ ਸਿੰਘ ਮਾਨ ਲਈ ਲੋਕ ਸਭਾ ਦੀ ਇਹ ਚੋਣ ਬਹੁਤ ਮਾਇਨੇ ਰੱਖਦੀ ਹੈ। ਜੇਕਰ ਸਰਦਾਰ ਮਾਨ ਸੰਗਰੂਰ ਤੋਂ ਇਹ ਚੋਣ ਜਿੱਤ ਜਾਂਦੇ ਹਨ ਤਾਂ ਉਹਨਾਂ ਦੀ ਪਾਰਟੀ ਦਾ ਜਨ ਆਧਾਰ ਬਣਿਆ ਰਹੇਗਾ ਪ੍ਰੰਤੂ ਜੇਕਰ ਸ. ਮਾਨ ਚੋਣ ਹਾਰ ਜਾਂਦੇ ਹਨ ਤਾਂ ਇਸ ਹਾਰ ਦਾ ਅਸਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨ ਆਧਾਰ ‘ਤੇ ਪੈਣਾ ਸੁਭਾਵਿਕ ਹੀ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

…ਗੁਪਤਾ,ਮਿੱਤਲ,ਚੱਢਾ,ਸਾਹਨੀ, ਭੱਜੀ…ਹਾਏ…ਸਾਡੀਆਂ ਸੋਨੇ ਦੀਆਂ ਮੁਰਗੀਆਂ ਲੁੱਟੀਆਂ ਗਈਆਂ…aap ਹਾਈਕਮਾਂਡ ਦੀ ਚੀਸ

…ਗੁਪਤਾ,ਮਿੱਤਲ,ਚੱਢਾ,ਸਾਹਨੀ, ਭੱਜੀ…ਹਾਏ…ਸਾਡੀਆਂ ਸੋਨੇ ਦੀਆਂ ਮੁਰਗੀਆਂ ਲੁੱਟੀਆਂ ਗਈਆਂ…aap ਹਾਈਕਮਾਂਡ ਦੀ ਚੀਸ

04/27/2026
ਬਰਨਾਲਾ ਦੇ ਡੀਡੀਪੀਓ ਦੀ ਮੁਅੱਤਲੀ ਬਣੀ ਚਰਚਾ ਦਾ ਵਿਸ਼ਾ… ਹਾਈਕੋਰਟ ‘ਚ ਚਲਦੇ ਕੇਸ ਸਬੰਧੀ ਹੋਈ ਕਾਰਵਾਈ

ਬਰਨਾਲਾ ਦੇ ਡੀਡੀਪੀਓ ਦੀ ਮੁਅੱਤਲੀ ਬਣੀ ਚਰਚਾ ਦਾ ਵਿਸ਼ਾ… ਹਾਈਕੋਰਟ ‘ਚ ਚਲਦੇ ਕੇਸ ਸਬੰਧੀ ਹੋਈ ਕਾਰਵਾਈ

04/26/2026
ਦਰਿੰਦਗੀ…ਬੱਚੀ ਨਾਲ ਰੇਪ ਦੀ ਕੋਸ਼ਿਸ਼ ‘ਚ ਨਾਕਾਮ ਦਰਿੰਦੇ ਨੇ ਬੱਚੀ ਦੀ ਬੇਰਹਿਮੀ ਨਾਲ ਕੀਤੀ ਹੱਤਿਆ

ਦਰਿੰਦਗੀ…ਬੱਚੀ ਨਾਲ ਰੇਪ ਦੀ ਕੋਸ਼ਿਸ਼ ‘ਚ ਨਾਕਾਮ ਦਰਿੰਦੇ ਨੇ ਬੱਚੀ ਦੀ ਬੇਰਹਿਮੀ ਨਾਲ ਕੀਤੀ ਹੱਤਿਆ

04/26/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#simranjitsinghmann
Previous Post

ਇਹ ਤਾਂ ਪਤੰਦਰ ਸੁੱਚਾ ਸਿੰਘ ਲੰਗਾਹ ਤੋਂ ਵੀ ਅੱਗੇ ਨਿਕਲਗੇ….47° ਤਾਪਮਾਨ ‘ਚ ਮੰਤਰੀ ਵੀ ਅਸ਼ਲੀਲ ਵੀਡੀਓ ਨੇ ਅੱਗ ਲਗਾਈ ਪਈ ਆਂ

Next Post

ਵੱਡੀ ਖ਼ਬਰ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਕਤਲ ਕੇਸ ਵਿੱਚ ਬਰੀ

Nirmal Pandori

Nirmal Pandori

Related Posts

…ਗੁਪਤਾ,ਮਿੱਤਲ,ਚੱਢਾ,ਸਾਹਨੀ, ਭੱਜੀ…ਹਾਏ…ਸਾਡੀਆਂ ਸੋਨੇ ਦੀਆਂ ਮੁਰਗੀਆਂ ਲੁੱਟੀਆਂ ਗਈਆਂ…aap ਹਾਈਕਮਾਂਡ ਦੀ ਚੀਸ
ਪੰਜਾਬ

…ਗੁਪਤਾ,ਮਿੱਤਲ,ਚੱਢਾ,ਸਾਹਨੀ, ਭੱਜੀ…ਹਾਏ…ਸਾਡੀਆਂ ਸੋਨੇ ਦੀਆਂ ਮੁਰਗੀਆਂ ਲੁੱਟੀਆਂ ਗਈਆਂ…aap ਹਾਈਕਮਾਂਡ ਦੀ ਚੀਸ

by Nirmal Pandori
04/27/2026
ਬਰਨਾਲਾ ਦੇ ਡੀਡੀਪੀਓ ਦੀ ਮੁਅੱਤਲੀ ਬਣੀ ਚਰਚਾ ਦਾ ਵਿਸ਼ਾ… ਹਾਈਕੋਰਟ ‘ਚ ਚਲਦੇ ਕੇਸ ਸਬੰਧੀ ਹੋਈ ਕਾਰਵਾਈ
ਬਰਨਾਲਾ ਆਸ-ਪਾਸ

ਬਰਨਾਲਾ ਦੇ ਡੀਡੀਪੀਓ ਦੀ ਮੁਅੱਤਲੀ ਬਣੀ ਚਰਚਾ ਦਾ ਵਿਸ਼ਾ… ਹਾਈਕੋਰਟ ‘ਚ ਚਲਦੇ ਕੇਸ ਸਬੰਧੀ ਹੋਈ ਕਾਰਵਾਈ

by Nirmal Pandori
04/26/2026
ਦਰਿੰਦਗੀ…ਬੱਚੀ ਨਾਲ ਰੇਪ ਦੀ ਕੋਸ਼ਿਸ਼ ‘ਚ ਨਾਕਾਮ ਦਰਿੰਦੇ ਨੇ ਬੱਚੀ ਦੀ ਬੇਰਹਿਮੀ ਨਾਲ ਕੀਤੀ ਹੱਤਿਆ
ਪੰਜਾਬ

ਦਰਿੰਦਗੀ…ਬੱਚੀ ਨਾਲ ਰੇਪ ਦੀ ਕੋਸ਼ਿਸ਼ ‘ਚ ਨਾਕਾਮ ਦਰਿੰਦੇ ਨੇ ਬੱਚੀ ਦੀ ਬੇਰਹਿਮੀ ਨਾਲ ਕੀਤੀ ਹੱਤਿਆ

by Nirmal Pandori
04/26/2026
ਆਪਣੇ ਬਾਗੀ ਰਾਜ ਸਭਾ ਮੈਂਬਰਾਂ ਦੇ ਖ਼ਿਲਾਫ਼ aap ਦਲ ਬਦਲੀ ਕਾਨੂੰਨ ਤਹਿਤ ਕਰੇਗੀ ਕਾਰਵਾਈ ਦੀ ਮੰਗ
ਪੰਜਾਬ

ਆਪਣੇ ਬਾਗੀ ਰਾਜ ਸਭਾ ਮੈਂਬਰਾਂ ਦੇ ਖ਼ਿਲਾਫ਼ aap ਦਲ ਬਦਲੀ ਕਾਨੂੰਨ ਤਹਿਤ ਕਰੇਗੀ ਕਾਰਵਾਈ ਦੀ ਮੰਗ

by Nirmal Pandori
04/25/2026
ਬਰਨਾਲੇ ਸਰਕਾਰੀ ਸਕੂਲ ਦੇ ਅਧਿਆਪਕ ਨੇ ਬੱਚਾ ਦਾਖ਼ਲ ਕਰਨ ਤੋਂ ਕੀਤੀ ਕੋਰੀ ਨਾਂਹ…ਮਾਮਲਾ ਸਿੱਖਿਆ ਮੰਤਰੀ ਦੇ ਦਰਬਾਰ ਪੁੱਜਿਆ
ਬਰਨਾਲਾ ਆਸ-ਪਾਸ

ਬਰਨਾਲੇ ਸਰਕਾਰੀ ਸਕੂਲ ਦੇ ਅਧਿਆਪਕ ਨੇ ਬੱਚਾ ਦਾਖ਼ਲ ਕਰਨ ਤੋਂ ਕੀਤੀ ਕੋਰੀ ਨਾਂਹ…ਮਾਮਲਾ ਸਿੱਖਿਆ ਮੰਤਰੀ ਦੇ ਦਰਬਾਰ ਪੁੱਜਿਆ

by Nirmal Pandori
04/25/2026
ਧਨੌਲੇ ਵਾਲੇ ਕਾਲੇ ਚੀਮੇ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ…ਤਿੰਨ ਦੋਸ਼ੀ ਕਾਬੂ
ਬਰਨਾਲਾ ਆਸ-ਪਾਸ

ਧਨੌਲੇ ਵਾਲੇ ਕਾਲੇ ਚੀਮੇ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ…ਤਿੰਨ ਦੋਸ਼ੀ ਕਾਬੂ

by Nirmal Pandori
04/24/2026
Load More
Next Post
ਵੱਡੀ ਖ਼ਬਰ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਕਤਲ ਕੇਸ ਵਿੱਚ ਬਰੀ

ਵੱਡੀ ਖ਼ਬਰ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਕਤਲ ਕੇਸ ਵਿੱਚ ਬਰੀ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

…ਗੁਪਤਾ,ਮਿੱਤਲ,ਚੱਢਾ,ਸਾਹਨੀ, ਭੱਜੀ…ਹਾਏ…ਸਾਡੀਆਂ ਸੋਨੇ ਦੀਆਂ ਮੁਰਗੀਆਂ ਲੁੱਟੀਆਂ ਗਈਆਂ…aap ਹਾਈਕਮਾਂਡ ਦੀ ਚੀਸ

ਬਰਨਾਲਾ ਦੇ ਡੀਡੀਪੀਓ ਦੀ ਮੁਅੱਤਲੀ ਬਣੀ ਚਰਚਾ ਦਾ ਵਿਸ਼ਾ… ਹਾਈਕੋਰਟ ‘ਚ ਚਲਦੇ ਕੇਸ ਸਬੰਧੀ ਹੋਈ ਕਾਰਵਾਈ

ਦਰਿੰਦਗੀ…ਬੱਚੀ ਨਾਲ ਰੇਪ ਦੀ ਕੋਸ਼ਿਸ਼ ‘ਚ ਨਾਕਾਮ ਦਰਿੰਦੇ ਨੇ ਬੱਚੀ ਦੀ ਬੇਰਹਿਮੀ ਨਾਲ ਕੀਤੀ ਹੱਤਿਆ

ਆਪਣੇ ਬਾਗੀ ਰਾਜ ਸਭਾ ਮੈਂਬਰਾਂ ਦੇ ਖ਼ਿਲਾਫ਼ aap ਦਲ ਬਦਲੀ ਕਾਨੂੰਨ ਤਹਿਤ ਕਰੇਗੀ ਕਾਰਵਾਈ ਦੀ ਮੰਗ

ਬਰਨਾਲੇ ਸਰਕਾਰੀ ਸਕੂਲ ਦੇ ਅਧਿਆਪਕ ਨੇ ਬੱਚਾ ਦਾਖ਼ਲ ਕਰਨ ਤੋਂ ਕੀਤੀ ਕੋਰੀ ਨਾਂਹ…ਮਾਮਲਾ ਸਿੱਖਿਆ ਮੰਤਰੀ ਦੇ ਦਰਬਾਰ ਪੁੱਜਿਆ

ਧਨੌਲੇ ਵਾਲੇ ਕਾਲੇ ਚੀਮੇ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ…ਤਿੰਨ ਦੋਸ਼ੀ ਕਾਬੂ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend