Skip to main content

Gee 98News

ਮਾਨਸਾ ਵਿਖੇ ਮੈਡੀਕਲ ਸਟੋਰ ਦੇ ਮਾਲਕ ਨੇ ਝੋਟੇ ਦੇ ਮਾਰੀਆਂ ਗੋਲੀਆਂ

-ਨਸ਼ਾ ਤਸਕਰਾਂ ਦੇ ਖ਼ਿਲਾਫ਼ ਲੜਾਈ ਲੜ ਰਿਹਾ ਸੀ ਪਰਵਿੰਦਰ ਸਿੰਘ ਝੋਟਾ

ਚੰਡੀਗੜ੍ਹ,13 ਅਕਤੂਬਰ, Gee98 News service

ਪੰਜਾਬ ਦੇ ਮਾਨਸਾ ਜ਼ਿਲ੍ਹੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਤਸਕਰਾਂ ਦੇ ਖਿਲਾਫ ਲੜਾਈ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਇੱਕ ਦੁਕਾਨਦਾਰ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ‌ ਪ੍ਰਾਪਤ ਜਾਣਕਾਰੀ ਅਨੁਸਾਰ ਪਰਵਿੰਦਰ ਸਿੰਘ ਝੋਟਾ ਨੂੰ ਇੱਕ ਮੈਡੀਕਲ ਸਟੋਰ ਦੇ ਮਾਲਕ ਨੇ ਮੰਗਲਵਾਰ ਸਵੇਰੇ ਗੋਲੀਆਂ ਮਾਰ ਦਿੱਤੀਆਂ, ਪਰਵਿੰਦਰ ਸਿੰਘ ਝੋਟਾ ‘ਤੇ ਗੋਲੀਬਾਰੀ ਇੰਨੇ ਨੇੜੇ ਤੋਂ ਕੀਤੀ ਗਈ ਕਿ ਸਾਰੀਆਂ ਗੋਲੀਆਂ ਉਹਦੇ ਸਰੀਰ ਦੇ ਆਰ ਪਾਰ ਹੋ ਗਈਆਂ।‌ ਦੱਸ ਦੇਈਏ ਕਿ ਪਰਵਿੰਦਰ ਸਿੰਘ ਝੋਟਾ ਐਂਟੀ ਡਰੱਗ ਟਾਸਕ ਫੋਰਸ ਦੇ ਸੰਚਾਲਕ ਸਨ ਜੋ ਪਿਛਲੇ ਲੰਬੇ ਸਮੇਂ ਤੋਂ ਨਸ਼ੇ ਦਾ ਵਿਰੋਧ ਕਰ ਰਹੇ ਸਨ। ਉਹ ਨਾ ਕੇਵਲ ਨਸ਼ਾ ਵੇਚਣ ਵਾਲਿਆਂ ਨੂੰ ਰੋਕਦੇ ਸਨ ਸਗੋਂ ਨਸ਼ਾ ਵੇਚਣ ਵਾਲਿਆਂ ਨੂੰ ਫੜਦੇ ਵੀ ਸਨ, ਇਸ ਦੌਰਾਨ ਉਸ ਦਾ ਕਈ ਵਾਰ ਨਸ਼ਾ ਤਸਕਰਾਂ ਨਾਲ ਝਗੜਾ ਵੀ ਹੋ ਚੁੱਕਿਆ ਸੀ। ਪਰਵਿੰਦਰ ਸਿੰਘ ਝੋਟਾ ਦੀ ਪ੍ਰੇਰਨਾ ਸਦਕਾ ਹੀ ਇਲਾਕੇ ਦੀਆਂ ਕਈ ਪੰਚਾਇਤਾਂ ਨੇ ਨਸ਼ਾ ਤਸਕਰਾਂ ਦੇ ਖਿਲਾਫ ਮਤੇ ਵੀ ਪਾਸ ਕੀਤੇ। ਪਰਵਿੰਦਰ ਸਿੰਘ ਮੈਡੀਕਲ ਸਟੋਰਾਂ ਵਾਲਿਆਂ ਨੂੰ ਨਸ਼ੇ ਦੇ ਕੈਪਸੂਲ ਅਤੇ ਪੰਜਾਬ ਸਰਕਾਰ ਵੱਲੋਂ ਬੰਦ ਕੀਤੀਆਂ ਦਵਾਈਆਂ ਵੇਚਣ ਤੋਂ ਰੋਕਦਾ ਸੀ। ‌

Gee98 Ads
error: Content is protected !!