Gee 98News

ਗਰਮੀ ਦੇ ਪ੍ਰਕੋਪ ਚ ‘ਠੰਡੀ ਮਿੱਠੀ ਤੇ ਨਮਕੀਨ ਲੱਛੀ ਦੀ ਛਬੀਲ ਲਗਾਈ

ਮਹਿਲ ਕਲਾਂ ਦੀ ਮੇਨ ਮਾਰਕੀਟ ਛੀਨੀਵਾਲ ਰੋਡ ਦੇ ਸਮੂਹ ਦੁਕਾਨਦਾਰਾਂ ਨੇ ਇਕੱਠੇ ਹੋਕੇ ਠੰਢੀ ਮਿੱਠੀ ਤੇ ਨਮਕੀਨ ਲੱਛੀ ਦੀ ਛਬੀਲ ਲਗਾਈ। ਇਸ ਮੌਕੇ ਗੱਲਬਾਤ ਕਰਦਿਆਂ ਦੁਕਾਨਦਾਰ ਮਨਦੀਪ ਕੁਮਾਰ ਚੀਕੂ ਅਤੇ ਪੰਕਜ ਕੁਮਾਰ ਨੇ ਕਿਹਾ ਕਿ ਅੱਤ ਦੀ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਸਮੂਹ ਦੁਕਾਨਦਾਰਾਂ ਨੇ ਇਕੱਠੇ ਹੋਕੇ ਠੰਡੀ ਮਿੱਠੀ ਅਤੇ ਨਮਕੀਨ ਲੱਛੀ ਦੀ ਛਬੀਲ ਲਗਾਈ ਗਈ। ਇਸ ਮੌਕੇ ਆਉਂਦੇ ਜਾਂਦੇ ਲੋਕਾਂ ਵੱਲੋ ਠੰਡੀ ਮਿੱਠੀ ਲੱਛੀ ਪੀ ਕੇ ਆਨੰਦ ਮਾਣਿਆ ਗਿਆ । ਇਸ ਮੌਕੇ ਗੱਲਬਾਤ ਕਰਦੇ ਹੋਏ ਦੁਕਾਨਦਾਰਾਂ ਨੇ ਕਿਹਾ ਕਿ ਤਾਪਮਾਨ ਦੇ ਵਾਅਦੇ ਦੇ ਮੱਦੇਨਜ਼ਰ ਅਤੇ ਗਰਮੀ ਦੇ ਪ੍ਰਕੋਪ ਤੋਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਬਚਾਉਣ ਲਈ ਹਰ ਮਨੁੱਖ ਨੂੰ ਘੱਟੋ ਘੱਟ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਜੋ ਵਾਤਾਵਰਣ ਦੇ ਸੰਤੁਲਨ ਨੂੰ ਕਾਇਮ ਰੱਖਿਆ ਜਾ ਸਕੇ। ਇਸ ਮੌਕੇ ਬੂਟਾ ਸਿੰਘ ,ਹਰਪ੍ਰੀਤ ਸਿੰਘ ,ਅਵਤਾਰ ਸਿੰਘ , ਡਾਕਟਰ ਵੇਦ ਵਰਮਾ , ਬਿੱਟੂ, ਕਰਮ ਸਿੰਘ , ਹਰੀਸ਼ ਵਰਮਾ , ਹਰਜਿੰਦਰ ਸਿੰਘ ,ਰਵੀ , ਜਗਰਾਜ ਸਿੰਘ ਬਾਘਾ , ਰਮੇਸ਼ ਕੁਮਾਰ , ਲੱਡੂ , ਰਾਹੁਲ ਕੌਂਸਲ ਤੋਂ ਇਲਾਵਾ ਹਲਵਾਈ ਜੈਲਦਾਰ ਸਿੰਘ ਹਾਜ਼ਰ ਸਨ।

error: Content is protected !!