Gee 98News

80 ਸਾਲ ਦੀ ਬਜ਼ੁਰਗ ਮਹਿਲਾ ਨੂੰ 5 ਦਿਨਾਂ ਬਾਅਦ ਹਸਪਤਾਲ ਤੋਂ ਮਿਲੀ ਛੁੱਟੀ…ਤੇ ਉਹ ਸਿੱਧਾ ਪੋਲਿੰਗ ਸਟੇਸ਼ਨ ‘ਤੇ ਵੋਟ ਪਾਉਣ ਗਈ

-ਹਸਪਤਾਲ ਵਿੱਚ ਪੰਜ ਦਿਨ ਦਾਖਲ ਰਹਿਣ ਤੋਂ ਬਾਅਦ ਜਦ ਡਾਕਟਰਾਂ ਨੇ ਇੱਕ ਬਜ਼ੁਰਗ ਮਹਿਲਾ ਨੂੰ ਛੁੱਟੀ ਦਿੱਤੀ ਤਾਂ ਉਹ ਘਰ ਜਾਣ ਤੋਂ ਪਹਿਲਾਂ ਸਿੱਧਾ ਆਪਣੇ ਪੋਲਿੰਗ ਸਟੇਸ਼ਨ ‘ਤੇ ਵੋਟ ਪਾਉਣ ਗਈ। ਪੋਲਿੰਗ ਸਟਾਫ਼ ਨੂੰ ਵੀ ਜਦ ਇਸ ਗੱਲ ਦਾ ਪਤਾ ਲੱਗਿਆ ਕਿ ਬਜ਼ੁਰਗ ਮਾਤਾ ਸਿੱਧਾ ਹਸਪਤਾਲ ਤੋਂ ਪੋਲਿੰਗ ਸਟੇਸ਼ਨ ‘ਤੇ ਵੋਟ ਪਾਉਣ ਆਈ ਹੈ ਤਾਂ ਪੋਲਿੰਗ ਸਟਾਫ਼ ਨੇ ਵੀ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਲੱਖੀ ਕਲੋਨੀ ਵਾਸੀ ਸ੍ਰੀਮਤੀ ਮੂਰਤੀ ਦੇਵੀ (80 ਸਾਲ) ਪਤਨੀ ਸਵਰਗਵਾਸੀ ਸ਼ਾਮ ਲਾਲ ਪਿਛਲੇ ਪੰਜ ਦਿਨਾਂ ਤੋਂ ਬਰਨਾਲਾ ਦੇ BMC ਹਸਪਤਾਲ ਵਿੱਚ ਦਾਖਲ ਸਨ। ਅੱਜ ਡਾਕਟਰਾਂ ਨੇ ਉਹਨਾਂ ਦੀ ਸਿਹਤ ਵਿੱਚ ਸੁਧਾਰ ਵੇਖਦੇ ਹੋਏ ਉਹਨਾਂ ਨੂੰ ਛੁੱਟੀ ਦੇ ਦਿੱਤੀ। ਹਸਪਤਾਲ ਤੋਂ ਘਰ ਜਾਂਦੇ ਹੋਏ ਉਹਨਾਂ ਦਾ ਪੋਲਿੰਗ ਸਟੇਸ਼ਨ ਰਸਤੇ ਵਿੱਚ ਹੀ ਪੈਂਦਾ ਸੀ ਜਦ ਉਹ ਪੋਲਿੰਗ ਸਟੇਸ਼ਨ ਨੇੜੇ ਪੁੱਜੇ ਤਾਂ ਉਹਨਾਂ ਨੇ ਆਪਣੇ ਪੁੱਤਰ ਨੂੰ ਵੋਟ ਪਾਉਣ ਦੀ ਇੱਛਾ ਜ਼ਾਹਿਰ ਕੀਤੀ, ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਉਹਨਾਂ ਨੂੰ ਜੁਮਲਾ ਮਾਲਕਿਨ ਵਿੱਚ ਸਕੂਲ ਵਿੱਚ ਬਣੇ ਪਿੰਕ ਪੋਲਿੰਗ ਸਟੇਸ਼ਨ ‘ਤੇ ਲੈ ਕੇ ਗਏ ਜਿੱਥੇ ਬਜ਼ੁਰਗ ਮਹਿਲਾ ਸ੍ਰੀਮਤੀ ਮੂਰਤੀ ਦੇਵੀ ਨੇ ਆਪਣੀ ਵੋਟ ਪਾਈ। ਇਸ ਮੌਕੇ ਪੋਲਿੰਗ ਸਟਾਫ਼ ਵੱਲੋਂ ਸ੍ਰੀਮਤੀ ਮੂਰਤੀ ਦੇਵੀ ਨੂੰ ਬਜ਼ੁਰਗ ਵੋਟਰ ਹੋਣ ਦਾ ਪ੍ਰਸੰਸਾ ਪੱਤਰ ਵੀ ਦਿੱਤਾ ਗਿਆ।

error: Content is protected !!