Gee 98News

ਪ੍ਰਸਿੱਧ ਭਜਨ ਗਾਇਕ ਕਨਈਆ ਮਿੱਤਲ ਅਤੇ ਜਗਰਾਤਾ ਕਰਾਉਣ ਵਾਲੀ ਕਮੇਟੀ ਦੇ ਖ਼ਿਲਾਫ਼ ਮੁਕੱਦਮਾ ਦਰਜ

ਚੰਡੀਗੜ੍ਹ, 3 ਜੂਨ, Gee98 news service
-ਪੰਜਾਬ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਤਹਿਤ ਪ੍ਰਸਿੱਧ ਭਜਨ ਗਾਇਕ ਕਨਈਆ ਮਿੱਤਲ ਸਮੇਤ ਸ੍ਰੀ ਖਾਟੂ ਸ਼ਿਆਮ ਜੀ ਦਾ ਜਾਗਰਣ ਕਰਾਉਣ ਵਾਲੀ ਕਮੇਟੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਪੰਜਾਬ ‘ਚ ਲੋਕ ਸਭਾ ਚੋਣਾਂ ਦਾ ਪ੍ਰਚਾਰ ਖਤਮ ਹੋਣ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਜਾਗਰਣ ਵਿੱਚ ਪੁੱਜੇ ਭਜਨ ਗਾਇਕ ਕਨਈਆ ਮਿੱਤਲ ਨੇ ਆਪਣੇ ਪੇਸ਼ਕਾਰੀ ਦੌਰਾਨ “ਜੋ ਰਾਮ ਕੋ ਲਾਏ ਹੈ, ਹਮ ਉਨ ਕੋ ਲਾਏਗੇ” ਗਾਇਆ ਸੀ, ਜਿਸ ਨੂੰ ਚੋਣ ਜਾਬਤੇ ਦੀ ਉਲੰਘਣਾ ਮੰਨਦੇ ਹੋਏ ਗਾਇਕ ਮਿੱਤਲ ਅਤੇ ਜਾਗਰਣ ਕਰਵਾਉਣ ਵਾਲੀ ਕਮੇਟੀ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਗਾਇਕ ਕਨਈਆ ਮਿੱਤਲ ਦੀ ਇਸ ਪੇਸ਼ਕਾਰੀ ਨੂੰ ਇੱਕ ਸਿਆਸੀ ਪਾਰਟੀ ਦੇ ਪੱਖ ਵਿੱਚ ਚੋਣ ਪ੍ਰਚਾਰ ਵਜੋਂ ਲਿਆ ਗਿਆ ਹੈ ਜਿਸ ਤੋਂ ਬਾਅਦ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਪੁਲਿਸ ਵੱਲੋਂ ਦਰਜ ਕੀਤੇ ਇਸ ਮੁਕੱਦਮੇ ਵਿੱਚ ਕੁਝ ਲੋਕਾਂ ਦੇ ਨਾਮ ਦਰਜ ਕੀਤੇ ਗਏ ਹਨ ਤੇ ਕਈ ਅਣਪਛਾਤਿਆਂ ਨੂੰ ਵੀ ਇਸ ਮੁਕੱਦਮੇ ਵਿੱਚ ਰੱਖਿਆ ਗਿਆ ਹੈ। ਦੂਜੇ ਪਾਸੇ ਕੁਝ ਹਿੰਦੂ ਜਥੇਬੰਦੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਮੁਕਤਸਰ ਸਾਹਿਬ ਦੀ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਪੇਸ਼ਕਾਰੀ ਨੂੰ ਧਾਰਮਿਕ ਨਜ਼ਰੀਏ ਨਾਲ ਹੀ ਵੇਖਿਆ ਜਾਣਾ ਚਾਹੀਦਾ ਹੈ।

error: Content is protected !!