Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

23 ਜ਼ਿਲ੍ਹਿਆਂ ਵਾਲੇ ਪੰਜਾਬ ਕੋਲ 20 DGP ਹਨ…ਉੱਚ ਪੁਲਿਸ ਅਧਿਕਾਰੀਆਂ ‘ਤੇ ਭਗਵੰਤ ਮਾਨ ਦੀ ਮਿਹਰਬਾਨੀ ਦੀ ਚਰਚਾ…!

ਡੀਜੀਪੀ ਰੈਂਕ ਦੇ ਵੱਡੇ ਢਾਂਚੇ ਦੇ ਬਾਵਜੂਦ ਵੀ ਪੰਜਾਬ 'ਚ ਕੋਈ ਪੱਕਾ DGP ਨਹੀਂ

Nirmal Pandori by Nirmal Pandori
07/16/2025
in ਪੰਜਾਬ
Reading Time: 1 min read
A A
0
23 ਜ਼ਿਲ੍ਹਿਆਂ ਵਾਲੇ ਪੰਜਾਬ ਕੋਲ 20 DGP ਹਨ…ਉੱਚ ਪੁਲਿਸ ਅਧਿਕਾਰੀਆਂ ‘ਤੇ ਭਗਵੰਤ ਮਾਨ ਦੀ ਮਿਹਰਬਾਨੀ ਦੀ ਚਰਚਾ…!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,16 ਜੁਲਾਈ, Gee98 News service

-ਪੰਜਾਬ ਸਰਕਾਰ ਵੱਲੋਂ ਪੁਲਿਸ ਅਫ਼ਸਰਾਂ ਨੂੰ ਦਿੱਤੀਆਂ ਜਾ ਰਹੀਆਂ ਤਰੱਕੀਆਂ ਚਰਚਾ ਵਿੱਚ ਹਨ। ਛੋਟੇ ਸੂਬੇ ਪੰਜਾਬ ‘ਚ ਡੀਜੀਪੀ ਰੈਂਕ ਦੇ 20 ਅਧਿਕਾਰੀ ਹਨ ਜਦਕਿ ਪੰਜਾਬ ਦੇ ਜ਼ਿਲ੍ਹਿਆਂ ਦੀ ਕੁੱਲ ਗਿਣਤੀ 23 ਹੈ। ਇਸ ਵੇਲੇ ਪੰਜਾਬ ‘ਚ ਆਪਣੇ ਗੁਆਂਢੀ ਸੂਬਿਆਂ ਨਾਲੋਂ ਕਿਤੇ ਵੱਧ ਡੀਜੀਪੀ ਰੈਂਕ ਦੇ ਅਧਿਕਾਰੀ ਹਨ। ਉੱਤਰ ਪ੍ਰਦੇਸ਼ ਭਾਵੇਂ ਖੇਤਰਫਲ ‘ਚ ਪੰਜਾਬ ਤੋਂ ਲੱਗਭੱਗ 4 ਗੁਣਾ ਵੱਡਾ ਹੈ ਪ੍ਰੰਤੂ ਉੱਤਰ ਪ੍ਰਦੇਸ਼ ਵਿੱਚ ਡੀਜੀਪੀ ਰੈਂਕ ਦੇ 19 ਅਤੇ ਪੰਜਾਬ ਕੋਲ 20 ਅਧਿਕਾਰੀ ਹਨ। ਜੇਕਰ ਗਵਾਂਢੀ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ‘ਚ 7 ਡੀਜੀਪੀ ਅਤੇ ਹਿਮਾਚਲ ਵਿੱਚ 3 ਡੀਜੀਪੀ ਰੈਂਕ ਦੇ ਅਧਿਕਾਰੀ ਹਨ। ਮਹਾਰਾਸ਼ਟਰ ਵਿੱਚ ਸਿਰਫ 3 ਡੀਜੀਪੀ ਰੈਂਕ ਦੇ ਅਧਿਕਾਰੀ ਹਨ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੇ ਅਮਲਾ ਵਿਭਾਗ ਦੀ ਨੋਟਿਫਿਕੇਸ਼ਨ ਦੀਆਂ ਤਜਵੀਜ਼ਾਂ ਅਨੁਸਾਰ ਪੰਜਾਬ ‘ਚ ਸਿਰਫ ਦੋ ਡੀਜੀਪੀ ਅਸਾਮੀਆਂ ਮਨਜ਼ੂਰ ਕੀਤੀਆਂ ਗਈਆਂ ਹਨ। ਇਹ ਵੀ ਹੈਰਾਨੀਜਨਕ ਹੈ ਕਿ ਡੀਜੀਪੀ ਰੈਂਕ ਦੇ ਇੰਨੇ ਵੱਡੇ ਢਾਂਚੇ ਦੇ ਬਾਵਜੂਦ ਵੀ ਪੰਜਾਬ ‘ਚ ਹੁਣ ਤੱਕ ਕੋਈ ਪੱਕਾ ਡੀਜੀਪੀ ਨਿਯੁਕਤ ਨਹੀਂ ਕੀਤਾ ਗਿਆ, ਮੌਜੂਦਾ ਡੀਜੀਪੀ ਗੌਰਵ ਯਾਦਵ ਸਾਲ 2023 ਤੋਂ ਕਾਰਜਕਾਰੀ ਡੀਜੀਪੀ ਦੇ ਤੌਰ ‘ਤੇ ਕਾਰਜਸ਼ੀਲ ਹਨ।

                                        ਪੰਜਾਬ ਪੁਲਿਸ ਦੀ ਵੈਬਸਾਈਟ ‘ਤੇ ਉਪਲਬਧ ਆਈਪੀਐੱਸ ਗ੍ਰੇਡੇਸ਼ਨ ਸੂਚੀ ਦੇ ਅਨੁਸਾਰ, ਮੌਜੂਦਾ 12 ਅਧਿਕਾਰੀ ਡੀਜੀਪੀ ਰੈਂਕ ‘ਤੇ ਕਾਰਜਸ਼ੀਲ ਹਨ। ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ‘ਤੇ ਸਰਕਾਰ ਦੀ ਮਿਹਰਬਾਨੀ ‘ਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਸਾਹਮਣੇ ਆ ਰਿਹਾ ਹੈ ਕਿ ਪੰਜਾਬ ‘ਚ ਉੱਚ ਪੱਧਰ ਦੇ ਅਧਿਕਾਰੀਆਂ ਦੀ ਭੀੜ ਲੱਗ ਰਹੀ ਹੈ ਪਰ ਦਰਮਿਆਨੇ ਪੱਧਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਾਲੀ ਅਹੁਦਿਆਂ ਕਾਰਨ ਕਾਨੂੰਨੀ ਵਿਵਸਥਾ ਪ੍ਰਭਾਵਿਤ ਹੋ ਰਹੀ ਹੈ। ਭਾਵੇਂ ਕਿ ਪੰਜਾਬ ਪੁਲਿਸ ਦੇ ਨਿਯਮਾਂ ਅਨੁਸਾਰ ਕੋਈ ਵੀ ਅਧਿਕਾਰੀ 18 ਸਾਲ ਦੀ ਸੇਵਾ ‘ਤੇ ਆਈਜੀ, 25 ਸਾਲ ‘ਤੇ ਏਡੀਜੀਪੀ ਅਤੇ 30 ਸਾਲ ‘ਤੇ ਡੀਜੀਪੀ ਅਹੁਦੇ ਲਈ ਯੋਗ ਹੁੰਦਾ ਹੈ। ਪੰਜਾਬ ਸਰਕਾਰ ਦਾ ਵਧੇਰੇ ਧਿਆਨ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਪ੍ਰਮੋਸ਼ਨਾਂ ਵੱਲ ਹੀ ਲੱਗਿਆ ਹੋਇਆ ਹੈ ਜਦਕਿ ਕਾਨੂੰਨ ਵਿਵਸਥਾ ਦਾ ਸਿੱਧਾ ਪ੍ਰਬੰਧ ਹੇਠਲੇ ਪੱਧਰ ‘ਤੇ ਫੀਲਡ ਵਿੱਚ ਡਿਊਟੀ ਕਰਨ ਵਾਲੇ ਪੁਲਿਸ ਕਰਮਚਾਰੀਆਂ ਦੀ ਗਿਣਤੀ ‘ਤੇ ਨਿਰਭਰ ਕਰਦਾ ਹੈ। ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਬਣਦਾ ਹੈ ਕਿ ਪੰਜਾਬ ਦੇ ਬਹੁਤੇ ਥਾਣੇ ਅਜਿਹੇ ਹਨ ਜਿੱਥੇ ਲੋੜੀਂਦੇ ਇਨਕੁਇਰੀ ਅਫ਼ਸਰ ਹੀ ਨਹੀਂ ਹਨ, ਜਿਸ ਕਰਕੇ ਸੰਵੇਦਨਸ਼ੀਲ ਮਾਮਲਿਆਂ ਦੀ ਪੜ੍ਹਤਾਲ ਵੀ ਪ੍ਰਭਾਵਿਤ ਹੋ ਰਹੀ ਹੈ। ‌                                     ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਪੁਲਿਸ ਦੇ ਉੱਚ ਅਧਿਕਾਰੀਆਂ ‘ਤੇ ਮਿਹਰਬਾਨ ਹੈ ਉਥੇ ਦੂਜੇ ਪਾਸੇ ਹੇਠਲੇ ਪੱਧਰ ‘ਤੇ ਸਿਪਾਹੀ ਤੋਂ ਲੈ ਕੇ ਇੰਸਪੈਕਟਰ ਤੱਕ ਦੇ ਪੁਲਿਸ ਕਰਮਚਾਰੀ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਲੈ ਰਹੇ ਹਨ ਜਿਸ ਦਾ ਕਾਰਨ ਕੰਮ ਦਾ ਬੋਝ ਦੱਸਿਆ ਜਾ ਰਿਹਾ ਹੈ। ‌ਭਾਵੇਂ ਕਿ ਪੰਜਾਬ ਸਰਕਾਰ ਨਿਯਮਾਂ ਅਨੁਸਾਰ ਉੱਚ ਅਧਿਕਾਰੀਆਂ ਨੂੰ ਤਰੱਕੀ ਦੇ ਸਕਦੀ ਹੈ ਪ੍ਰੰਤੂ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਹਲਕਿਆਂ ਵੱਲੋਂ ਪੰਜਾਬ ਦੇ ਉੱਚ ਪੁਲਿਸ ਅਧਿਕਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਤਰੱਕੀਆਂ ਨੂੰ ਤਿਰਛੀ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਦੀ ਉੱਚ ਪੁਲਿਸ ਅਧਿਕਾਰੀਆਂ ‘ਤੇ ਮਿਹਰਬਾਨੀ ਪਹਿਲਾਂ ਵੀ ਚਰਚਾ ‘ਚ ਰਹੀ ਹੈ ਪ੍ਰੰਤੂ ਹੁਣ ਪਿਛਲੇ ਦਿਨੀਂ ਡੀਜੀਪੀ ਰੈਂਕ ‘ਤੇ ਦਿੱਤੀਆਂ ਤਰੱਕੀਆਂ ਤੋਂ ਬਾਅਦ ਇਸ ਮੁੱਦੇ ‘ਤੇ ਵਧੇਰੇ ਚਰਚਾ ਹੋ ਰਹੀ ਹੈ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬ ਭਾਜਪਾ ਦੀ ਕਮਾਂਡ ਬਰਨਾਲੇ ਵਾਲੇ ਕੇਵਲ ਸਿੰਘ ਢਿੱਲ ਦੇ ਹੱਥ

ਪੰਜਾਬ ਭਾਜਪਾ ਦੀ ਕਮਾਂਡ ਬਰਨਾਲੇ ਵਾਲੇ ਕੇਵਲ ਸਿੰਘ ਢਿੱਲ ਦੇ ਹੱਥ

05/28/2026
22 ਸਾਲ ਦੀ ਧੀ ਗੁੰਮ ਹੋ ਗਈ…ਥਾਣੇਦਾਰ ਨੇ ਲੱਭਣ ਲਈ ਬਾਪ ਤੋਂ ਮੰਗੀ ਲਏ ਰਿਸ਼ਵਤ

22 ਸਾਲ ਦੀ ਧੀ ਗੁੰਮ ਹੋ ਗਈ…ਥਾਣੇਦਾਰ ਨੇ ਲੱਭਣ ਲਈ ਬਾਪ ਤੋਂ ਮੰਗੀ ਲਏ ਰਿਸ਼ਵਤ

05/28/2026
ਸੁਪਰੀਮ ਕੋਰਟ ਦੀ ਵੱਡੀ ਟਿੱਪਣੀ…ਪਤੀ ਪਤਨੀ ਦੇ ਝਗੜੇ ‘ਚ ਸਹੁਰੇ ਪਰਿਵਾਰ ਨੂੰ ਐਵੇਂ ਹੀ ਨਹੀਂ ਲਪੇਟਿਆ ਜਾ ਸਕਦਾ

ਸੁਪਰੀਮ ਕੋਰਟ ਦੀ ਵੱਡੀ ਟਿੱਪਣੀ…ਪਤੀ ਪਤਨੀ ਦੇ ਝਗੜੇ ‘ਚ ਸਹੁਰੇ ਪਰਿਵਾਰ ਨੂੰ ਐਵੇਂ ਹੀ ਨਹੀਂ ਲਪੇਟਿਆ ਜਾ ਸਕਦਾ

05/27/2026
Load More
Tags: #barnalanews#barnalanews#healthdepartment#education department#jailnews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਬਠਿੰਡਾ ‘ਚ ਦੇਹ ਵਪਾਰ ਦੇ ਧੰਦੇ ਤਹਿਤ ਦਰਜ ਚਰਚਿਤ ਕੇਸ ਦੀਆਂ ਤਾਰਾਂ ਬਰਨਾਲੇ ਨਾਲ ਵੀ ਜੁੜੀਆਂ

Next Post

ਸੜਕਾਂ ‘ਤੇ ਭੀਖ ਮੰਗਣ ਵਾਲੇ ਬੱਚਿਆਂ ਦਾ ਹੋਵੇਗਾ DNA ਟੈਸਟ…ਫੜੇ ਜਾਣਗੇ ਬੱਚਾ ਚੋਰ ਗਿਰੋਹ

Nirmal Pandori

Nirmal Pandori

Related Posts

ਪੰਜਾਬ ਭਾਜਪਾ ਦੀ ਕਮਾਂਡ ਬਰਨਾਲੇ ਵਾਲੇ ਕੇਵਲ ਸਿੰਘ ਢਿੱਲ ਦੇ ਹੱਥ
ਪੰਜਾਬ

ਪੰਜਾਬ ਭਾਜਪਾ ਦੀ ਕਮਾਂਡ ਬਰਨਾਲੇ ਵਾਲੇ ਕੇਵਲ ਸਿੰਘ ਢਿੱਲ ਦੇ ਹੱਥ

by Nirmal Pandori
05/28/2026
22 ਸਾਲ ਦੀ ਧੀ ਗੁੰਮ ਹੋ ਗਈ…ਥਾਣੇਦਾਰ ਨੇ ਲੱਭਣ ਲਈ ਬਾਪ ਤੋਂ ਮੰਗੀ ਲਏ ਰਿਸ਼ਵਤ
ਪੰਜਾਬ

22 ਸਾਲ ਦੀ ਧੀ ਗੁੰਮ ਹੋ ਗਈ…ਥਾਣੇਦਾਰ ਨੇ ਲੱਭਣ ਲਈ ਬਾਪ ਤੋਂ ਮੰਗੀ ਲਏ ਰਿਸ਼ਵਤ

by Nirmal Pandori
05/28/2026
ਸੁਪਰੀਮ ਕੋਰਟ ਦੀ ਵੱਡੀ ਟਿੱਪਣੀ…ਪਤੀ ਪਤਨੀ ਦੇ ਝਗੜੇ ‘ਚ ਸਹੁਰੇ ਪਰਿਵਾਰ ਨੂੰ ਐਵੇਂ ਹੀ ਨਹੀਂ ਲਪੇਟਿਆ ਜਾ ਸਕਦਾ
ਪੰਜਾਬ

ਸੁਪਰੀਮ ਕੋਰਟ ਦੀ ਵੱਡੀ ਟਿੱਪਣੀ…ਪਤੀ ਪਤਨੀ ਦੇ ਝਗੜੇ ‘ਚ ਸਹੁਰੇ ਪਰਿਵਾਰ ਨੂੰ ਐਵੇਂ ਹੀ ਨਹੀਂ ਲਪੇਟਿਆ ਜਾ ਸਕਦਾ

by Nirmal Pandori
05/27/2026
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਹਾਈਕੋਰਟ ਦਾ ਡੰਡਾ…ਕੋਰਟ ਅਬਜ਼ਰਵਰ ਕਰਨਗੇ ਵੋਟਿੰਗ ਦੀ ਨਿਗਰਾਨੀ

by Nirmal Pandori
05/26/2026
… ਜੇ ਟਰੱਕ ਡਰਾਈਵਰ ਦੇ ਮੋਬਾਇਲ ‘ਚ ਹੋਈ ਗੰਦੀ ਵੀਡੀਓ/ਫੋਟੋ ਤਾਂ ਹੋਵੇਗਾ ਵੀਜ਼ਾ ਅਤੇ ਲਾਇਸੰਸ ਰੱਦ
ਪੰਜਾਬ

… ਜੇ ਟਰੱਕ ਡਰਾਈਵਰ ਦੇ ਮੋਬਾਇਲ ‘ਚ ਹੋਈ ਗੰਦੀ ਵੀਡੀਓ/ਫੋਟੋ ਤਾਂ ਹੋਵੇਗਾ ਵੀਜ਼ਾ ਅਤੇ ਲਾਇਸੰਸ ਰੱਦ

by Nirmal Pandori
05/25/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!
ਪੰਜਾਬ

ਬੋਲ ਪੰਡੋਰੀ ਦੇ….ਰਾਣੋ ਤੋਂ ਬਚੋ

by Nirmal Pandori
05/25/2026
Load More
Next Post
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

ਸੜਕਾਂ 'ਤੇ ਭੀਖ ਮੰਗਣ ਵਾਲੇ ਬੱਚਿਆਂ ਦਾ ਹੋਵੇਗਾ DNA ਟੈਸਟ...ਫੜੇ ਜਾਣਗੇ ਬੱਚਾ ਚੋਰ ਗਿਰੋਹ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਚੋਣ ਜਿੱਤਣ ਦੇ ਜਸ਼ਨਾਂ ‘ਚ ਭੁੱਲ ਗਏ ਕਾਨੂੰਨ…ਸ਼ਰੇਆਮ ਕੀਤੀ ਹਵਾਈ ਫਾਇਰਿੰਗ

ਨਿਗਮ ਚੋਣਾਂ ਬਰਨਾਲਾ : Top 10 ‘ਚ ਭਾਜਪਾ ਦਾ ਪਹਿਲਾ ਨੰਬਰ… ਬਾਕੀ 9 ਨੰਬਰ aap ਦੇ ਹਿੱਸੇ ਆਏ…!

…ਜਿਹੜਾ ਸਮਾਨ ਅਸੀਂ ਖਰੀਦਿਆ ਹੀ ਨਹੀਂ ਉਹਦੇ ਬਿੱਲਾਂ ‘ਤੇ ਦਸਤਖ਼ਤ ਕਿਉਂ ਕਰੀਏ…ਆਂਗਣਵਾੜੀ ਵਰਕਰਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੋ ਟੁੱਕ ਨਾਂਹ

ਨਗਰ ਨਿਗਮ ਬਰਨਾਲਾ ਚੋਣਾਂ ‘ਚ ਆਪ ਦੀ ਬੇਮਿਸਾਲ ਜਿੱਤ…ਨਿਗਮ ਦੇ ਪਹਿਲੇ ਮੇਅਰ ਦੀ ਕੁਰਸੀ ‘ਤੇ ਕਬਜ਼ਾ

ਅੱਜ ਧੜਕਣਾਂ ਉੱਪਰ ਥੱਲੇ…ਕੱਲ੍ਹ ਖੁੱਲ੍ਹਣਗੀਆਂ ਪੀਪੀਆਂ… ਵੱਡੇ ਆਗੂਆਂ ਦੇ ਵਾਰਡਾਂ ‘ਤੇ ਟਿਕੀਆਂ ਨਜ਼ਰਾਂ

ਪੰਜਾਬ ਭਾਜਪਾ ਦੀ ਕਮਾਂਡ ਬਰਨਾਲੇ ਵਾਲੇ ਕੇਵਲ ਸਿੰਘ ਢਿੱਲ ਦੇ ਹੱਥ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

 
Send this to a friend