Skip to main content

Gee 98News

ਬਰਨਾਲਾ ‘ਚ ਹੋਏ ਗੈਂਗਰੇਪ ਦਾ ਅੰਜਾਮ…ਅਕਾਲੀ ਆਗੂ 20 ਸਾਲ ਲਈ ਭੇਜਿਆ ਜੇਲ੍ਹ ਅੰਦਰ

–ਇੱਕ ਨੂੰ 10 ਸਾਲ, ਇਕ ਨੂੰ 5 ਸਾਲ,ਇਕ ਨੂੰ 7 ਸਾਲ ਦੀ ਸਜ਼ਾ,3 ਪੁਲਿਸ ਮੁਲਾਜ਼ਮ ਬਰੀ

ਬਰਨਾਲਾ,24 ਜੁਲਾਈ ( ਨਿਰਮਲ ਸਿੰਘ ਪੰਡੋਰੀ )-

ਭਾਰਤ ਵਿੱਚ ਸੁਪਰੀਮ ਕੋਰਟ ਤੋਂ ਲੈ ਕੇ ਹੇਠਲੀਆਂ ਅਦਾਲਤਾਂ ਵਿੱਚ ਆ ਰਹੇ ਕੁਝ ਫੈਸਲਿਆਂ ਨੇ ਉੰਝ ਭਾਵੇਂ ਅਦਾਲਤਾਂ ਤੋਂ ਲੋਕਾਂ ਦਾ ਯਕੀਨ ਤੋੜਿਆ ਹੈ ਪ੍ਰੰਤੂ ਬੀਤੇ ਕੱਲ੍ਹ ਬਰਨਾਲਾ ਦੀ ਅਦਾਲਤ ਵੱਲੋਂ ਦਿੱਤੇ ਫੈਸਲੇ ਨੇ ਇੱਕ ਵਾਰ ਫਿਰ ਲੋਕਾਂ ਦਾ ਭਰੋਸਾ ਕਾਨੂੰਨ ਵਿੱਚ ਪੱਕਾ ਕੀਤਾ ਹੈ। ਬਰਨਾਲਾ ਦੀ ਮਾਨਯੋਗ ਅਦਾਲਤ ਵੱਲੋਂ ਵੀਰਵਾਰ ਬਾਅਦ ਦੁਪਹਿਰ ਗੈਂਗਰੇਪ ਨਾਲ ਸਬੰਧਤ ਇੱਕ ਚਰਚਿਤ ਮਾਮਲੇ ਵਿੱਚ ਵੱਡਾ ਫ਼ੈਸਲਾ ਸੁਣਾਇਆ ਗਿਆ ਹੈ। ਕਈ ਸਾਲ ਪਹਿਲਾਂ ਇੱਕ ਮਜ਼ਦੂਰ ਪਰਿਵਾਰ ਦੀ ਬੇਟੀ ਨਾਲ ਗੈਂਗਰੇਪ ਦੀ ਇਸ ਘਟਨਾ ਨਾਲ ਬਰਨਾਲਾ ਸ਼ਹਿਰ ਕੰਬਿਆ ਸੀ ਅਤੇ ਇਹ ਸਮੁੱਚੇ ਪੰਜਾਬ ‘ਚ ਚਰਚਾ ਦਾ ਵਿਸ਼ਾ ਬਣੀ ਸੀ। ਇਸ ਘਟਨਾ ਸਬੰਧੀ ਸਥਾਨਕ ਪੁਲਿਸ ਨੇ ਕਾਰਵਾਈ ਵੀ ਆਨਾਕਾਨੀ ਤੋਂ ਬਾਅਦ ਹੀ ਕੀਤੀ ਸੀ। ਪੁਲਿਸ ਦੀ ਕਾਰਵਾਈ ਤੋਂ ਬਾਅਦ ਵੀ ਨਾਮਜ਼ਦ ਕੀਤੇ ਗਏ ਦੋਸ਼ੀ ਕਾਨੂੰਨੀ ਚੋਰ ਮੋਰੀਆਂ ਦਾ ਆਸਰਾ ਲੈ ਕੇ ਜ਼ਮਾਨਤ ‘ਤੇ ਬਾਹਰ ਆ ਗਏ ਸਨ। ਗੈਂਗਰੇਪ ਦੀ ਇਸ ਘਟਨਾ ਦੀ ਪੀੜ੍ਹਤ ਬੱਚੀ ਦੇ ਪਰਿਵਾਰ ਦੀ ਗਰੀਬੀ ਦੇ ਕਾਰਨ ਲੋਕ ਇਹ ਮੰਨ ਰਹੇ ਸਨ ਕਿ ਇਸ ਮਾਮਲੇ ‘ਚ ਪੀੜ੍ਹਤ ਪਰਿਵਾਰ ਨੂੰ ਇਨਸਾਫ ਸ਼ਾਇਦ ਹੀ ਮਿਲੇ ਪ੍ਰੰਤੂ ਬਰਨਾਲਾ ਦੀ ਇੱਕ ਅਦਾਲਤ ਅਦਾਲਤ ਵੱਲੋਂ ਗੈਂਗਰੇਪ ਦੀ ਇਸ ਘਟਨਾ ਸਬੰਧੀ ਬੀਤੇ ਕੱਲ੍ਹ ਦਿੱਤਾ ਗਿਆ ਫੈਸਲਾ ਹੁਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
– ਅਕਾਲੀ ਆਗੂ ਸਮੇਤ ਦੋਸ਼ੀਆਂ ਨੂੰ 20 ਸਾਲ ਲਈ ਭੇਜਿਆ ਜੇਲ੍ਹ ਅੰਦਰ
ਬਰਨਾਲਾ ਦੀ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸੀਨੀਅਰ ਆਗੂ ਸਮੇਤ 3 ਦੋਸ਼ੀਆਂ ਨੂੰ 20-20 ਸਾਲ ਦੀ ਅਤੇ 3 ਹੋਰ ਦੋਸ਼ੀਆਂ ‘ਚ ਇੱਕ ਨੂੰ 10 ਸਾਲ, ਇੱਕ ਨੂੰ 7 ਸਾਲ ਅਤੇ ਇੱਕ ਨੂੰ 5 ਸਾਲ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ। ਇਸ ਦੇ ਨਾਲ ਹੀ ਕੇਸ ਵਿੱਚ ਨਾਮਜ਼ਦ 3 ਪੁਲਿਸ ਅਧਿਕਾਰੀਆਂ ਨੂੰ ਅਦਾਲਤ ਨੇ ਬਾ-ਇੱਜ਼ਤ ਬਰੀ ਕਰ ਦਿੱਤਾ ਹੈ।
– ਦੋਸ਼ੀਆਂ ਵਿੱਚ ਦੋ ਔਰਤਾਂ ਵੀ ਸ਼ਾਮਿਲ
​ ਗੈਂਗਰੇਪ ਦੇ ਚਰਚਿਤ ਇਸ ਮਾਮਲੇ ਦੀ ਸੁਣਵਾਈ ਵਧੀਕ ਸੈਸ਼ਨ ਜੱਜ ਬਿਕਰਮਜੀਤ ਸਿੰਘ ਦੀ ਅਦਾਲਤ ਵਿੱਚ ਹੋਈ। ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਧਰਮਿੰਦਰ ਘੜੀਆਂ ਵਾਲਾ ਅਤੇ ਉਸ ਦੇ ਸਾਥੀ ਮਨੋਜ ਸ਼ਰਮਾ ਉਰਫ ਕਾਲਾ ਪੁੱਤਰ ਸਤਪਾਲ ਸ਼ਰਮਾ ਬਸਤੀ ਜੋਸ਼ੀ ਜ਼ਿਲ੍ਹਾ ਪਾਣੀਪਤ ਅਤੇ ਲਾਲ ਚੰਦ ਪੁੱਤਰ ਮਹਿੰਦਰ ਸਿੰਘ ਵਾਸੀ ਨੇੜੇ ਫਰਵਾਹੀ ਚੁੰਗੀ ਬਰਨਾਲਾ ਨੂੰ ਗੈਂਗਰੇਪ ਦੇ ਦੋਸ਼ ਹੇਠ 20-20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸੇ ਮਾਮਲੇ ਨਾਲ ਸਬੰਧਿਤ ਲਖਵਿੰਦਰ ਸਿੰਘ ਪੁੱਤਰ ਸਰਬਜੀਤ ਸਿੰਘ ਬਾਸੀ ਬਠਿੰਡਾ ਨੂੰ 10 ਸਾਲ ਦੀ ਸਜ਼ਾ, ਕਰਮਜੀਤ ਕੌਰ ਉਰਫ ਅਮਨ ਪਤਨੀ ਰਸ਼ਵੀਰ ਸਿੰਘ ਪ੍ਰੇਮ ਨਗਰ ਬਰਨਾਲਾ ਨੂੰ 5 ਸਾਲ, ਬਲਜੀਤ ਕੌਰ ਪਤਨੀ ਸਰਬਜੀਤ ਸਿੰਘ ਬਾਸੀ ਬਠਿੰਡਾ ਨੂੰ 7 ਸਾਲ ਦੀ ਸਜ਼ਾ ਮਾਨਯੋਗ ਅਦਾਲਤ ਨੇ ਸੁਣਾਈ ਹੈ,ਜਦਕਿ ਅਦਾਲਤ ਨੇ ਸਬੂਤਾਂ ਦੇ ਆਧਾਰ ‘ਤੇ 3 ਪੁਲਿਸ ਅਧਿਕਾਰੀਆਂ ਗੁਲਾਬ ਸਿੰਘ, ਦਰਸ਼ਨ ਸਿੰਘ ਅਤੇ ਕਰਮਜੀਤ ਸਿੰਘ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕਰਦਿਆਂ ਬਾ-ਇੱਜ਼ਤ ਬਰੀ ਕਰ ਦਿੱਤਾ ਹੈ।

Gee98 Ads
error: Content is protected !!