Skip to main content

Gee 98News

ਨਾਨਕਸਰ ਠਾਠ ਮਹਿਲ ਕਲਾਂ ਵਿਖੇ ਚੱਲ ਰਹੇ ਸਾਲਾਨਾ ਸਮਾਗਮ ਦੌਰਾਨ ਪੰਜਾਬ ਭਰ ਤੋਂ ਸੰਤਾਂ ਮਹਾ ਪੁਰਸ਼ ਪਹੁੰਚੇ

16 ਸਤੰਬਰ ਨੂੰ ਸਜਾਏ ਜਾਣਗੇ ਵਿਸ਼ਾਲ ਨਗਰ ਕੀਰਤਨ

ਮਹਿਲ ਕਲਾਂ 15 ਸਤੰਬਰ ( ਜਸਵੰਤ ਸਿੰਘ ਲਾਲੀ )-

ਮਹਾਨ ਤਿਆਗੀ ਤਪੱਸਵੀਂ ਸੰਤ ਬਾਬਾ ਨੰਦ ਸਿੰਘ ਜੀ , ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਯਾਦ ਨੂੰ ਸਮਰਪਿਤ 61 ਵਾਂ ਸੱਤ ਰੋਜ਼ਾ ਸਾਲਾਨਾ ਸੰਤ ਸਮਾਗਮ ਦੇ ਚੌਥੇ ਦੀਵਾਨ ਤੇ ਦੇਸ਼ ਭਰ ਤੋਂ ਆਏ ਸੰਤਾਂ ਮਹਾਂਪੁਰਸ਼ਾਂ ਨੇ ਹਾਜ਼ਰੀਆਂ ਲਗਾਈਆ, ਤੇ ਸੰਗਤ ਨੂੰ ਗੁਰੂ ਇਤਿਹਾਸ ਨਾਲ ਜੋੜਿਆ| ਇਸ ਮੌਕੇ ਸੰਤ ਬਾਬਾ ਚਮਕੌਰ ਸਿੰਘ ਪੰਜਗਰਾਈਆਂ ਵਾਲੇ, ਸੰਤ ਬਾਬਾ ਬੱਗਾ ਸਿੰਘ ਵਿਰਕਾਂ ਵਾਲੇ, ਸੰਤ ਬਾਬਾ ਨਾਮਦੇਵ ਜੀ ਘੱਗੇ ਵਾਲੇ, ਸੰਤ ਬਾਬਾ ਮੁਖਤਿਆਰ ਸਿੰਘ ਬੀੜ ਬ੍ਰਹਮਣ, ਸੰਤ ਬਾਬਾ ਹਰਭਜਨ ਸਿੰਘ ਧਨੇਰ ਵਾਲਿਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਵਾਲੇ ਬਣੋ,ਕਿਉਂਕਿ ਮਿਲ਼ੇ ਇਸ ਅਨਮੋਲ ਜਾਮੇ ਨੂੰ ਮਨੁੱਖਾ ਜਾਮੇ ਦਾ ਅਸਲ ਮਨੋਰਥ ਪ੍ਰਮਾਤਮਾ ਦੀ ਬੰਦਗੀ ਕਰਨਾ ਹੀ ਹੈ। ਸਟੇਜ ਸਕੱਤਰ ਮਨਜੀਤ ਇਸ ਮੌਕੇ ਮੌਜੂਦਾ ਗੱਦੀ ਨਸੀਨ ਸੰਤ ਬਾਬਾ ਕੇਹਰ ਸਿੰਘ ਜੀ ਬਾਬਾ ਗੁਰਦੀਪ ਸਿੰਘ ਜੀ ਤੇ ਉੱਗੇ ਸਮਾਜ ਸੇਵੀ ਤੇ ਸਰਪੰਚ ਸਰਬਜੀਤ ਸਿੰਘ ਸੰਭੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰੇਕ ਸਾਲ ਦੀ ਤਰ੍ਹਾਂ ਸਾਲਾਨਾ ਨਗਰ ਕੀਰਤਨ 16 ਸਤੰਬਰ ਦਿਨ ਬੁੱਧਵਾਰ ਨੂੰ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ, ਨਾਨਕਸਰ ਠਾਠ ਮਹਿਲ ਕਲਾਂ ਤੋਂ ਸ਼ੁਰੂ ਹੋਕੇ ਨਗਰ ਦੀ ਪਰਿਕਰਮਾ ਕਰਦਾ ਹੋਇਆ ਸ਼ਾਮ ਨੂੰ ਵਾਪਿਸ ਨਾਨਕਸਰ ਠਾਠ ਮਹਿਲ ਕਲਾਂ ਮੁੜ ਚਾਲੇ ਪਵੇਗਾ ।ਇਸ ਮੌਕੇ ਸਿੱਖ ਪੰਥ ਦੇ ਪ੍ਰਸਿੱਧ ਰਾਗੀ,ਢਾਡੀ, ਕਵੀਸ਼ਰੀ ਜਥੇ, ਸੰਗਤਾਂ ਨੂੰ ਗੁਰੂ ਇਤਹਾਸ ਨਾਲ ਜੋੜਨਗੇ, ਤੇ ਨਗਰ ਮਹਿਲ ਕਲਾਂ ਦੀ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਸਤਿਕਾਰ ਨੂੰ ਮੁੱਖ ਰਖਦੇ ਹੋਏ, ਨਗਰ ਕੀਰਤਨ ਵਾਲੇ ਰਸਤਿਆ ਨੂੰ ਸਾਫ ਸੁਥਰਾ ਰੱਖ ਕੇ ਸੁੰਦਰ ਢੰਗ ਨਾਲ ਸਜਾਇਆ ਜਾਵੇ ਤੇ ਨਗਰ ਕੀਰਤਨ ਦੇ ਪੁੜਾਵਾ ਵਾਲੇ ਅਸਥਾਨਾਂ ਤੇ ਛਾਂ ਤੇ ਜਲ ਦੇ ਉਚਿੱਤ ਪ੍ਰਬੰਧ ਕੀਤੇ ਜਾਣ ਤਾਂ ਕਿ ਨਗਰ ਕੀਰਤਨ ਦੇ ਨਾਲ ਪਰਿਕਰਮਾ ਕਰਦੀ ਸੰਗਤ ਨੂੰ ਕੋਈ ਮੁਸਕਿਲ ਨਾ ਆਵੇ।

error: Content is protected !!