ਚੰਡੀਗੜ੍ਹ, 19 ਅਕਤੂਬਰ, Gee98 news service-
ਫਿਲਮੀ ਐਕਟਰ ਟਾਈਗਰ ਸ਼ਰਾਫ ‘ਤੇ ਹਮਲੇ ਤੋਂ ਬਾਅਦ ਸਾਰੀ ਫਿਲਮ ਇੰਡਸਟਰੀ ਵਿੱਚ ਡਰ ਦਾ ਮਾਹੌਲ ਹੈ। ਟਾਈਗਰ ਸ਼ਰਾਫ ‘ਤੇ ਇਹ ਹਮਲਾ ਐਤਵਾਰ ਦੇਰ ਸ਼ਾਮ ਮੁੰਬਈ ਚ ਹੋਇਆ ਜਦੋਂ ਉਹ ਫੁਟਬਾਲ ਖੇਡ ਕੇ ਆਪਣੀ ਕਾਰ ਵਿੱਚ ਵਾਪਸ ਜਾ ਰਿਹਾ ਸੀ ਤਾਂ ਰਸਤੇ ਵਿੱਚ ਲੋਕਾਂ ਨੇ ਉਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਜਮ੍ਹਾਂ ਹੋ ਗਈ ਜਿੱਥੇ ਟਾਈਗਰ ਦੀ ਕਾਰ ਦੀ ਸਪੀਡ ਘੱਟ ਹੋਈ ਅਤੇ ਇਸ ਦੌਰਾਨ ਹੀ ਇੱਕ ਮੋਟਰਸਾਈਕਲ ‘ਤੇ ਆਏ ਤਿੰਨ ਨੌਜਵਾਨਾਂ ਨੇ ਟਾਈਗਰ ਦੀ ਕਾਰ ‘ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਪੁਲਿਸ ਅਨੁਸਾਰ ਟਾਈਗਰ ਦੀ ਗੱਡੀ ‘ਤੇ ਪੰਜ ਫਾਇਰ ਕੀਤੇ ਗਏ। ਟਾਈਗਰ ਸ਼ਰਾਫ ‘ਤੇ ਹਮਲਾ ਕਰਨ ਵਾਲੇ ਨੌਜਵਾਨ ਮੋਟਰਸਾਈਕਲ ‘ਤੇ ਹੀ ਫਰਾਰ ਹੋ ਗਏ। ਪੁਲਿਸ ਅਨੁਸਾਰ ਟਾਈਗਰ ਸ਼ਰਾਫ ਦੇ ਗੋਲੀ ਨਹੀਂ ਲੱਗੀ ਅਤੇ ਉਹ ਸੁਰੱਖਿਅਤ ਹੈ ਜਦਕਿ ਟਾਈਗਰ ਦੇ ਡਰਾਈਵਰ ਤੇ ਇੱਕ ਹੋਰ ਵਿਅਕਤੀ ਨੂੰ ਗੋਲੀ ਲੱਗੀ ਹੈ ਜਿਨਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਟਾਈਗਰ ਸ਼ਰਾਫ ‘ਤੇ ਹਮਲੇ ਤੋਂ ਬਾਅਦ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਨਿਲ ਪੰਡਿਤ ਦੇ ਨਾਮ ਹੇਠ ਇੱਕ ਆਡੀਓ ਤੇ ਪੋਸਟ ਵੀ ਵਾਇਰਲ ਹੋਈ ਜਿਸ ਵਿੱਚ ਕਿਹਾ ਗਿਆ ਹੈ ਕਿ ਸਲਮਾਨ ਖਾਨ ਦੇ ਨਾਲ ਕੰਮ ਕਰਨ ਵਾਲਿਆਂ ਦਾ ਇਹੋ ਹਸ਼ਰ ਹੋਵੇਗਾ। ਟਾਈਗਰ ਸ਼ਰਾਫ ‘ਤੇ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਅਨਿਲ ਪੰਡਿਤ ਨੇ ਸਲਮਾਨ ਖਾਨ ਨੂੰ ਵੀ ਪਰਿਵਾਰ ਸਮੇਤ ਖ਼ਤਮ ਕਰਨ ਦੀ ਧਮਕੀ ਦਿੱਤੀ। ਦੂਜੇ ਪਾਸੇ ਪੁਲਿਸ ਨੇ ਅਜੇ ਤੱਕ ਇਸ ਧਮਕੀ ਵਾਲੀ ਪੋਸਟ ਦੀ ਪੁਸ਼ਟੀ ਨਹੀਂ ਕੀਤੀ ਕਿ ਇਹ ਹਮਲਾ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਹੀ ਕੀਤਾ ਗਿਆ ਹੈ।
ਫੋਟੋ ਕੈਪਸ਼ਨ-ਐਕਟਰ ਟਾਈਗਰ ਸ਼ਰਾਫ ਦੀ ਗੱਡੀ ‘ਤੇ ਫਾਇਰਿੰਗ ਕਰਦੇ ਹੋਏ ਨੌਜਵਾਨ ਦੀ ਤਸਵੀਰ