Skip to main content

Gee 98News

ਪੰਜਾਬ ‘ਚ ਲੋਕ ਸਭਾ ਦੀਆਂ ਸੀਟਾਂ 13 ਤੋਂ ਵੱਧ ਕੇ 20 ਹੋ ਜਾਣਗੀਆਂ… ਕੇਂਦਰੀ ਕੈਬਨਿਟ ਵੱਲੋਂ ਪ੍ਰਸਤਾਵ ਮਨਜ਼ੂਰ

ਪੰਜਾਬ ‘ਚ ਲੋਕ ਸਭਾ ਦੀਆਂ ਸੀਟਾਂ 13 ਤੋਂ ਵੱਧ ਕੇ 20 ਹੋ ਜਾਣਗੀਆਂ… ਕੇਂਦਰੀ ਕੈਬਨਿਟ ਵੱਲੋਂ ਪ੍ਰਸਤਾਵ ਮਨਜ਼ੂਰ
– ਸਰਕਾਰ ਸੰਸਦ ਦੇ ਵਿਸ਼ੇਸ਼ ਸਦਨ ਵਿੱਚ ਪੇਸ਼ ਕਰੇਗੀ ਬਿੱਲ
ਚੰਡੀਗੜ੍ਹ, 28 ਨਵੰਬਰ, Gee98 News service-
ਕੇਂਦਰ ‘ਚ ਭਾਜਪਾ ਸਰਕਾਰ ਲੋਕ ਸਭਾ ਦੀਆਂ ਸੀਟਾਂ ਵਧਾਉਣ ਦੀ ਤਿਆਰੀ ਵਿੱਚ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਨੇ ਲੋਕ ਸਭਾ-ਵਿਧਾਨ ਸਭਾ ਦੀਆਂ ਸੀਟਾਂ ਵਿੱਚ 50 ਫੀਸਦੀ ਤੱਕ ਵਾਧਾ ਕਰਨ ਦਾ ਪ੍ਰਸਤਾਵ ਮਨਜ਼ੂਰ ਕਰ ਲਿਆ ਹੈ ਦੱਸ ਦੇਈਏ ਕਿ ਲੋਕ ਸਭਾ ਦੀਆਂ ਹੁਣ 543 ਸੀਟਾਂ ਹਨ ਜਿਨਾਂ ਵਿੱਚ 50 ਫੀਸਦੀ ਵਾਧਾ ਕਰਕੇ 815 ਜਾਂ ਇਸ ਤੋਂ ਵੀ ਵੱਧ ਕਰਨ ਦਾ ਪ੍ਰਸਤਾਵ ਕੇਂਦਰੀ ਕੈਬਨਿਟ ਵੱਲੋਂ ਮਨਜ਼ੂਰ ਕੀਤਾ ਗਿਆ ਹੈ। ‌ ਕੇਂਦਰ ਸਰਕਾਰ ਵੱਲੋਂ ਇਸ ਵੇਲੇ ਤਿਆਰ ਕੀਤੇ ਬਿੱਲ ਅਨੁਸਾਰ ਲੋਕ ਸਭਾ ਸੀਟਾਂ ਦੀ ਵਧੀ ਹੋਈ ਇਹ ਗਿਣਤੀ ਅਗਲੇ 25 ਸਾਲ ਤੱਕ ਨਹੀਂ ਬਦਲੇਗੀ। ‌ਮੋਦੀ ਸਰਕਾਰ ਲੋਕ ਸਭਾ ਦੀਆਂ ਸੀਟਾਂ ਵਧਾਉਣ ਸਬੰਧੀ ਬਿੱਲ 30 ਨਵੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਵਿਸ਼ੇਸ਼ ਸੈਸ਼ਨ ਵਿੱਚ ਪਾਸ ਕਰਵਾਉਣਾ ਚਾਹੁੰਦੀ ਹੈ। ਇਸ ਮਾਮਲੇ ‘ਚ ਵਾਪਰੇ ਅਹਿਮ ਘਟਨਾਕਰਮ ਵਿੱਚ ਸਰਦ ਪਵਾਰ ਦੀ ਐਨਸੀਪੀ ਨੇ ਬਿੱਲ ਦੀ ਹਮਾਇਤ ਕਰਨ ਦੀ ਗੱਲ ਕਹੀ ਹੈ। ਬਿੱਲ ਦੇ ਅਨੁਸਾਰ ਕੇਂਦਰ ਅਤੇ ਰਾਜ ਸਰਕਾਰਾਂ ਦੇ ਸਦਨਾਂ ਵਿੱਚ 33 ਫੀਸਦੀ ਸੀਟਾਂ ਔਰਤਾਂ ਲਈ ਰਿਜ਼ਰਵ ਹੋਣਗੀਆਂ। ਨਵੇਂ ਬਿੱਲ ਦੇ ਪ੍ਰਸਤਾਵ ਅਨੁਸਾਰ ਸੀਟਾਂ ‘ਚ ਵਾਧੇ ਦੇ ਅਨੁਮਾਨਤ ਅੰਕੜੇ ਉੱਤਰ ਪ੍ਰਦੇਸ਼ ਵਿੱਚ 80 ਤੋਂ 120 ਸੀਟਾਂ ਹੋ ਜਾਣਗੀਆਂ। ਇਸੇ ਤਰ੍ਹਾਂ ਰਾਜਸਥਾਨ ਵਿੱਚ 25 ਤੋਂ 38 ਸੀਟਾਂ, ਪੰਜਾਬ ‘ਚ 13 ਤੋਂ 20, ਹਰਿਆਣਾ ‘ਚ 10 ਤੋਂ 15 ਦਿੱਲੀ 7 ਤੋਂ 11 ਸੀਟਾਂ ਤੱਕ ਵਾਧਾ ਅਨੁਮਾਨਤ ਹੈ। ਇਸੇ ਤਰ੍ਹਾਂ ਭਾਰਤ ਦੇ ਹਰੇਕ ਰਾਜ ਵਿੱਚ ਸਮਾਨ ਅਨੁਪਾਤ ਨਾਲ ਲੋਕ ਸਭਾ ਦੀਆਂ ਸੀਟਾਂ ‘ਚ ਵਾਧਾ ਹੋਵੇਗਾ। ਚੇਤੇ ਰਹੇ ਕਿ ਮੋਦੀ ਸਰਕਾਰ ਨੇ 16 ਤੋਂ 18 ਅਪ੍ਰੈਲ 2026 ਨੂੰ ਸੰਸਦ ਦੇ ਵਿਸ਼ੇਸ਼ ਸੈਸ਼ਨ ‘ਚ ਲੋਕ ਸਭਾ ਦੀਆਂ ਸੀਟਾਂ ਵਧਾਉਣ ਅਤੇ ਔਰਤਾਂ ਲਈ ਰਿਜ਼ਰਵੇਸ਼ਨ ਨਾਲ ਜੁੜੇ ਇਸ ਸੰਵਿਧਾਨਕ ਸੋਧ ਬਿੱਲ ਨੂੰ ਪੇਸ਼ ਕੀਤਾ ਸੀ ਪ੍ਰੰਤੂ ਇਹ ਬਿੱਲ ਪਾਸ ਨਹੀਂ ਹੋ ਸਕਿਆ ਸੀ। ਮੋਦੀ ਸਰਕਾਰ ਨੂੰ ਇਹ ਬਿੱਲ ਪਾਸ ਕਰਵਾਉਣ ਲਈ ਸੰਸਦ ਵਿੱਚ ਮੌਜੂਦ ਅਤੇ ਵੋਟ ਕਰਨ ਵਾਲੇ ਮੈਂਬਰਾਂ ਦੇ ਦੋ ਤਿਹਾਈ ਸਮਰਥਨ ਦੀ ਲੋੜ ਹੈ। ਇਹ ਸਮਰਥਨ ਹਾਸਿਲ ਕਰਨ ਲਈ ਭਾਜਪਾ ਜੋੜ ਤੋੜ ‘ਤੇ ਲੱਗੀ ਹੋਈ ਹੈ।
ਦੂਜੇ ਪਾਸੇ ਕਾਂਗਰਸ ਦਾ ਦੋਸ਼ ਹੈ ਕਿ ਸਰਕਾਰ ਧੋਖੇ ਨਾਲ ਬਹੁਮਤ ਜੁਟਾ ਰਹੀ ਹੈ, ਕਾਂਗਰਸ ਨੇ ਬਿੱਲ ਦਾ ਵਿਰੋਧ ਕਰਨ ਦਾ ਵੀ ਫੈਸਲਾ ਕੀਤਾ ਹੈ।

error: Content is protected !!