Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਧਨੌਲਾ ਕਾਂਡ : ਦਫ਼ਤਰੀ ਬਾਬੂਆਂ ਦੀ ਬੇਰੁਖੀ ਨੇ ਦਾਅ ’ਤੇ ਲਗਾਈ ਜ਼ਿੰਦਗੀ

Nirmal Pandori by Nirmal Pandori
08/28/2022
in ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਧਨੌਲਾ ਕਾਂਡ : ਦਫ਼ਤਰੀ ਬਾਬੂਆਂ ਦੀ ਬੇਰੁਖੀ ਨੇ ਦਾਅ ’ਤੇ ਲਗਾਈ ਜ਼ਿੰਦਗੀ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਕੰਮ ’ਚ ਦੇਰੀ ਕਾਰਨ ਭੈਣ-ਭਰਾ ਦੇ ਕੀਤੀ ਆਤਮਹੱਤਿਆ ਦੀ ਕੋਸ਼ਿਸ਼

ਬਰਨਾਲਾ, 28 ਅਗਸਤ (ਨਿਰਮਲ ਸਿੰਘ ਪੰਡੋਰੀ) :

ਐਤਵਾਰ ਧਨੌਲਾ ਵਿਖੇ ਵਾਪਰੀ ਇੱਕ ਦਰਦਨਾਕ ਘਟਨਾ ਨੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੰਬੰਧੀ ਪ੍ਰਸਾਸ਼ਨਿਕ ਅਧਿਕਾਰੀਆਂ ਵੱਲੋਂ ਵਰਤੀ ਜਾਂਦੀ ਲਾਪਰਵਾਹੀ ਵੱਲ ਧਿਆਨ ਖਿੱਚਿਆ ਹੈ। ਧਨੌਲਾ ’ਚ ਇੱਕ ਗਲੀ ਦੇ ਮਾਮਲੇ ’ਤੇ ਪ੍ਰਸਾਸ਼ਨ ਦੀ ਬੇਰੁਖੀ ਤੋਂ ਤੰਗ ਆ ਕੇ ਭੈਣ-ਭਰਾ ਨੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ , ਭੈਣ ਨੇ ਸਪਰੇਅ ਪੀਤੀ ਅਤੇ ਭਰਾ ਨੇ ਪੈਟਰੋਲ ਆਪਣੇ ਉੱਪਰ ਛਿੜਕ ਲਿਆ। ਲੋਕਾਂ ਨੇ ਭਰਾ ਨੂੰ ਅੱਗ ਲੱਗਣ ਤੋਂ ਪਹਿਲਾਂ ਬਚਾ ਲਿਆ ਪ੍ਰੰਤੂ ਭੈਣ ਦੀ ਹਾਲਤ ਗੰਭੀਰ ਹੈ ਜੋ ਇਲਾਜ ਅਧੀਨ ਹੈ। ਸਵਾਲ ਉਠਦਾ ਹੈ ਕਿ ਇਹ ਪਰਿਵਾਰ ਪ੍ਰਸਾਸ਼ਨਿਕ ਅਧਿਕਾਰੀਆਂ ਤੋਂ ਕਿੰਨਾ ਕੁ ਤੰਗ ਹੋਵੇਗਾ, ਜਿਸ ਕਰਕੇ ਉਨਾਂ ਨੇ ਆਪਣੀ ਜ਼ਿੰਦਗੀ ਹੀ ਦਾਅ ਤੇ ਲਾ ਦਿੱਤੀ। ਇਹ ਘਟਨਾ ਇਸ ਗੱਲ ਦਾ ਵੀ ਸਬੂਤ ਹੈ ਕਿ ਸੱਤਾ ਤਬਦੀਲੀ ਤੋਂ ਬਾਅਦ ਸਰਕਾਰੀ ਦਫ਼ਤਰਾਂ ਵਿੱਚ ਬੈਠੀ ਅਫ਼ਸਰਸ਼ਾਹੀ ਸੋਚ ਬਹੁਤੀ ਨਹੀਂ ਬਦਲੀ। ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਵਾਰ-ਵਾਰ ਦਫ਼ਤਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ। ਦਫ਼ਤਰੀ ਬਾਬੂ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਝਣ ਦਾ ਯਤਨ ਵੀ ਨਹੀਂ ਕਰ ਰਹੇ। ਇਹ ਵੀ ਦੇਖਣ ਵਿੱਚ ਆਇਆ ਹੈ ਕਿ ਦਫ਼ਤਰਾਂ ਵਿੱਚ ਸਿਆਸੀ ਦਖਲਅੰਦਾਜ਼ੀ ਪਹਿਲਾਂ ਵਾਂਗ ਹੀ ਹੋ ਰਹੀ ਹੈ। ਲੋਕਾਂ ਦੇ ਨਿੱਜੀ ਕੰਮਾਂ ਦੇ ਮਾਮਲੇ ਵਿੱਚ ਵੀ ਦਫ਼ਤਰੀ ਬਾਬੂਆਂ ਵੱਲੋਂ ਕੰਮ ਕਰਵਾਉਣ ਆਏ ਲੋਕਾਂ ਦੀਆਂ ਪੱਗਾਂ ਦੇ ਰੰਗ ਦੇਖੇ ਜਾਂਦੇ ਹਨ। ਸੱਤਾ ਤਬਦੀਲੀ ਦੀ ਹਵਾ ਦੇ ਕਾਰਨ ਦਫ਼ਤਰਾਂ ਵਿੱਚ ਬਸੰਤੀ ਪੱਗਾਂ ਚਮਕ ਰਹੀਆਂ ਹਨ ਪ੍ਰੰਤੂ ਚਿੱਟੀਆਂ ਤੇ ਨੀਲੀਆਂ ਰੁਲ ਰਹੀਆਂ ਹਨ। ਧਨੌਲੇ ਵਾਲੀ ਘਟਨਾ ਤੋਂ ਬਾਅਦ ਸਮਾਜਿਕ ਜਥੇਬੰਦੀਆਂ ਆਪੋ ਆਪਣੇ ਝੰਡੇ ਲੈ ਕੇ ਮੈਦਾਨ ਵਿੱਚ ਨਿਤਰਣਗੀਆਂ, ਪੀੜਤਾਂ ਲਈ ਇਨਸਾਫ ਮੰਗਿਆ ਜਾਵੇਗਾ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਗੁਹਾਰ ਲਗਾਈ ਜਾਵੇਗੀ ਪ੍ਰੰਤੂ ਸਰਕਾਰੀ ਦਫ਼ਤਰਾਂ ਵਿੱਚ ਵਰਿਆਂ ਤੋਂ ਹੁੰਦੀ ਆ ਰਹੀ ਦਫ਼ਰਤੀ ਬਾਬੂਆਂ ਦੀ ਡਿਕਟੇਟਰਸ਼ਿਪ ਪੱਕੇ ਤੌਰ ’ਤੇ ਖ਼ਤਮ ਕਰਵਾਉਣ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਜਾ ਰਿਹਾ। ਧਨੌਲੇ ਵਰਗੀਆਂ ਘਟਨਾਵਾਂ ਲਈ ਸਿਰਫ ਦਫ਼ਤਰੀ ਬਾਬੂ ਹੀ ਜ਼ਿੰਮੇਵਾਰ ਨਹੀਂ ਹਨ ਸਗੋਂ ਸਮੇਂ ਦੀ ਹਕੂਮਤ ਵਿੱਚ ਬੈਠੇ ਕੁਝ ਆਗੂਆਂ, ਜਿਨਾਂ ਉੱਪਰ ਚਿੱਟੀਆਂ ਤੇ ਨੀਲੀਆਂ ਦਾ ਲੇਪ ਚੜਿਆ ਹੋਇਆ ਹੈ , ਨੇ ਆਪਣੀ ਚੜ ਮਚਾਈ ਹੋਈ ਹੈ। ਕਈ ਵਰਿਆਂ ਬਾਅਦ ਬਰਨਾਲੇ ਵਿੱਚ ਝੰਡੀ ਵਾਲੀ ਕਾਰ ਵੜੀ ਪੰ੍ਰਤੂ ਇਹ ਵਿਚਾਰਨ ਵਾਲੀ ਗੱਲ ਹੈ ਕਿ ਝੰਡੀ ਵਾਲੀ ਕਾਰ ਦੇ ਹੂਟਰਾਂ ਦੀ ਅਵਾਜ਼ ਦਫ਼ਤਰੀ ਬਾਬੂਆਂ ਦੇ ਕੰਨਾਂ ਵਿੱਚ ਨਹੀਂ ਪੈ ਰਹੀ ਜਾਂ ਫਿਰ ਹੂਟਰ ਦੀ ਸਵਿੱਚ ਦਾ ਕੰਟਰੋਲ ਪਹਿਲੀਆਂ ਸਰਕਾਰਾਂ ਵਾਂਗ ਦਫ਼ਤਰੀ ਬਾਬੂਆਂ ਦੇ ਹੱਥ ਵਿੱਚ ਹੀ ਹੈ। ਹਕੂਮਤੀ ਆਗੂਆਂ ਦੇ ਇਹ ਦਾਅਵੇ ਕੁਝ ਹੱਦ ਤੱਕ ਮੰਨਣਯੋਗ ਹਨ ਕਿ ਵਰਿਆਂ ਤੋਂ ਵਿਗੜੀ ਨੂੰ ਦਿਨਾਂ ’ਚ ਸੰਵਾਰਿਆ ਨਹੀਂ ਜਾ ਸਕਦਾ ਪ੍ਰੰਤੂ ਜਦੋ ਆਮ ਲੋਕ ਦਫ਼ਰਤੀ ਬਾਬੂਆਂ ਦੀ ਬੇਰੁਖੀ ਤੋਂ ਤੰਗ ਆ ਕੇ ਸਪਰੇਅ ਪੀਣ , ਆਪਣੇ ’ਤੇ ਪੈਟਰੋਲ ਛਿੜਕ ਲੈਣ ਤਾਂ ਅਜਿਹੀ ਸਥਿਤੀ ਨੂੰ ਵਰਿਆਂ ਤੋਂ ਵਿਗੜੀ ਦੇ ਬਹਾਨਿਆਂ ਦੇ ਭਾਰ ਹੇਠ ਨਹੀਂ ਦੱਬਿਆ ਜਾ ਸਕਦਾ। ਧਨੌਲੇ ਵਾਲੀ ਘਟਨਾ ਕੋਈ ਆਮ ਘਟਨਾ ਨਹੀਂ ਹੈ, ਗੱਲ ਵਿਚਾਰਨਯੋਗ ਹੈ ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਸਿਵਲ ਵਰਦੀ ਵਿੱਚ ਕਿਸੇ ਵਿਅਕਤੀ ‘ਤੇ ਗੋਲੀਬਾਰੀ ਕਰਨਾ ਪੁਲਿਸ ਦੀ ਸਰਕਾਰੀ ਡਿਊਟੀ ਦਾ ਹਿੱਸਾ ਨਹੀਂ ਹੈ-ਸੁਪਰੀਮ ਕੋਰਟ

…ਹੁਣ ਕਿਸੇ ਵੀ ਉਮਰ ਦਾ ਬੱਚਾ ਗੋਦ ਲੈਣ ਮੌਕੇ ਮਿਲੇਗੀ 12 ਹਫ਼ਤਿਆਂ ਤੱਕ ਦੀ ਛੁੱਟੀ

03/18/2026
ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

03/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

03/17/2026
Load More
Previous Post

ਕੌੜਤੂਬਾ ਭਾਗ -2 : ਪੁਲਿਸ ਦੇ ਸਿਕੰਜੇ ’ਚ ਬਲੈਕਮੇਲਿੰਗ ਦਾ ਗੋਰਖ਼ ਧੰਦਾ ਕਰਨ ਵਾਲੀ ਤਿੱਕੜੀ

Next Post

ਖਾਧ ਪਦਾਰਥਾਂ ’ਚ ਮਿਲਾਵਟ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਸਿਹਤ ਮੰਤਰੀ

Nirmal Pandori

Nirmal Pandori

Related Posts

ਸਿਵਲ ਵਰਦੀ ਵਿੱਚ ਕਿਸੇ ਵਿਅਕਤੀ ‘ਤੇ ਗੋਲੀਬਾਰੀ ਕਰਨਾ ਪੁਲਿਸ ਦੀ ਸਰਕਾਰੀ ਡਿਊਟੀ ਦਾ ਹਿੱਸਾ ਨਹੀਂ ਹੈ-ਸੁਪਰੀਮ ਕੋਰਟ
ਪੰਜਾਬ

…ਹੁਣ ਕਿਸੇ ਵੀ ਉਮਰ ਦਾ ਬੱਚਾ ਗੋਦ ਲੈਣ ਮੌਕੇ ਮਿਲੇਗੀ 12 ਹਫ਼ਤਿਆਂ ਤੱਕ ਦੀ ਛੁੱਟੀ

by Nirmal Pandori
03/18/2026
ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ
ਪੰਜਾਬ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

by Nirmal Pandori
03/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

by Nirmal Pandori
03/17/2026
ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ
ਪੰਜਾਬ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

by Nirmal Pandori
03/17/2026
MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ
ਪੰਜਾਬ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

by Nirmal Pandori
03/17/2026
ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ
ਬਰਨਾਲਾ ਆਸ-ਪਾਸ

ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ

by Nirmal Pandori
03/16/2026
Load More
Next Post
ਖਾਧ ਪਦਾਰਥਾਂ ’ਚ ਮਿਲਾਵਟ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਸਿਹਤ ਮੰਤਰੀ

ਖਾਧ ਪਦਾਰਥਾਂ ’ਚ ਮਿਲਾਵਟ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਸਿਹਤ ਮੰਤਰੀ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

…ਹੁਣ ਕਿਸੇ ਵੀ ਉਮਰ ਦਾ ਬੱਚਾ ਗੋਦ ਲੈਣ ਮੌਕੇ ਮਿਲੇਗੀ 12 ਹਫ਼ਤਿਆਂ ਤੱਕ ਦੀ ਛੁੱਟੀ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend