Gee 98News

ਮੌਸਮ : 9,10 ਨਵੰਬਰ ਨੂੰ ਪੈ ਸਕਦਾ ਹੈ ਭਾਰੀ ਮੀਂਹ, ਮੌਸਮ ਵਿਭਾਗ ਦੀ ਰਿਪੋਰਟ

ਚੰਡੀਗੜ੍ਹ 9 ਨਵੰਬਰ (ਜ਼ੀ98 ਨਿਊਜ਼ ਸਰਵਿਸ)-

ਮੌਸਮ ਵਿਭਾਗ ਨੇ 9 ,10 ਨਵੰਬਰ ਨੂੰ ਸੂਬੇ ਦੇ ਬਹੁਤੇ ਹਿੱਸੇ ਵਿੱਚ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ । ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾ ਮਨਮੋਹਨ ਸਿੰਘ ਦਾ ਕਹਿਣਾ ਹੈ ਕਿ 9-10 ਨਵੰਬਰ ਨੂੰ ਮੌਸਮ ਇੱਕਦਮ ਕਰਵਟ ਲਵੇਗਾ ਜਿਸ ਨਾਲ ਸੰਘਣੀ ਧੁੰਦ ਵੀ ਸ਼ੁਰੂ ਹੋ ਜਾਵੇਗੀ। ਪੰਜਾਬ ਦੇ ਮਾਝਾ, ਦੋਆਬਾ ਅਤੇ ਮਾਲਵੇ ਦੇ ਵੱਡੇ ਹਿੱਸੇ ‘ਚ ਦੋਵੇਂ ਦਿਨ ਭਾਰੀ ਮੀਂਹ ਪੈ ਸਕਦਾ ਹੈ । ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਪਿਛਲੇ 10 ਸਾਲਾਂ ਦੇ ਰਿਕਾਰਡ ਅਨੁਸਾਰ ਨਵੰਬਰ ਦੇ ਪਹਿਲੇ ਹਫ਼ਤੇ ਘੱਟੋ- ਘੱਟ ਤਾਪਮਾਨ 10-12 ਡਿਗਰੀ ਤਕ ਹੁੰਦਾ ਸੀ ਪ੍ਰੰਤੂ ਇਸ ਵਾਰ ਇਹ ਤਾਪਮਾਨ ਘੱਟੋ ਘੱਟ 16 ਅਤੇ 17 ਡਿਗਰੀ ਹੈ । ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਜੇਕਰ ਆਉਣ ਵਾਲੇ ਦੋ ਦਿਨਾਂ ਚ ਪੰਜਾਬ ਚ ਮੀਂਹ ਪੈਂਦਾ ਹੈ ਤਾਂ ਇਸ ਦਾ ਅਸਰ ਸੂਬੇ ਚ ਕਣਕ ਦੀ ਬਿਜਾਈ ਉਪਰ ਪਵੇਗਾ ।

Gee98 Ads
error: Content is protected !!