Gee 98News

ਭਗਤ ਮੋਹਨ ਲਾਲ ਸੇਵਾ ਸੰਮਤੀ ਨੇ ਸਾਹਿਬਜ਼ਾਦਿਆਂ ਨੂੰ ਭੇਂਟ ਕੀਤੀ ਸ਼ਰਧਾਂਜਲੀ

-ਸੰਸਥਾਪਕ ਪੰਡਿਤ ਮਾਲਵੀਆ ਦਾ ਵੀ ਮਨਾਇਆ ਜਨਮ ਦਿਨ

ਬਰਨਾਲ਼ਾ, 26 ਦਸੰਬਰ ( ਨਿਰਮਲ ਸਿੰਘ ਪੰਡੋਰੀ)-

ਪ੍ਰਸਿੱਧ ਸਮਾਜ ਸੇਵੀ ਸੰਸਥਾ ‘ਭਗਤ ਮੋਹਨ ਲਾਲ ਸੇਵਾ ਸੰਮਤੀ (ਰਜਿ:) ਬਰਨਾਲ਼ਾ ਵੱਲੋਂ ਸੇਵਾ ਸੰਮਤੀ ਸੰਸਥਾਵਾਂ ਦੇ ਸੰਸਥਾਪਕ ਪੰਡਤ ਮਦਨ ਮੋਹਨ ਮਾਲਵੀਆ ਦਾ ਜਨਮ ਦਿਨ ਮਨਾਇਆ ਗਿਆ। ਸਥਾਨਿਕ ਰਾਮਬਾਗ ਵਾਟਿਕਾ ਵਿਖੇ ਝੰਡਾ ਝੁਲਾਉਣ ਤੋਂ ਪਹਿਲਾਂ ਭਗਤ ਮੋਹਨ ਲਾਲ ਸੇਵਾ ਸੰਮਤੀ ਦੇ ਪ੍ਰਧਾਨ ਭਾਰਤ ਮੋਦੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜਾਦਿਆਂ ਦੀ ਸ਼ਹੀਦੀ ਬਾਰੇ ਚਾਨਣਾ ਪਾਇਆ ਅਤੇ ਹਾਜ਼ਰ ਮੈਂਬਰਾਨ ਵੱਲੋਂ ਸਾਹਿਬਜ਼ਾਦਿਆਂ ਨੂੰ ਸਰਧਾਂਜ਼ਲੀਆਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਸੇਵਾ ਸੰਮਤੀ ਦੇ ਸੰਸਥਾਪਕ ਅਤੇ ਆਜ਼ਾਦੀ ਘੁਲਾਟੀਏ ਪੰਡਿਤ ਮਦਨ ਮੋਹਨ ਮਾਲਵੀਆ ਦੇ ਜਨਮ ਦਿਨ ‘ਤੇ ਸੇਵਾ ਸੰਮਤੀ ਦਾ ਝੰਡਾ ਲਹਿਰਾਇਆ ਗਿਆ ਅਤੇ ਮਾਲਵੀਆ ਦੇ ਜੀਵਨ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਭਗਤ ਮੋਹਨ ਲਾਲ ਸੇਵਾ ਸੰਮਤੀ (ਰਜਿ:) ਬਰਨਾਲਾ ਦੇ ਪ੍ਰਧਾਨ ਭਾਰਤ ਮੋਦੀ ਸਮੇਤ ਕਮਲ ਜਿੰਦਲ, ਠੇਕੇਦਾਰ ਬੀਰਬਲ ਦਾਸ, ਲਾਜਪਤ ਰਾਏ ਚੋਪੜਾ, ਵੇਦ ਪ੍ਰਕਾਸ਼, ਦੀਪਕ ਸੋਨੀ ਆਸਥਾ ਕਾਲੋਨੀ, ਵਿਨੋਦ ਕਾਂਸਲ, ਜਗਸੀਰ ਸਿੰਘ ਸੰਧੂ, ਰਵਿੰਦਰ, ਐਬੂਲੈਂਸ ਇੰਚਾਰਜ ਨਰਿੰਦਰ ਚੋਪੜਾ, ਅਸ਼ੋਕ ਕੁਮਾਰ ਲੱਖੀ ਕਾਲੋਨੀ ਵਾਲੇ, ਰਵਿੰਦਰ ਰਵੀ, ਗੋਪਾਲ ਸ਼ਰਮਾ, ਜੀਵਨ ਕੁਮਾਰ ਹੈਪੀ, ਬਬਲੂ ਜਿਊਲਰ, ਪ੍ਰਦੀਪ ਕੁਮਾਰ, ਮੰਗਤ ਰਾਏ, ਬੰਟੀ ਸ਼ੋਰੀ, ਰਾਕੇਸ ਜਿੰਦਲ, ਹੇਮੰਤ ਰਾਜੂ, ਪ੍ਰਦੀਪ ਕੁਮਾਰ ਸਬਜ਼ੀ ਮੰਡੀ, ਜੀਵਨ ਕੁਮਾਰ ਡੱਡੀ, ਸਤਪਾਲ ਅਤੇ ਸੰਦੀਪ ਗਰਗ ਸਮੇਤ ਬਾਕੀ ਸੇਵਾ ਸੰਮਤੀ ਬਰਨਾਲਾ ਦੇ ਸਾਰੇ ਮੈਂਬਰਾਂ ਨੇ ਭਾਗ ਲਿਆ।

Gee98 Ads
error: Content is protected !!