Gee 98News

ਭਾਰਤ ਮੋਦੀ ਬਣੇ ਭਗਤ ਮੋਹਨ ਲਾਲ ਸੇਵਾ ਸੰਮਤੀ ਦੇ ਤਿੰਨ ਸਾਲ ਲਈ ਪ੍ਰਧਾਨ

ਬਰਨਾਲ਼ਾ, 26 ਦਸੰਬਰ (ਨਿਰਮਲ ਸਿੰਘ ਪੰਡੋਰੀ)-

ਪ੍ਰਸਿੱਧ ਸਮਾਜ ਸੇਵੀ ਸੰਸਥਾ ‘ਭਗਤ ਮੋਹਨ ਲਾਲ ਸੇਵਾ ਸੰਮਤੀ (ਰਜਿ:) ਦੇ ਜਨਰਲ ਹਾਊਸ ਦੀ ਮੀਟਿੰਗ ਹੋਈ । ਇਸ ਮੌਕੇ ਹਾਜ਼ਰ ਮੈਂਬਰਾਂ ਵੱਲੋਂ ਸੇਵਾ ਸੰਮਤੀ ਦੀਆਂ ਪਿਛਲੀਆਂ ਗਤੀਵਿਧੀਆਂ ‘ਤੇ ਵਿਸਥਾਰ ਵਿੱਚ ਵਿਚਾਰ ਚਰਚਾ ਕੀਤੀ ਗਈ, ਲੰਮੀ ਵਿਚਾਰ ਚਰਚਾ ਤੋਂ ਬਾਅਦ ਹਾਜਮੇ ਤਿੰਨ ਵਰ੍ਹਿਆਂ ਲਈ ਸੇਵਾ ਸੰਮਤੀ ਦੇ ਪ੍ਰਧਾਨ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਹੋਈ ਜਿਸ ਦੌਰਾਨ ਬਤੌਰ ਪ੍ਰਧਾਨ ਭਾਰਤ ਮੋਦੀ ਦੀ ਪਿਛਲੀ ਕਾਰਗੁਜਾਰੀ ‘ਤੇ ਤਸੱਲੀ ਪ੍ਰਗਟ ਕੀਤੀ ਗਈ ਅਤੇ ਸਰਬਸੰਮਤੀ ਨਾਲ ਭਾਰਤ ਮੋਦੀ ਨੂੰ ਅਗਲੇ ਤਿੰਨ ਸਾਲਾਂ ਲਈ ‘ਭਗਤ ਮੋਹਨ ਲਾਲ ਸੇਵਾ ਸੰਮਤੀ (ਰਜਿ:) ਬਰਨਾਲ਼ਾ’ ਦਾ ਦੁਬਾਰਾ ਪ੍ਰਧਾਨ ਚੁਣ ਲਿਆ। ਸੰਮਤੀ ਦੇ ਜਨਰਲ ਹਾਊਸ ਨੇ ਬਾਕੀ 11 ਮੈਂਬਰੀ ਕਾਰਜਕਾਰਨੀ ਚੁਣਨ ਦੇ ਅਧਿਕਾਰ ਵੀ ਭਾਰਤ ਮੋਦੀ ਨੂੰ ਦਿੱਤੇ।ਇਸ ਮੌਕੇ ਭਗਤ ਮੋਹਨ ਲਾਲ ਸੇਵਾ ਸੰਮਤੀ (ਰਜਿ:) ਬਰਨਾਲਾ ਦੇ ਪ੍ਰਧਾਨ ਭਾਰਤ ਮੋਦੀ ਸਮੇਤ ਕਮਲ ਜਿੰਦਲ, ਠੇਕੇਦਾਰ ਬੀਰਬਲ ਦਾਸ, ਲਾਜਪਤ ਰਾਏ ਚੋਪੜਾ, ਵੇਦ ਪ੍ਰਕਾਸ਼, ਦੀਪਕ ਸੋਨੀ ਆਸਥਾ ਕਾਲੋਨੀ, ਵਿਨੋਦ ਕਾਂਸਲ, ਜਗਸੀਰ ਸਿੰਘ ਸੰਧੂ, ਰਵਿੰਦਰ, ਐਬੂਲੈਂਸ ਇੰਚਾਰਜ ਨਰਿੰਦਰ ਚੋਪੜਾ, ਅਸੋਕ ਕੁਮਾਰ ਲੱਖੀ ਕਾਲੋਨੀ, ਰਵਿੰਦਰ ਰਵੀ, ਗੋਪਾਲ ਸ਼ਰਮਾ, ਜੀਵਨ ਕੁਮਾਰ ਹੈਪੀ, ਬਬਲੂ ਜਿਊਲਰ, ਪ੍ਰਦੀਪ ਕੁਮਾਰ, ਮੰਗਤ ਰਾਏ, ਬੰਟੀ ਸ਼ੋਰੀ, ਰਾਕੇਸ ਜਿੰਦਲ, ਹੇਮੰਤ ਰਾਜੂ, ਪ੍ਰਦੀਪ ਕੁਮਾਰ ਸਬਜੀ ਮੰਡੀ, ਜੀਵਨ ਕੁਮਾਰ ਡੱਡੀ, ਸਤਪਾਲ ਅਤੇ ਸੰਦੀਪ ਗਰਗ ਸਮੇਤ ਬਾਕੀ ਸੇਵਾ ਸੰਮਤੀ ਬਰਨਾਲਾ ਦੇ ਸਾਰੇ ਮੈਂਬਰਾਂ ਨੇ ਭਾਗ ਲਿਆ।

error: Content is protected !!