—ਜੇਤੂ ਖਿਡਾਰੀ ਸਟੇਟ ਚੈਂਪੀਅਨਸ਼ਿਪ ’ਚ ਲੈਣਗੇ ਹਿੱਸਾ
ਬਰਨਾਲਾ 30 ਦਸੰਬਰ (ਨਿਰਮਲ ਸਿੰਘ ਪੰਡੋਰੀ)-
ਬਰਨਾਲਾ ਡਿਸਟ੍ਰਿਕਟ ਟੇਬਲ ਟੈਨਿਸ ਐਸੋਸੀਏਸ਼ਨ ਵੱਲੋਂ ਦੋ ਰੋਜ਼ਾ ਡਿਸਟ੍ਰਿਕਟ ਬਰਨਾਲਾ ਓਪਨ ਟੇਬਲ ਟੈਨਿਸ ਟੂਰਨਾਮੈਂਟ 28 ਅਤੇ 29 ਦਸੰਬਰ ਨੂੰ ਲਾਲ ਬਹਾਦੁਰ ਸ਼ਾਸਤਰੀ ਆਰਿਆ ਮਹਿਲਾ ਕਾਲਜ ਬਰਨਾਲਾ ਵਿਖੇ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹੇ ਦੇ ਵੱਡੀ ਗਿਣਤੀ ਖਿਡਾਰੀਆਂ ਨੇ ਭਾਗ ਲਿਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸ੍ਰੀ ਜਗਦੀਸ਼ ਮਿੱਤਲ ਨੇ ਦੱਸਿਆ ਕਿ ਇਸ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ ’ਚ ਜਿੱਤੇ ਹੋਏ ਖਿਡਾਰੀ ਓਪਨ ਪੰਜਾਬ ਸਟੇਟ ਟੇਬਲ ਟੈਨਿਸ ਟੂਰਨਾਮੈਂਟ ਚੈਂਪੀਅਨਸ਼ਿਪ ਜਲੰਧਰ ’ਚ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਅੰਡਰ 11 ਉਮਰ ਵਰਗ (ਲੜਕੇ) ’ਚ ਪਹਿਲਾ ਸਥਾਨ ਨਾਵਿਆ ਸ਼ਰਮਾ ਤੇ ਲੜਕੀਆਂ ’ਚੋਂ ਰਾਬੀਆ ਸਿੰਗਲਾ, ਅੰਡਰ 13 ਉਮਰ ਵਰਗ ’ਚ ਲੜਕਿਆਂ ’ਚ ਨਿਰੰਜਨ ਕੁਮਾਰ, ਲੜਕੀਆਂ ’ਚ ਰਾਬੀਆ ਸਿੰਗਲਾ, ਅੰਡਰ 15 ਉਮਰ ਵਰਗ ’ਚ ਲੜਕਿਆਂ ’ਚ ਗੁਰਸੇਵਕ ਸਿੰਘ ਤੇ ਲੜਕੀਆਂ ’ਚ ਗਾਰਗੀ ਸ਼ਰਮਾ, ਅੰਡਰ 17 ਉਮਰ ਵਰਗ ’ਚ ਲੜਕਿਆਂ ’ਚ ਸੰਜੈ ਕੁਮਾਰ ਤੇ ਲੜਕੀਆਂ ’ਚ ਗਾਰਗੀ ਸ਼ਰਮਾ, ਅੰਡਰ 19 ਉਮਰ ਵਰਗ ਲੜਕੇ ’ਚ ਅਮਨਪ੍ਰੀਤ ਸਿੰਘ ਤੇ ਲੜਕੀਆਂ ’ਚੋਂ ਜਸਲੀਨ ਕੌਰ, ਮੈੱਨ ਸਿੰਗਲ ’ਚ ਲੋਕੇਸ਼ ਗਰਗ, ਵਿਮੈੱਨ ਸਿੰਗਲ ’ਚ ਜਸਲੀਨ ਕੌਰ, ਅੰਡਰ 17 ਲੜਕੇ (ਡਬਲ) ’ਚ ਸੰਜੈ ਅਤੇ ਸਾਹਿਲ, ਅੰਡਰ 17 ਲੜਕੀਆਂ (ਡਬਲ) ’ਚ ਜਸਲੀਨ ਕੌਰ ਅਤੇ ਹਰਮਨ, ਅੰਡਰ 19 ਲੜਕੇ (ਡਬਲ) ’ਚ ਅਮਨਪ੍ਰੀਤ ਸਿੰਘ ਤੇ ਅਰਪਿਤ, ਅੰਡਰ 19 ਲੜਕੀਆਂ (ਡਬਲ) ’ਚ ਗੁਰਲੀਨ ਕੌਰ ਤੇ ਪ੍ਰਭਲੀਨ ਕੌਰ, ਮੈੱਨ ਡਬਲ ’ਚ ਅਮਨਪ੍ਰ੍ਰੀਤ ਸਿੰਘ ਤੇ ਅÇਂਭਨਵ ਸਿੰਗਲਾ, ਵਿਮੈੱਨ ਡਬਲ ’ਚ ਜਸਲੀਨ ਅਤੇ ਹਰਮਨ, ਵੈਟਰਨ ਸਿੰਗਲ ’ਚ ਅਜੈ ਬੱਤਾ ਨੇ ਗੋਲਡ ਮੈਡਲ ਹਾਸਲ ਕੀਤਾ। ਇਸ ਮੌਕੇ ਇਨਾਮ ਵੰਡਣ ਦੀ ਰਸਮ ਐਸੋਸੀਏਸ਼ਨ ਪ੍ਰੈਜ਼ੀਡੈਂਟ ਸ੍ਰੀ ਜਗਦੀਸ਼ ਮਿੱਤਲ, ਸਕੱਤਰ ਸ੍ਰੀ ਰੰਜੀਗ ਗੋਇਲ, ਖਜ਼ਾਨਚੀ ਪੰਕਜ ਬਾਂਸਲ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਾਕੇਸ਼ ਮਦਾਨ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਣਜੀਤ ਸਿੰਘ ਖਿਆਲੀ, ਟੈਕਸੀਕਲ ਐਡਵਾਈਜ਼ ਸ੍ਰੀ ਰਾਹੁਲ ਸ਼ਰਮਾ, ਸ੍ਰੀਮਤੀ ਬਰਿੰਦਰ ਕੌਰ ਨੇ ਨਿਭਾਈ। ਇਸ ਮੌਕੇ ਕਾਲਜ ਪ੍ਰਿੰਸੀਪਲ ਨੀਲਮ ਸ਼ਰਮਾ, ਸ੍ਰੀ ਕੇਵਲ ਕ੍ਰਿਸ਼ਨ ਛਾਬੜਾ, ਐਸੋਸੀਏਸ਼ਨ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਇਸ ਮੌਕੇ ਟੂਰਨਾਮੈਂਟ ਨੂੰ ਸਫਲ ਬਣਾਉਣ ’ਚ ਸ੍ਰੀ ਅਜੈ ਬੱਤਾ ਦਾ ਵਿਸ਼ੇਸ਼ ਸਹਿਯੋਗ ਰਿਹਾ।