Gee 98News

ਸਰਕਾਰੀ ਇਮਾਰਤਾਂ ਤੋਂ ਨਜਾਇਜ਼ ਹੋਰਡਿੰਗ ਹਟਾਉਣ ਦੇ ਹੁਕਮ

ਸਰਕਾਰੀ ਇਮਾਰਤਾਂ ਤੋਂ ਨਜਾਇਜ਼ ਹੋਰਡਿੰਗ ਹਟਾਉਣ ਦੇ ਹੁਕਮ

ਚੰਡੀਗੜ੍ਹ-ਰੂਪਨਗਰ ਪ੍ਰਸ਼ਾਸਨ ਨੇ ਜ਼ਿਲ੍ਹੇ ਦੀ ਹਦੂਦ ਅੰਦਰ ਸਰਕਾਰੀ ਦਫਤਰਾਂ ਤੇ ਇਮਾਰਤਾਂ ਦੇ ਬਾਹਰ ਲੱਗੇ ਨਾਜਾਇਜ਼ ਪੋਸਟਰ ਹਟਾਉਣ ਦੇ ਹੁਕਮ ਦਿੱਤੇ ਹਨ । ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਹਰਜੋਤ ਕੌਰ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਕਰਮਚਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਵਿੱਚ ਸਰਕਾਰੀ ਦਫ਼ਤਰਾਂ ਅਤੇ ਸਰਕਾਰੀ ਇਮਾਰਤਾਂ ਦੇ ਬਾਹਰ ਨਿੱਜੀ ਪ੍ਰਚਾਰ ਲਈ ਲਗਾਏ ਸਾਰੇ ਵੱਡੇ ਬੋਰਡ, ਹੋਰਡਿੰਗ,ਪੋਸਟਰ ਹਟਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਅੱਗੇ ਤੋਂ ਜੇਕਰ ਕੋਈ ਵਿਅਕਤੀ ਜਾਂ ਅਦਾਰਾ ਸਰਕਾਰੀ ਦਫ਼ਤਰਾਂ, ਸਰਕਾਰੀ ਇਮਾਰਤਾਂ ਦੀ ਵਰਤੋਂ ਨਿੱਜੀ ਪ੍ਰਚਾਰ ਲਈ ਕਰੇਗਾ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

error: Content is protected !!