Gee 98News

ਪ੍ਰਸ਼ਾਸਨਿਕ ਗੜਬੜ : ਵਿਜੀਲੈਂਸ ਬਿਊਰੋ ਬਨਾਮ PCS-IAS ਅਫ਼ਸਰ

PCS ਅਫ਼ਸਰਾਂ ਤੋਂ ਬਾਅਦ IAS ਅਫ਼ਸਰ ਵੀ ਸਮੂਹਿਕ ਛੁੱਟੀ ‘ਤੇ…!

ਚੰਡੀਗੜ੍ਹ -ਪੰਜਾਬ ਦੇ ਪੀਸੀਐਸ ਅਫਸਰਾਂ ਵੱਲੋਂ ਸਮੂਹਿਕ ਛੁੱਟੀ ‘ਤੇ ਜਾਣ ਤੋਂ ਬਾਅਦ ਸੂਬੇ ਦੇ ਆਈਏ ਐਸਅਫਸਰਾਂ ਵੱਲੋਂ ਵੀ ਸਮੂਹਿਕ ਛੁੱਟੀ ਲਏ ਜਾਣ ਦੀ ਚਰਚਾ ਹੈ। ਅੱਜ ਸਵੇਰੇ ਸੂਬੇ ਦੇ ਆਈਏਐਸ ਅਫਸਰ ਵੱਡੀ ਗਿਣਤੀ ਵਿੱਚ ਅਚਾਨਕ ਸੈਕਟਰੀਏਟ ਇਕੱਠੇ ਹੋਏ ਅਤੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨਾਲ ਮੀਟਿੰਗ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਸਕੱਤਰ ਨਾਲ ਮੀਟਿੰਗ ਕੀਤੀ ਤੇ ਸਮੂਹਿਕ ਛੁੱਟੀ ‘ਤੇ ਜਾਣ ਦਾ ਐਲਾਨ ਕਰ ਦਿੱਤਾ ।‌ ਆਈਏਐਸ ਅਫਸਰਾਂ ਨੇ ਇਸ ਗੱਲ ਦੀ ਭਿਣਕ ਸਰਕਾਰ ਦੀਆਂ ਏਜੰਸੀਆਂ ਨੂੰ ਵੀ ਨਹੀਂ ਲੱਗਣ ਦਿੱਤੀ ਕਿ ਏਨੀ ਵੱਡੀ ਗਿਣਤੀ ਵਿਚ ਆਈ ਏ ਐਸ ਅਫਸਰ ਸੈਕਟਰੀਏਟ ਇਕੱਠੇ ਹੋ ਰਹੇ ਹਨ ।ਜ਼ਿਕਰਯੋਗ ਹੈ ਕਿ ਪੰਜਾਬ ਦੇ ਆਈਏਐਸ ਅਤੇ ਪੀਸੀਐਸ ਅਫਸਰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅਫਸਰਾਂ ਖਿਲਾਫ ਕੁਰੱਪਸ਼ਨ ਦੇ ਮਾਮਲੇ ਵਿਚ ਵਿੱਢੀ ਮੁਹਿੰਮ ਤੋਂ ਦੁਖੀ ਹਨ। ਆਈਏਐਸ ਅਫਸਰਾਂ ਦੀ ਨਰਾਜ਼ਗੀ ਹੈ ਕਿ ਪਲਾਟ ਉਦਯੋਗ ਘੁਟਾਲੇ ਦੇ ਮਾਮਲੇ ਵਿੱਚ ਆਈਏਐਸ ਅਫਸਰ ਨੀਲਿਮਾ ਵਿਰੁੱਧ ਕਾਰਵਾਈ ਕਰਨ ਸਬੰਧੀ ਸਬੰਧਤ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਗਈ। ਦੂਜੇ ਪਾਸੇ ਪੀਸੀਐਸ ਅਫਸਰ ਲੁਧਿਆਣਾ ਦੇ ਟਰਾਂਸਪੋਰਟ ਘੁਟਾਲੇ ਵਿੱਚ ਇੱਕ ਅਫਸਰ ਦੀ ਗ੍ਰਿਫਤਾਰੀ ਤੋਂ ਨਾਰਾਜ਼ ਹਨ ।‌ ਦੱਸ ਦਈਏ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਜੀਲੈਂਸ ਨੂੰ “ਫਰੀ ਹੈਂਡ” ਕੀਤਾ ਹੋਇਆ ਹੈ ਜਿਸ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਨੇ ਪਿਛਲੀਆਂ ਸਰਕਾਰਾਂ ਸਮੇਂ ਭ੍ਰਿਸ਼ਟਾਚਾਰ ਕਰਨ ਵਾਲੇ ਨੇਤਾਵਾਂ ਅਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਅਫ਼ਸਰਾਂ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ ਜਿਸ ਤਹਿਤ ਸੂਬੇ ਦੇ ਕਈ ਸੀਨੀਅਰ ਅਫ਼ਸਰ ਵਿਜੀਲੈਂਸ ਦੀ ਰਾਡਾਰ ‘ਤੇ ਹਨ ਅਤੇ ਕਈਆਂ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਵੀ ਕੀਤਾ ਹੈ। ਚਰਚਾ ਹੈ ਕਿ ਸੂਬੇ ਦੇ ਮੁੱਖ ਸਕੱਤਰ ਨੇ ਆਈਏਐਸ ਅਫਸਰਾਂ ਦੀ ਨਾਰਾਜ਼ਗੀ ਨੂੰ ਭਾਂਪਦੇ ਹੋਏ ਮੁੱਖ ਮੰਤਰੀ ਨਾਲ ਮੀਟਿੰਗ ਰਖਵਾ ਦਿੱਤੀ ਹੈ।

error: Content is protected !!