Gee 98News

ਠੀਕਰੀਵਾਲ ਦਾ ਪਟਵਾਰੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਬਰਨਾਲਾ 22 ਫਰਵਰੀ (ਸੋਨੀ ਧਨੌਲਾ)-ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਵਿਜੀਲੈਂਸ ਟੀਮ ਨੇ ਬਰਨਾਲਾ ਤਹਿਸੀਲ ‘ਚ ਪਟਵਾਰੀ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਦਬੋਚਿਆ। ਆਮ ਆਦਮੀ ਪਾਰਟੀ ਪਿੰਡ ਠੀਕਰੀਵਾਲ ਦੀ ਇਕਾਈ ਦੇ ਪ੍ਰਧਾਨ ਜਗਰੂਪ ਸਿੰਘ ਨੇ ਦੱਸਿਆ ਕਿ ਠੀਕਰੀਵਾਲ ਵਿਖੇ ਤਾਇਨਾਤ ਪਟਵਾਰੀ ਗੁਰਬਖਸ਼ ਸਿੰਘ ਠੀਕਰੀਵਾਲ ਦੇ ਹੀ ਪਰਦੀਪ ਸਿੰਘ ਨੂੰ ਵਿਰਾਸਤੀ ਇੰਤਕਾਲ ਦਰਜ ਕਰਨ ਬਦਲੇ ਲਾਰੇ ਲਗਾ ਰਿਹਾ ਸੀ ਅਤੇ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਪਟਵਾਰੀ ਦੇ ਰਵੱਈਏ ਸਬੰਧੀ ਜਦ ਪਰਦੀਪ ਸਿੰਘ ਨੇ ਜਗਰੂਪ ਸਿੰਘ ਕੋਲ ਗੱਲ ਕੀਤੀ ਤਾਂ ਮਾਮਲਾ ਵਿਜੀਲੈਂਸ ਸੰਗਰੂਰ ਦੀ ਟੀਮ ਦੇ ਧਿਆਨ ਵਿੱਚ ਲਿਆਂਦਾ ਗਿਆ, ਜਿਸ ਤੋਂ ਬਾਅਦ ਵਿਜੀਲੈਂਸ ਨੇ ਪਰਦੀਪ ਸਿੰਘ ਨੂੰ ਰੰਗ ਲਗਾ ਕੇ 10 ਹਜ਼ਾਰ ਰੁਪਏ ਦੀ ਨਕਦੀ ਦਿੱਤੀ ਜੋ ਬੁੱਧਵਾਰ ਪ੍ਰਦੀਪ ਸਿੰਘ ਨੇ ਗੁਰਬਖਸ਼ ਸਿੰਘ ਨੂੰ ਬਰਨਾਲਾ ਤਹਿਸੀਲ ਵਿੱਚ ਇਹ ਪੈਸੇ ਦਿੱਤੇ ਤਾਂ ਮੌਕੇ ‘ਤੇ ਹੀ ਵਿਜੀਲੈਂਸ ਟੀਮ ਨੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਪਟਵਾਰੀ ਨੂੰ ਰੰਗੇ ਹੱਥੀਂ ਕਾਬੂ ਕੀਤਾ।

error: Content is protected !!