Gee 98News

ਸਰਕਾਰੀ ਸ਼ਗਨ ਸਕੀਮ ਲੈਣ ਲਈ ਸਕੇ ਭੈਣ-ਭਰਾ ਹੀ ਬਣਗੇ ਲਾੜਾ-ਲਾੜੀ

ਚੰਡੀਗੜ੍ਹ-ਮੁੱਖ ਮੰਤਰੀ ਸਮੂਹਿਕ ਵਿਆਹ ਯੋਜਨਾ ਅਧੀਨ ਦਿੱਤੇ ਜਾਂਦੇ ਵਿੱਤੀ ਲਾਭ ਪ੍ਰਾਪਤ ਕਰਨ ਲਈ ਸਕੇ ਭੈਣ-ਭਰਾ ਨੇ ਆਪਸ ਵਿੱਚ ਹੀ ਵਿਆਹ ਕਰਵਾ ਲਿਆ। ਭੈਣ ਭਰਾ ਦੀ ਇਸ ਸ਼ਰਮਨਾਕ ਕਰਤੂਤ ਦਾ ਭੇਦ ਉਦੋਂ ਖੁੱਲ੍ਹਿਆ ਜਦੋਂ ਪਿੰਡ ਵਾਸੀਆਂ ਨੇ ਵਿਆਹੁਤਾ ਜੋੜੇ ਦੀ ਪਛਾਣ ਭੈਣ-ਭਰਾ ਵਜੋਂ ਕੀਤੀ। ਇਹ ਘਟਨਾ ਫਿਰੋਜ਼ਾਬਾਦ ਦੇ ਟੁੰਡਲਾ ਬਲਾਕ ਦੀ ਹੈ ਜਿੱਥੇ ਸਮੂਹਿਕ ਵਿਆਹ ਯੋਜਨਾ ਅਧੀਨ ਵਿਆਹ ਕਰਵਾਉਣ ਵਾਲਿਆਂ ਨੂੰ ਵਿੱਤੀ ਲਾਭ ਦਿੱਤਾ ਜਾਂਦਾ ਹੈ। ਸਰਕਾਰ ਦੀ ਸਮੂਹਿਕ ਵਿਆਹ ਯੋਜਨਾ ਅਧੀਨ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਸਰਕਾਰ ਵੱਲੋਂ 35 ਹਜ਼ਾਰ ਰੁਪਏ ਨਗਦ ਅਤੇ ਹੋਰ ਤੋਹਫ਼ੇ ਵੀ ਦਿੱਤੇ ਜਾਂਦੇ ਹਨ । ਦਸੰਬਰ 22 ਵਿੱਚ ਟੁੰਡਲਾ ਬਲਾਕ ਦੇ ਵਿਹੜੇ 51 ਸਮੂਹਿਕ ਜੋੜਿਆਂ ਦਾ ਵਿਆਹ ਕੀਤਾ ਗਿਆ ਹੈ ਜਿੱਥੇ ਇੱਕ ਜੋੜੇ ਵਜੋਂ ਭੈਣ-ਭਰਾ ਹੀ ਆਪਸ ਵਿਚ ਵਿਆਹ ਕਰਵਾ ਲਿਆ ਪ੍ਰੰਤੂ ਵਿੱਤੀ ਲਾਭ ਦੇਣ ਸਮੇਂ ਕੀਤੀ ਜਾ ਰਹੀ ਪੜਤਾਲ ਦੌਰਾਨ ਦੋਵਾਂ ਦਾ ਭੇਦ ਖੁੱਲ੍ਹ ਗਿਆ। ਬਲਾਕ ਵਿਕਾਸ ਅਫਸਰ ਨਰੇਸ਼ ਕੁਮਾਰ ਨੇ ਕਿਹਾ ਕਿ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਕਰਵਾਏ ਜਾਂਦੇ ਸਮੂਹਿਕ ਵਿਆਹ ਸਮਾਗਮਾਂ ਲਈ ਜੋੜਿਆਂ ਦੀ ਭਾਲ ਕਰਨ ਅਤੇ ਤਸਦੀਕ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।

error: Content is protected !!