Gee 98News

ਆਜ਼ਾਦ ਸਮਾਜ ਪਾਰਟੀ (ਭੀਮ) ਆਰਮੀ ਦੇ ਸੀਨੀਅਰ ਆਗੂ ਸਤਨਾਮ ਸਿੰਘ ਬੰਬੀਆਂ ਵਾਲਾ ਸਾਥੀਆਂ ਸਮੇਤ ਅਕਾਲੀ ਦਲ ‘ਚ‌ ਸ਼ਾਮਲ

ਜਲੰਧਰ, 6 ਮਈ: ਜਲੰਧਰ (ਸਹੋਤਾ) ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ ਆਜ਼ਾਦ ਸਮਾਜ ਪਾਰਟੀ (ਭੀਮ ਆਰਮੀ) ਦੇ ਸੀਨੀਅਰ ਆਗੂ ਸਤਨਾਮ ਸਿੰਘ ਬੰਬੀਆਂ ਵਾਲਾ ਤੇ ਡਾ. ਪਰਮਜੀਤ ਸਿੰਘ ਪ੍ਰੀਤਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਆਪਣੇ ਸੈਂਕੜੇ ਸਾਥੀਆਂ ਨਾਲ ਪਾਰਟੀ ਵਿੱਚ ਸ਼ਾਮਲ ਹੋ ਗਏ। ਜ਼ਿਕਰਯੋਗ ਹੈ ਸਤਨਾਮ ਸਿੰਘ ਬੰਬੀਆਂ ਵਾਲਾ ਆਜ਼ਾਦ ਸਮਾਜ ਪਾਰਟੀ (ਭੀਮ ਆਰਮੀ) ਵਿਧਾਨ ਸਭਾ ਹਲਕਾ ਜਲੰਧਰ ਕੈਂਟ ਤੋਂ 2022 ‘ਚ ਚੋਣ ਲੜ ਚੁੱਕੇ ਹਨ ਅਤੇ ਡਾ. ਪਰਮਜੀਤ ਸਿੰਘ ਪ੍ਰੀਤਮ ਆਜ਼ਾਦ ਸਮਾਜ ਪਾਰਟੀ (ਭੀਮ ਆਰਮੀ) ਦੇ ਪੰਜਾਬ ਕਰਮਚਾਰੀ ਵਿੰਗ ਕਨਵੀਨਰ ਰਹੇ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਦੋਵੇਂ ਪ੍ਰਮੁੱਖ ਸ਼ਖਸੀਅਤਾਂ ‘ਤੇ ਇਹਨਾਂ ਦੇ ਸਾਥੀਆਂ ਨੂੰ ਸਿਰੋਪਾਓ ਦੇ ਕੇ ਪਾਰਟੀ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਆਖਿਆ ਤੇ ਭਰੋਸਾ ਦੁਆਇਆ ਕਿ ਉਹਨਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।ਸ. ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਦੋਵੇਂ ਆਗੂ ਪੁਰਾਣੇ ਮਿਸ਼ਨਰੀ ਸਾਥੀ ਹਨ ਜੋ ਇਸ ਹਲਕੇ ਵਿਚ ਬਹੁਜਨ ਅੰਦੋਲਨ ਦੀ ਅਗਵਾਈ ਕਰਦੇ ਰਹੇ ਹਨ। ਉਹਨਾਂ ਕਿਹਾ ਕਿ ਦੋਵਾਂ ਆਗੂਆਂ ਦਾ ਹਲਕੇ ਵਿਚ ਵੱਡਾ ਆਧਾਰ ਹੈ ਤੇ ਇਹਨਾਂ ਅਤੇ ਇਹਨਾਂ ਦੇ ਸਮਰਥਕਾਂ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਉਹਨਾਂ ਕਿਹਾ ਕਿ ਜਲੰਧਰ ਦੀ ਜ਼ਿਮਨੀ ਚੋਣ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਡਾ. ਸੁਖਵਿੰਦਰ ਸਿੰਘ ਸੁੱਖੀ ਸਭ ਤੋਂ ਵੱਧ ਪੜ੍ਹੇ ਲਿਖੇ ਉਮੀਦਵਾਰ ਹਨ ਜਿਹਨਾਂ ਦੀ ਜਿੱਤ ਯਕੀਨੀ ਹੈ ਤੇ ਉਹਨਾਂ ਦੀ ਚੋਣ ਮੁਹਿੰਮ ਨੂੰ ਹਲਕੇ ਵਿਚ ਭਰਵਾਂ ਸਮਰਥਨ ਮਿਲ ਰਿਹਾ ਹੈ।

error: Content is protected !!