Gee 98News

ਐੱਸ ਡੀ ਕਾਲਜ ਆਫ਼ ਫ਼ਾਰਮੇਸੀ ਵਿਖੇ ‘ਫਰੈਸ਼ਰ ਤੇ ਫੇਅਰਵੈੱਲ’ ਪਾਰਟੀ ਆਯੋਜਿਤ

ਬਰਨਾਲਾ 6 ਮਈ (ਜੀ98 ਨਿਊਜ਼ ਸਰਵਿਸ )-

ਐੱਸ ਡੀ ਕਾਲਜ ਆਫ਼ ਫ਼ਾਰਮੇਸੀ ਦੀਆਂ ਵੱਖ ਵੱਖ ਕਲਾਸਾਂ ਵੱਲੋਂ ‘ ਫ਼ਰੈਸ਼ਰ ਅਤੇ ਫ਼ੇਅਰਵੈੱਲ ਪਾਰਟੀ ਦਾ ਆਯੋਜਨ ਕੀਤਾ ਗਿਆ। ਬੀ ਫ਼ਾਰਮੇਸੀ ਦੇ ਵਿਦਿਆਰਥੀਆਂ ਵੱਲੋਂ ਫ਼ਰੈਸ਼ਰ ਅਤੇ ਫ਼ੇਅਰਵੈੱਲ ਜਦਕਿ ਡੀ. ਫ਼ਾਰਮੇਸੀ ਦੀ ਫ਼ੇਅਰਵੈੱਲ ਪਾਰਟੀ ਕੀਤੀ ਗਈ। ‘ਰੇਨਬੋਅ-ਦ ਕਲਰਜ਼ ਆਫ਼ ਲਾਈਫ਼’ ਨਾਂ ਦੇ ਅਧੀਨ ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੇ ਬਹੁਤ ਖੂਬਸੂਰਤੀ  ਵੱਖ-ਵੱਖ ਰੰਗਾਰੰਗ ਪ੍ਰੋਗਰਾਮਾਂ ਦੀ ਪੇਸ਼ਕਾਰੀ ਕੀਤੀ। ਰਮਨਜੀਤ ਕੌਰ ਨੇ ਕਵਿਤਾ, ਅਦਿੱਤਿਆ ਪਾਂਡੇ ਤੇ ਦਾਮਿਨੀ ਨੇ ਡਿਊਟ ਡਾਂਸ, ਸੁਮਨ ਤੇ ਦਮਨ ਨੇ ਪੰਜਾਬੀ ਨਾਚ ਅਤੇ ਰੇਖਾ ਕੌਰ ਵਲੋਂ ਲੋਕ ਗੀਤ ਦੀ ਪੇਸ਼ਕਾਰੀ ਕੀਤੀ ਗਈ। ਇਸ ਪਾਰਟੀ ਦੌਰਾਨ ਮਿਸਟਰ ਫਰੈਸ਼ਰ ਸਾਹਿਲ ਮਿੱਤਲ ਨੂੰ ਅਤੇ ਮਿਸ ਫਰੈਸ਼ਰ ਸੰਗਮ ਜਿੰਦਲ ਐਲਾਨੇ ਗਏ। ਬੈਸਟ ਡਰੈੱਸ ਦਾ ਖਿਤਾਬ ਸਾਹਿਲ ਧੀਮਾਨ, ਰੇਖਾ ਕੌਰ ਅਤੇ ਖੁਸ਼ੀ ਤਿਵਾੜੀ ਨੇ ਜਿੱਤਿਆ। ਬੀ. ਫ਼ਾਰਮੇਸੀ ਦੇ ਚੌਥੇ ਸਾਲ ਵਿਚੋਂ ਮਿਸਟਰ ਫੇਅਰਵੈੱਲ ਆਕਾਸ਼ ਗੋਇਲ ਅਤੇ ਰਿੰਕੂ ਬੈਸਟ ਡਰੈੱਸ-ਅਪ ਰਹੇ। ਡੀ. ਫ਼ਾਰਮੇਸੀ ਵਿਚ ਮਿਸਟਰ ਫੇਅਰਵੈੱਲ ਸਤਨਾਮ ਸਿੰਘਲੂ, ਮਿਸ ਫੇਅਰਵੈੱਲ ਰਮਨਦੀਪ ਕੌਰ, ਬੈਸਟ ਡਰੈੱਸ-ਅਪ ਅਨਮੋਲ ਯਾਦਵ ਅਤੇ ਨੀਤੂ ਕੌਰ ਰਹੇ। ਪਾਰਟੀ ਦੇ ਪ੍ਰੋਗਰਾਮ ਦੇ ਸੰਚਾਲਕ ਅਰਸ਼ਦੀਪ ਕੌਰ, ਨੀਰਜਾ, ਆਦਿਤਿਯ ਪ੍ਰਤਾਪ, ਯੁਵਰਾਜ ਗੋਇਲ, ਹਰਸ਼ਵੀਰ ਕੌਰ ਅਤੇ ਸੰਦੀਪ ਕੌਰ ਰਹੇ। ਕਾਲਜ ਪ੍ਰਬੰਧਕ ਕਮੇਟੀ ਦੇ ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦਿਆਂ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਪ੍ਰਿੰਸੀਪਲ ਡਾ. ਵਿਜੈ ਕੁਮਾਰ ਬਾਂਸਲ ਨੇ ਵਿਦਿਆਰਥੀਆਂ ਨਾਲ ਖੱਟੀਆਂ-ਮਿੱਠੀਆਂ ਯਾਦਾਂ ਸਾਂਝੀਆਂ ਕਰਦਿਆਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉਪ ਪ੍ਰਧਾਨ ਸ੍ਰੀ ਨਰੇਸ਼ ਕੁਮਾਰ ਸਿੰਗਲਾ, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ, ਮੈਂਬਰ ਸ੍ਰੀ ਰਾਹੁਲ ਅੱਤਰੀ, ਸ਼੍ਰੀਮਤੀ ਸਰੋਜ ਸ਼ਰਮਾ, ਪ੍ਰਿੰਸੀਪਲ ਡਾ. ਰਮਾ ਸ਼ਰਮਾ ਅਤੇ ਪ੍ਰਿੰਸੀਪਲ ਡਾ. ਤਪਨ ਕੁਮਾਰ ਸਾਹੂ ਸਮੇਤ ਕਾਲਜ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।
ਫੋਟੋ ਕੈਪਸ਼ਨ: ਜੇਤੂ ਵਿਦਿਆਰਥੀ ਨੂੰ ਸਨਮਾਨਿਤ ਕਰਦੇ ਹੋਏ ਪਤਵੰਤੇ।

Gee98 Ads
error: Content is protected !!