Gee 98News

ਜਸਵੰਤ ਸਿੰਘ ਖਾਲੜਾ ‘ਤੇ ਅਧਾਰਿਤ ਦਿਲਜੀਤ ਦੁਸਾਂਝ ਦੀ ਫਿਲਮ “ਘੱਲੂਘਾਰਾ” ਅਦਾਲਤੀ ਚੱਕਰਾਂ ‘ਚ ਫਸੀ

ਚੰਡੀਗੜ੍ਹ 5 ਜੁਲਾਈ-ਪੰਜਾਬੀ ਫਿਲਮ ਅਭਿਨੇਤਾ ਦਿਲਜੀਤ ਦੁਸਾਂਝ ਦੀ ਇੱਕ ਹੋਰ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸੈਂਸਰਸ਼ਿਪ ਦੇ ਚੱਕਰਵਿਊ ‘ਚ ਫਸ ਗਈ ਹੈ ।‌ ਦੱਸ ਦਈਏ ਕਿ ਦਿਲਜੀਤ ਦੁਸਾਂਝ ਨੇ 1990 ਦੇ ਖਾੜਕੂਵਾਦ ਦੇ ਦੌਰ ਨਾਲ ਸਬੰਧਿਤ ਫਿਲਮ “ਘੱਲੂਘਾਰਾ” ਤਿਆਰ ਕੀਤੀ ਹੈ । ਇਹ ਫਿਲਮ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਅਧਾਰਿਤ ਹੈ । ਇਸ ਫਿਲਮ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ( CBFC ) ਨੇ ਫ਼ਿਲਮ ਦੇ ਦ੍ਰਿਸ਼ਾਂ ਵਿੱਚ 21 ਕਟੌਤੀਆਂ ਅਤੇ ਕੁਝ ਡਾਇਲਾਗ ਕੱਟਣ ਦੀ ਸਿਫਾਰਸ਼ ਕੀਤੀ ਹੈ । CBFC ਦਾ ਇਤਰਾਜ਼ ਹੈ ਕਿ ਫਿਲਮ ਵਿੱਚ ਕੁਝ ਦ੍ਰਿਸ਼ ਅਤੇ ਡਾਇਲਾਗ ਅਜਿਹੇ ਹਨ ਜੋ ਨੌਜਵਾਨਾਂ ਨੂੰ ਕੱਟੜਤਾ ਅਤੇ ਹਿੰਸਾ ਵੱਲ ‌ਤੋਰਨ ਦੀ ਸਮਰੱਥਾ ਰੱਖਦੇ ਹਨ । ਦੂਜੇ ਪਾਸੇ ਫਿਲਮ ਤਿਆਰ ਕਰਨ ਵਾਲੀ ਪ੍ਰੋਡਕਸ਼ਨ ਕੰਪਨੀ ਆਰ. ਐੱਸ. ਵੀ. ਪੀ. ਫਿਲਮਜ਼ ਨੇ ਸਿਨੇਮੈਟੋਗ੍ਰਾਫ ਐਕਟ ਦੀ ਧਾਰਾ 5 ਸੀ ਦੇ ਤਹਿਤ ਬੰਬੇ ਹਾਈਕੋਰਟ ‘ਚ ਇੱਕ ਅਰਜ਼ੀ ਦਾਇਰ ਕਰਕੇ ਫ਼ਿਲਮ ‘ਚ ਸੁਝਾਏ ਗਏ ਸੋਧਾਂ ਦਾ ਵਿਰੋਧ ਕੀਤਾ ਹੈ । ਪ੍ਰੋਡਕਸ਼ਨ ਕੰਪਨੀ ਦੀ ਦਲੀਲ ਹੈ ਕਿ ਅਜਿਹਾ ਕਰਨ ਨਾਲ ਭਾਰਤੀ ਸੰਵਿਧਾਨ ਦੀ ਧਾਰਾ 19 (1)(ਏ) ਦੀ ਉਲੰਘਣਾ ਹੁੰਦੀ ਹੈ, ਜੋ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਬਰਕਰਾਰ ਰੱਖਦੀ ਹੈ। ਇਸ ਮਾਮਲੇ ਵਿੱਚ ਅਗਲੀ ਸੁਣਵਾਈ 14 ਜੁਲਾਈ, 2023 ਨੂੰ ਰੱਖੀ ਗਈ ਹੈ।

error: Content is protected !!