Gee 98News

ਪਿੰਡ ਬਾਹਮਣੀਆਂ ਵਿਖੇ ਮਹੀਨਾਵਾਰ ਬਲਾਕ ਪੱਧਰੀ ਨਾਮ‌ ਚਰਚਾ ਹੋਈ

ਮਹਿਲ ਕਲਾਂ 16 ਜੁਲਾਈ ( ਜਸਵੰਤ ਸਿੰਘ ਲਾਲੀ ) ਬਲਾਕ ਮਹਿਲ ਕਲਾਂ ਦੀ ਸਮੂਹ ਸੰਗਤ ਵੱਲੋਂ ਮਹੀਨਾਵਾਰੀ ਬਲਾਕ ਪੱਧਰੀ ਨਾਮ ਚਰਚਾ ਪਿੰਡ ਬਾਹਮਣੀਆਂ ਵਿਖੇ ਕਰਵਾਈ ਗਈ । ਜਿਸ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਹਜ਼ੂਰਾ ਸਿੰਘ ਇੰਸਾਂ ਵੱਲੋਂ ਪਵਿੱਤਰ ਨਾਅਰਾ ਲਾ ਕੇ ਕੀਤੀ ਗਈ । ਇਸ ਮੌਕੇ ਸੇਵਕਾਂ ਨੇ ਸ਼ਬਦ ਗਾਇਨ ਕਰ ਕੇ ਨਾਮ ਚਰਚਾ ਵਿਚ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਸੁਖਵਿੰਦਰ ਸਿੰਘ ਇੰਸਾਂ ਅਤੇ ਮਾਸਟਰ ਪੂਰਨ ਸਿੰਘ ਇੰਸਾਂ ਨੇ ਅਨਮੋਲ ਬਚਨ ਪੜ੍ਹ ਕੇ ਸੁਣਾਏ । ਅਖੀਰ ਵਿੱਚ ਜੱਗਾ ਸਿੰਘ ਇੰਸਾਂ ਦੀਵਾਨਾ ਅਤੇ ਸਮੂਹ ਭਜਨ ਮੰਡਲੀ ਵੱਲੋਂ ਸ਼ਬਦ ਲਾ ਕੇ ਪਵਿੱਤਰ ਨਾਮ ਚਰਚਾ ਦੀ ਸਮਾਪਤੀ ਕੀਤੀ ਗਈ । ਇਸ ਮੌਕੇ ਪਿੰਡ ਬਾਹਮਣੀਆ ਦੇ ਸਰਪੰਚ ਗੁਰਜੀਤ ਕੌਰ ਵਿਸ਼ੇਸ਼ ਤੌਰ ਨਾਮ ਚਰਚਾ ਵਿੱਚ ਸਾਮਲ ਹੋਏ । ਇਸ ਮੌਕੇ 85 ਮੈਂਬਰ ਸੰਜੀਵ ਕੁਮਾਰ ਇੰਸਾਂ, 15 ਮੈਂਬਰ ਬਲਵਿੰਦਰ ਸਿੰਘ ਇੰਸਾਂ, ਪੂਰਨ ਸਿੰਘ ਇੰਸਾਂ, ਗੁਰਪਿਆਰ ਸਿੰਘ ਇੰਸਾਂ, ਪਿੰਡ ਦੇ ਪ੍ਰੇਮੀ ਸੇਵਕ ਕੁਲਦੀਪ ਸਿੰਘ ਇੰਸਾਂ, ਨਾਥ ਸਿੰਘ ਇੰਸਾਂ, ਕਰਮਜੀਤ ਸਿੰਘ ਇੰਸਾਂ, ਗੁਰਸੇਵਕ ਸਿੰਘ ਇੰਸਾਂ, ਲਛਮਣ ਸਿੰਘ ਇੰਸਾਂ, ਗ੍ਰੀਨ ਐਸ ਦੇ ਜ਼ਿੰਮੇਵਾਰ ਸਿਕੰਦਰ ਸਿੰਘ ਇੰਸਾਂ, ਸੁਰਜੀਤ ਸਿੰਘ ਇੰਸਾਂ, ਹਨੀ ਇੰਸਾਂ, ਪ੍ਰੀਤ ਇੰਸਾਂ, ਜ਼ਿੰਮੇਵਾਰ ਆਈ ਟੀ ਵਿੰਗ ਜਸਨਪ੍ਰੀਤ ਕੌਰ ਇੰਸਾਂ, ਗੁਰਜਿੰਦਰ ਕੌਰ ਇੰਸਾਂ, ਅਰਸਦੀਪ ਕੌਰ ਇੰਸਾਂ, ਹਰਪ੍ਰੀਤ ਕੌਰ ਇੰਸਾਂ, ਮਨਦੀਪ ਕੌਰ ਇੰਸਾਂ, ਤੋ ਇਲਾਵਾ ਬਲਾਕ ਮਹਿਲ ਕਲਾਂ ਦੀ ਸਮੂਹ ਸਾਧ ਸੰਗਤ ਅਤੇ ਵੱਖ ਵੱਖ ਪਿੰਡਾਂ ਦੇ 15 ਮੈਂਬਰ ਪ੍ਰੇਮੀ ਸੇਵਕ ਹਾਜ਼ਰ ਸਨ ।

error: Content is protected !!