Gee 98News

ਚੰਡੀਗੜ੍ਹ,31 ਮਾਰਚ, Gee98 news service
-ਨਵੇਂ ਵਿੱਤੀ ਸਾਲ 1 ਅਪ੍ਰੈਲ ਤੋਂ ਕਈ ਵੱਡੇ ਬਦਲਾਅ ਲਾਗੂ ਹੋਣ ਜਾ ਰਹੇ ਹਨ, ਜਿਨਾਂ ਦਾ ਦੇਸ਼ ਦੇ ਆਮ ਨਾਗਰਿਕਾਂ ਦੀ ਜ਼ਿੰਦਗੀ ‘ਤੇ ਚੰਗਾ ਮਾੜਾ ਮਾਲੀ ਅਸਰ ਪਵੇਗਾ। ਇਸੇ ਤਹਿਤ ਕੇਂਦਰ ਸਰਕਾਰ ਨੇ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵੱਡਾ ਬਦਲਾਅ ਕੀਤਾ ਹੈ ਜਿਸ ਤਹਿਤ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (PMUY) ਦੇ ਲਾਭਪਾਤਰੀਆਂ ਨੂੰ ਵਿੱਤੀ ਸਾਲ 2024-25 ਦੌਰਾਨ ਐਲਪੀਜੀ ਸਿਲੰਡਰ ‘ਤੇ 300 ਰੁਪਏ ਦੀ ਛੋਟ ਮਿਲਦੀ ਰਹੇਂਗੀ। ਧਿਆਨ ਰਹੇ ਕਿ ਇਹ ਸਬਸਿਡੀ ਛੋਟ 31 ਮਾਰਚ 2024 ਤੱਕ ਸੀ ਪਰ ਹੁਣ ਸਰਕਾਰ ਨੇ ਇਸ ਰਾਹਤ ਨੂੰ 31 ਮਾਰਚ 2025 ਤੱਕ ਵਧਾ ਦਿੱਤਾ ਹੈ। ਇਹ ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਯਾਨੀ 1 ਅਪ੍ਰੈਲ, 2024 ਤੋਂ ਲਾਗੂ ਹੋਵੇਗਾ। ਉਜਵਲਾ ਯੋਜਨਾ ਦਾ ਲਾਭਪਾਤਰੀ ਇੱਕ ਸਾਲ ਵਿੱਚ 12 ਰੀਫਿਲਜ਼ ਲੈ ਸਕਦਾ ਹੈ। ਇਸ ਤਹਿਤ ਪ੍ਰਤੀ 14.2 ਕਿਲੋ ਸਿਲੰਡਰ ‘ਤੇ 300 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਸਬਸਿਡੀ ਸਿੱਧੇ ਯੋਗ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਉੱਜਵਲਾ ਲਾਭਪਾਤਰੀਆਂ ਨੂੰ ਆਮ ਗਾਹਕਾਂ ਨਾਲੋਂ 300 ਰੁਪਏ ਸਸਤਾ ਸਿਲੰਡਰ ਮਿਲਦਾ ਹੈ। ਪਹਿਲਾ ਇਹ ਸਕੀਮ 31 ਮਾਰਚ 2024 ਤੱਕ ਸੀ ਪਰੰਤੂ ਹੁਣ ਸਰਕਾਰ ਨੇ ਇਸ ਨੂੰ 1 ਅਪ੍ਰੈਲ 2024 ਤੋਂ ਇੱਕ ਸਾਲ ਲਈ ਹੋਰ ਵਧਾ ਦਿੱਤਾ ਹੈ।

Leave a Reply

Your email address will not be published. Required fields are marked *

error: Content is protected !!