Skip to main content

Gee 98News

24 ਦਿਨਾਂ ਬਾਅਦ ਪਿੰਡ ਪੁੱਜੀ ਨੌਜਵਾਨ ਦੀ ਲਾਸ਼…ਸੱਤ ਸਾਲ ਪਹਿਲਾਂ ਗਿਆ ਸੀ ਇਟਲੀ… ਹਾਰਟ ਅਟੈਕ ਨਾਲ ਹੋਈ ਸੀ ਮੌਤ

ਬਰਨਾਲਾ, 31 ਮਾਰਚ , Gee98 news service
ਰੋਜ਼ੀ ਰੋਟੀ ਦੇ ਜੁਗਾੜ ਲਈ ਇਟਲੀ ਗਏ ਮਹਿਲ ਖੁਰਦ ਜ਼ਿਲ੍ਹਾ ਬਰਨਾਲਾ ਦੇ ਇੱਕ ਨੌਜਵਾਨ ਦੀ ਮ੍ਰਿਤਕ ਦੇਹ ਜਦ ਪਿੰਡ ਪੁੱਜੀ ਤਾਂ ਸਾਰਾ ਪਿੰਡ ਗ਼ਮਗੀਨ ਹੋ ਗਿਆ। ਕਰੀਬ ਸੱਤ ਸਾਲ ਪਹਿਲਾਂ ਇਟਲੀ ਗਏ ਨੌਜਵਾਨ ਸਵਰਨ ਸਿੰਘ ਦੀ 7 ਮਾਰਚ ਨੂੰ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ।24 ਦਿਨਾਂ ਬਾਅਦ ਉਸ ਦੀ ਮ੍ਰਿਤਕ ਦੇਹ ਸ਼ਨਿਚਰਵਾਰ ਸ਼ਾਮੀ 8 ਵਜੇ ਦੇ ਕਰੀਬ ਉਹਨਾਂ ਦੇ ਜੱਦੀ ਪਿੰਡ ਮਹਿਲ ਖੁਰਦ (ਬਰਨਾਲਾ) ਵਿਖੇ ਪੁੱਜੀ ਅਤੇ ਐਤਵਾਰ ਸਵੇਰੇ ਉਸਦਾ ਅੰਤਿਮ ਸਸਕਾਰ ਕੀਤਾ ਗਿਆ ।ਸਵਰਨ ਸਿੰਘ ਦੀ ਮ੍ਰਿਤਕ ਦੇਹ ਨੂੰ ਪਰਿਵਾਰ ਵੱਲੋਂ ਦਿੱਲੀ ਏਅਰਪੋਰਟ ਤੋਂ ਐਂਬੂਲੈਂਸ ਰਾਹੀਂ ਲਿਆਂਦਾ ਗਿਆ ।ਮ੍ਰਿਤਕ ਦੇਹ ਦੇ ਪਿੰਡ ਪੁੱਜਦਿਆਂ ਹੀ ਸਾਰੇ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ । ਵੱਡੀ ਗਿਣਤੀ ਵਿੱਚ ਪਿੰਡ ਮਹਿਲ ਖੁਰਦ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੇ ਮ੍ਰਿਤਕ ਨੌਜਵਾਨ ਸਵਰਨ ਸਿੰਘ ਦੀ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਨੂੰ ਧਰਵਾਸ ਦਿੱਤਾ। ਇਸ ਮੌਕੇ ਜਸਵੰਤ ਸਿੰਘ ਲਾਲੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅ)ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਉਨ੍ਹਾਂ ਦੇ ਨਿੱਜੀ ਸਹਾਇਕ ਗੁਰਜੰਟ ਸਿੰਘ ਕੱਟੂ ਵੱਲੋਂ ਘਰ ਲਿਆਉਣ ਲਈ ਮਦਦ ਕੀਤੀ ਗਈ ਹੈ।‌ ਸਵਰਨ ਸਿੰਘ ਦੇ ਅੰਤਿਮ ਸਸਕਾਰ ਮੌਕੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਨਿੱਜੀ ਸਹਾਇਕ ਗੁਰਜੰਟ ਸਿੰਘ ਕੱਟੂ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਨਿੱਜੀ ਸਹਾਇਕ ਬਿੰਦਰ ਸਿੰਘ ਖਾਲਸਾ, ਡੀਐਸਪੀ ਮਹਿਲ ਕਲਾਂ ਕੰਵਲਪਾਲ ਸਿੰਘ ਬਾਜਵਾ, ਇੰਸਪੈਕਟਰ ਮੰਗਤ ਸਿੰਘ , ਸਬ ਇੰਸਪੈਕਟਰ ਮੇਵਾ ਸਿੰਘ , ਹੈਡਮਾਸਟਰ ਕੁਲਦੀਪ ਸਿੰਘ ਛਾਪਾ , ਦੁਕਾਨਦਾਰ ਯੂਨੀਅਨ ਮਹਿਦ ਕਲਾਂ ਦੇ ਆਗੂ ਬਲਵਿੰਦਰ ਕੁਮਾਰ ਮੋਲਾ , ਜਸਵਿੰਦਰ ਸਿੰਘ ਜੱਸਾ ਸਹਿਜੜਾ , ਰੂਬਲ ਗਿੱਲ , ਬਿੰਦਰ ਸਿੰਘ ਸੂਮ ਕੈਨੇਡੀਅਨ , ਮਾਨ ਦੇ ਸੀਨੀਅਰ ਆਗੂ ਮਲਕੀਤ ਸਿੰਘ ਮਹਿਲ ਖੁਰਦ , ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਨਾਥ ਸਿੰਘ ਹਮੀਦੀ,ਸਰਪੰਚ ਬਲਦੀਪ ਸਿੰਘ ਮਹਿਲ ਖੁਰਦ, ਜਥੇਦਾਰ ਮਹਿੰਦਰ ਸਿੰਘ ਸ਼ਹਿਜੜਾ, ਅਜਮੇਰ ਸਿੰਘ ਭੱਠਲ ਤੋਂ ਇਲਾਵਾ ਵੱਡੀ ਗਿਣਤੀ ‘ਚ ਪੱਤਰਕਾਰ ਭਾਈਚਾਰਾ, ਸਮਾਜਸੇਵੀ ਕਲੱਬਾਂ ਦੇ ਨੁਮਾਇੰਦੇ ਤੇ ਪਿੰਡ ਵਾਸੀ ਹਾਜ਼ਰ ਸਨ।

error: Content is protected !!