Skip to main content

Gee 98News

ਪੰਜਾਬ ‘ਚ ਨਹੀਂ ਹੋਵੇਗਾ ਆਪ ਤੇ ਕਾਂਗਰਸ ਦਾ ਗੱਠਜੋੜ…ਮਲਿਕੁਰਜਨ ਖੜਗੇ ਦੀ ਅਪੀਲ ਬੇਅਸਰ

ਚੰਡੀਗੜ੍ਹ, 1 ਅਪ੍ਰੈਲ, Gee98 news service
-ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕੁਰਜਨ ਖੜਗੇ ਵੱਲੋਂ ਲੋਕ ਸਭਾ ਚੋਣਾਂ ਭਾਰਤੀ ਜਨਤਾ ਪਾਰਟੀ ਦੇ ਖ਼ਿਲਾਫ਼ ਇਕੱਠੇ ਇੱਕ ਪਲੇਟਫਾਰਮ ‘ਤੇ ਇਕੱਠੇ ਹੋ ਕੇ ਲੜਨ ਦੀ ਅਪੀਲ ਤੋਂ ਬਾਅਦ ਪੰਜਾਬ ‘ਚ ‘ਕਾਂਗਰਸ ਤੇ ਆਪ’ ਦੇ ਗੱਠਜੋੜ ਦੀ ਚਰਚਾ ਸ਼ੁਰੂ ਹੋ ਗਈ ਸੀ ਪ੍ਰੰਤੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਇਹ ਸੰਕਲਪ ਫੇਰ ਦੁਹਰਾਇਆ ਹੈ ਕਿ ਆਪ ਪੰਜਾਬ ‘ਚ ਇਕੱਲੇ ਹੀ ਚੋਣ ਲੜੇਗੀ। ਚੇਤੇ ਰਹੇ ਕਿ ਬੀਤੇ ਕੱਲ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਭਾਜਪਾ ਖ਼ਿਲਾਫ਼ ਵਿਰੋਧੀ ਪਾਰਟੀਆਂ ਦੀ ਇਕੱਠੀ ਰੈਲੀ ‘ਚ ਖੜਗੇ ਨੇ ਕਿਹਾ ਸੀ ਕਿ “ਜੇਕਰ ਇਕੱਠੇ ਹੋ ਕੇ ਲੜਾਂਗੇ ਤਾਂ ਕੁਝ ਪ੍ਰਾਪਤ ਕਰ ਲਵਾਂਗੇ ਇਸ ਲਈ ਸਾਰੀਆਂ ਪਾਰਟੀਆਂ ਨੂੰ ਲੋਕ ਸਭਾ ਚੋਣਾਂ ਇਕੋ ਪਲੇਟਫਾਰਮ ‘ਤੇ ਲੜਨੀਆਂ ਚਾਹੀਦੀਆਂ ਹਨ”। ਖੜਗੇ ਦੀ ਇਸ ਅਪੀਲ ਤੋਂ ਬਾਅਦ ਪੰਜਾਬ ‘ਚ ਆਪ ਤੇ ਕਾਂਗਰਸ ਦਾ ਗੱਠਜੋੜ ਹੋਣ ਦੇ ਆਸਾਰ ਬਣੇ ਸਨ ਪ੍ਰੰਤੂ ਮੁੱਖ ਮੰਤਰੀ ਨੇ ਇਹ ਆਸਾਰ ਤੋੜ ਦਿੱਤੇ ਹਨ। ‌ ਭਰੋਸੇਯੋਗ ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਾਰਟੀ ਹਾਈ ਕਮਾਂਡ ਅਤੇ ਪੰਜਾਬ ਇਕਾਈ ਦੇ ਆਗੂਆਂ ਨੂੰ ਇਕੱਲੇ ਹੀ ਚੋਣ ਲੜਨ ਦਾ ਦੁਬਾਰਾ ਸਪਸ਼ਟ ਸੰਕੇਤ ਦਿੱਤਾ ਹੈ ਅਤੇ ਆਪਣੀ ਪਾਰਟੀ ਦੇ ਐਲਾਨੇ ਉਮੀਦਵਾਰਾਂ ਤੇ ਆਗੂਆਂ ਨੂੰ ਚੋਣ ਗਤੀਵਿਧੀਆਂ ਤੇਜ਼ ਕਰਨ ਲਈ ਕਿਹਾ ਹੈ। ਦੂਜੇ ਪਾਸੇ ਸੂਬਾ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਨੇ ਪਹਿਲਾਂ ਹੀ ਪੰਜਾਬ ‘ਚ ਗੱਠਜੋੜ ਦੇ ਖ਼ਿਲਾਫ਼ ਲਕੀਰ ਖਿੱਚੀ ਹੋਈ ਹੈ, ਇਸ ਲਈ ਇਸ ਸਪੱਸ਼ਟ ਹੈ ਕਿ ਪੰਜਾਬ ‘ਚ ਕੌਮੀ ਪ੍ਰਧਾਨ ਮਲਿਕੁਰਜਨ ਖੜਗੇ ਦੀ ਅਪੀਲ ਦਾ ਪੰਜਾਬ ਦੇ ਕਾਂਗਰਸੀ ਆਗੂਆਂ ਉੱਪਰ ਵੀ ਕੋਈ ਅਸਰ ਨਹੀਂ ਹੋਵੇਗਾ। ਭਰੋਸੇਯੋਗ ਸੂਤਰਾਂ ਅਨੁਸਾਰ ਅਪ੍ਰੈਲ ਦੇ ਪਹਿਲੇ ਹਫ਼ਤੇ ਆਪ ਦੇ ਬਾਕੀ ਉਮੀਦਵਾਰਾਂ ਦਾ ਐਲਾਨ ਹੋ ਜਾਵੇਗਾ ਜਦ ਕਿ ਕਾਂਗਰਸ ਦੇ ਉਮੀਦਵਾਰਾਂ ਨੂੰ ਅਜੇ ਕੁਝ ਸਮਾਂ ਲੱਗ ਸਕਦਾ ਹੈ।

error: Content is protected !!