Gee 98News

ਚੰਡੀਗੜ੍ਹ,6 ਅਪ੍ਰੈਲ, Gee98 news service
-ਇੱਕ ਸੜਕ ਹਾਦਸੇ ਵਿੱਚ ਪੰਜਾਬ ਪੁਲਿਸ ਦੇ ਇੱਕ ACP ਅਤੇ ਉਸ ਦੇ ਗੰਨਮੈਨ ਵੀ ਜ਼ਿੰਦਾ ਸੜਨ ਕਰਕੇ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ, ਜਦ ਕਿ ਗੱਡੀ ਦਾ ਡਰਾਈਵਰ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਏਸੀਪੀ ਸੰਦੀਪ ਸਿੰਘ ਦੇਰ ਰਾਤ ਚੰਡੀਗੜ੍ਹ ਤੋਂ ਲੁਧਿਆਣਾ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਸਮਰਾਲਾ ਦੇ ਨੇੜੇ ਪਿੰਡ ਦਿਆਲਪੁਰਾ ਕੋਲ ਫਲਾਈਓਵਰ ‘ਤੇ ਉਹਨਾਂ ਦੀ ਫਾਰਚੂਨਰ ਗੱਡੀ ਦੀ ਸਾਹਮਣੇ ਤੋਂ ਆ ਰਹੀ ਸਕਾਰਪੀਓ ਗੱਡੀ ਨਾਲ ਸਿੱਧੀ ਟੱਕਰ ਹੋ ਗਈ ਜਿਸ ਤੋਂ ਬਾਅਦ ਏਸੀਪੀ ਦੀ ਗੱਡੀ ਨੂੰ ਅੱਗ ਲੱਗ ਗਈ। ਇਹ ਟੱਕਰ ਐਨੀ ਜਬਰਦਸਤ ਸੀ ਕਿ ਏਸੀਪੀ ਦੀ ਗੱਡੀ ਨੂੰ ਤੁਰੰਤ ਅੱਗ ਲੱਗ ਗਈ ਅਤੇ ਉਹਨਾਂ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ, ਮੌਕੇ ਤੇ ਕੁਝ ਲੋਕਾਂ ਨੇ ਏਸੀਪੀ ਸੰਦੀਪ ਸਿੰਘ ਅਤੇ ਗੰਨਮੈਨ ਪਰਮਜੋਤ ਸਿੰਘ ਨੂੰ ਗੱਡੀ ਚੋਂ ਬਾਹਰ ਕੱਢਿਆ ਤੇ ਡੀਐਮਸੀ ਲੁਧਿਆਣਾ ਪੁੱਜਦਾ ਕੀਤਾ ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦਕਿ ਗੱਡੀ ਦੇ ਡਰਾਈਵਰ ਪੁਲਿਸ ਮੁਲਾਜ਼ਮ ਗੁਰਪ੍ਰੀਤ ਸਿੰਘ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਏਸੀਪੀ ਸੰਦੀਪ ਸਿੰਘ ਮੋਹਾਲੀ ਦੇ ਰਹਿਣ ਵਾਲੇ ਸਨ ਅਤੇ ਅਜੇ 4 ਅਪ੍ਰੈਲ ਨੂੰ ਹੀ ਉਹਨਾਂ ਨੇ ਆਪਣਾ ਜਨਮ ਦਿਨ ਮਨਾਇਆ ਸੀ। ਸਮਰਾਲਾ ਥਾਣੇ ਦੇ ਐਸਐਚਓ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਏਸੀਪੀ ਸੰਦੀਪ ਸਿੰਘ ਦੇਰ ਰਾਤ 12.30 ਵਜੇ ਚੰਡੀਗੜ੍ਹ ਤੋਂ ਲੁਧਿਆਣਾ ਆ ਰਹੇ ਸਨ ਤਾਂ ਲੁਧਿਆਣੇ ਤੋਂ ਆ ਰਹੀ ਓਵਰ ਸਪੀਡ ਸਕਾਰਪੀਓ ਨੇ ਉਹਨਾਂ ਦੀ ਗੱਡੀ ਨੂੰ ਸਿੱਧੀ ਟੱਕਰ ਮਾਰ ਦਿੱਤੀ। ਇਸ ਟੱਕਰ ਤੋਂ ਬਾਅਦ ਏਸੀਪੀ ਦੀ ਫਾਰਚੂਨਰ ਗੱਡੀ ਨੂੰ ਤੁਰੰਤ ਅੱਗ ਲੱਗ ਗਈ। ਇਸ ਮਾਮਲੇ ‘ਚ ਥਾਣਾ ਸਮਰਾਲਾ ਵਿਖੇ ਆਈਪੀਸੀ ਦੀ ਧਾਰਾ 279/337/304ਏ/427 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਫੋਟੋ ਕੈਪਸ਼ਨ : ਏਸੀਪੀ ਸੰਦੀਪ ਸਿੰਘ ਅਤੇ ਗੰਨਮੈਨ ਪਰਮਜੋਤ ਸਿੰਘ ਦੀਆਂ ਪੁਰਾਣੀਆਂ ਤਸਵੀਰਾਂ ਅਤੇ ਏਸੀਪੀ ਦੀ ਫਾਰਚੂਨਰ ਗੱਡੀ ਦੀ ਸੜਨ ਤੋਂ ਬਾਅਦ ਦੀ ਤਸਵੀਰ।

Leave a Reply

Your email address will not be published. Required fields are marked *

error: Content is protected !!