Skip to main content

Gee 98News

ਪੰਜਾਬ ਪੁਲਿਸ ਦੇ ਇੱਕ SHO ‘ਤੇ ਜਾਨਲੇਵਾ ਹਮਲਾ….!

ਚੰਡੀਗੜ੍ਹ,13 ਅਪ੍ਰੈਲ, Gee98 news service
-ਪੰਜਾਬ ਪੁਲਿਸ ਦੇ ਇੱਕ ਅਫ਼ਸਰ ‘ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਦੇ ਮਟੌਰ ਥਾਣੇ ਦੇ ਐਸਐਚਓ ਗੱਬਰ ਸਿੰਘ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੱਬਰ ਸਿੰਘ ਨੂੰ ਪਹਿਲਾਂ ਵੀ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ ਜਿਸ ਕਾਰਨ ਸਰਕਾਰ ਵੱਲੋਂ ਉਹਨਾਂ ਨੂੰ ਬੁਲੇਟ ਪਰੂਫ ਸਕਾਰਪੀਓ ਗੱਡੀ ਮੁਹੱਈਆ ਕਰਵਾਈ ਗਈ ਸੀ। ਜਾਣਕਾਰੀ ਅਨੁਸਾਰ ਇਹ ਹਮਲਾ ਸਵੇਰੇ ਕਰੀਬ 2 ਵਜੇ ਹੋਇਆ ਜਦ ਐਸਐਚਓ ਗੱਬਰ ਸਿੰਘ ਕਿਤੇ ਜਾ ਰਹੇ ਸਨ ਤਾਂ ਕੁਰਾਲੀ ਨੇੜੇ ਉਹਨਾਂ ਦੀ ਗੱਡੀ ‘ਤੇ ਬੰਦੂਕਧਾਰੀਆਂ ਨੇ ਹਮਲਾ ਕੀਤਾ ਤੇ ਉਹਨਾਂ ਦੀ ਗੱਡੀ ਦੇ ਸ਼ੀਸ਼ੇ ਟੁੱਟ ਗਏ ਪਰੰਤੂ ਬੁਲੇਟ ਪਰੂਫ਼ ਗੱਡੀ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਘਟਨਾ ਸਬੰਧੀ ਥਾਣਾ ਰੋਪੜ ਵਿੱਚ ਕੇਸ ਦਰਜ ਕੀਤਾ ਗਿਆ ਹੈ ਤੇ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ।

error: Content is protected !!