Skip to main content

Gee 98News

ਡਾਕਟਰ ਦਾ ਕਾਰਨਾਮਾ‌ : ਪੱਥਰੀ ਸੱਜੀ ਕਿਡਨੀ ਵਿੱਚ ਸੀ..ਤੇ ਆਪਰੇਸ਼ਨ ਖੱਬੀ ਕਿਡਨੀ ਦਾ ਕਰਤਾ…ਮਾਮਲਾ ਦਰਜ

ਚੰਡੀਗੜ੍ਹ,17 ਅਪ੍ਰੈਲ, Gee98 news service
-ਲੁਧਿਆਣਾ ਦੇ ਇਕ ਡਾਕਟਰ ਦਾ ਅਜਿਹਾ ਕਾਰਨਾਮਾ ਸਾਹਮਣੇ ਆਇਆ ਹੈ ਜਿਸ ਨੇ ਇੱਕ ਵਿਅਕਤੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ । ਦਰਅਸਲ ਇੱਕ ਵਿਅਕਤੀ ‌ਸੱਜੀ ਕਿਡਨੀ ‘ਚ ਪੱਥਰੀ ਦੇ ਦਰਦ ਤੋਂ ਪੀੜਤ ਸੀ ਡਾਕਟਰ ਨੇ ਉਸ ਨੂੰ ਅਪਰੇਸ਼ਨ ਦੀ ਸਲਾਹ ਦਿੱਤੀ ਪਰ ਡਾਕਟਰ ਨੇ ਉਸ ਦੀ ਖੱਬੀ ਕਿਡਨੀ ਦਾ ਆਪਰੇਸ਼ਨ ਕਰ ਦਿੱਤਾ l ਪੀੜ੍ਹਤ ਰਾਜਗੁਰੂ ਨਗਰ ਦੇ ਰਹਿਣ ਵਾਲੇ ਕਾਰੋਬਾਰੀ ਵਨੀਤ ਖੰਨਾ ਤੋਂ ਹਸਪਤਾਲ ‘ਚ 1 ਲੱਖ 10 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਤੋਂ ਬਾਅਦ ਡਾਕਟਰ ਨੇ 55 ਹਜ਼ਾਰ ਰੁਪਏ ਆਪਰੇਸ਼ਨ ਫੀਸ ਵੀ ਲੈ ਲਈ ਅਤੇ ਮੈਡੀਕਲ ਕਲੇਮ ‘ਚੋਂ 1 ਲੱਖ ਰੁਪਏ ਦੀ ਰਕਮ ਵੀ ਹਾਸਿਲ ਕਰ ਲਈ,ਆਪਰੇਸ਼ਨ ਤੋਂ ਬਾਅਦ ਪਰਿਵਾਰਕ ਮੈਂਬਰ ਵਿਨੀਤ ਖੰਨਾ ਨੂੰ ਘਰ ਲੈ ਗਏ l ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਆਪਰੇਸ਼ਨ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਵੱਧ ਗਈਆਂ l ਵਿਨੀਤ ਖੰਨਾ ਦੇ ਅੰਦਰੂਨੀ ਹਿੱਸਿਆਂ ‘ਚ ਇਨਫੈਕਸ਼ਨ ਵੱਧ ਗਈ ਅਤੇ ਉਸ ਦੀ ਰੀੜ੍ਹ ਦੀ ਹੱਡੀ ‘ਚ ਵੀ ਵੱਡੀ ਦਿੱਕਤ ਹੋ ਗਈ l ਪੂਰਾ ਪਰਿਵਾਰ ਹੈਰਾਨ ਤਾਂ ਉਸ ਵੇਲੇ ਹੋਇਆ ਜਦੋਂ ਉਨ੍ਹਾਂ ਨੇ ਵਿਨੀਤ ਖੰਨਾ ਦੀ ਇੱਕ ਵਾਰ ਫਿਰ ਤੋਂ ਜਾਂਚ ਕਰਵਾਈl ਪਰਿਵਾਰ ਨੂੰ ਪਤਾ ਲੱਗਾ ਕਿ ਸੱਜੇ ਪਾਸੇ ਵਾਲੀ ਕਿਡਨੀ ‘ਚ ਪੱਥਰੀ ਅਜੇ ਵੀ ਮੌਜੂਦ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਆਪਰੇਸ਼ਨ ਦੇ ਦੋ ਸਾਲ ਬਾਅਦ ਉਨ੍ਹਾਂ ਦੀ ਹਾਲਤ ਇਹ ਹੈ ਕਿ ਉਹ ਖੁਦ ਬਾਥਰੂਮ ਅਤੇ ਲੈਟਰੀਨ ਵੀ ਨਹੀਂ ਜਾ ਸਕਦੇl ਦੋ ਸਾਲ ਤੋਂ ਉਸ ਨੂੰ ਯੂਰੇਨ ਬੈਗ ਲੱਗਾ ਹੋਇਆ ਹੈ l ਇਹ ਮਾਮਲਾ ਜਦੋਂ ਪੁਲਿਸ ਕੋਲ ਪੁੱਜਿਆ ਜਾਂਚ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਰਾਜਗੁਰੂ ਨਗਰ ਦੇ ਰਹਿਣ ਵਾਲੇ ਕਾਰੋਬਾਰੀ ਵਨੀਤ ਖੰਨਾ ਦੀ ਸ਼ਿਕਾਇਤ ‘ਤੇ ਫੇਸ 3 ਦੁਗਰੀ ਦੇ ਵਾਸੀ ਡਾਕਟਰ ਹਰਪ੍ਰੀਤ ਸਿੰਘ ਜੌਲੀ ਖਿਲਾਫ਼ ਧੋਖਾਧੜੀ ਅਤੇ ਹੋਰ ਸੰਗੀਨ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੜਤਾਲ ਤੋਂ ਬਾਅਦ ਡਾਕਟਰ ਦੇ ਖਿਲਾਫ ਸੰਗੀਨ ਧਾਰਾਵਾਂ ਦੇ ਤਹਿਤ ਮੁਕਦੂਮਾ ਦਰਜ ਕਰ ਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।

error: Content is protected !!