Skip to main content

Gee 98News

ਖਹਿਰਾ ਨੇ ਮੀਤ ਹੇਅਰ ਦੀ ਸਿੱਧੂ ਮੂਸੇਵਾਲੇ ਦੇ ਕਤਲ ‘ਚ ਨਾਮਜ਼ਦ ‘ਜੁਗਨੂੰ’ ਨਾਲ ਕੀਤੀ ਫੋਟੋ ਸਾਂਝੀ…ਪੁੱਛਿਆ… ਕੀ ਹੈ ਕਨੈਕਸ਼ਨ…? ਮੀਤ ਨੇ ਵੀ ਦਿੱਤਾ ਜਵਾਬ…ਪੜੋ ਖ਼ਬਰ

ਚੰਡੀਗੜ੍ਹ,24 ਅਪ੍ਰੈਲ, (ਨਿਰਮਲ ਸਿੰਘ ਪੰਡੋਰੀ)-
-ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ‘ਤੇ ਸਿੱਧੂ ਮੂਸੇਵਾਲਾ ਦੇ ਕਾਤਲ ਨਾਲ ਨੇੜਲੇ ਸਬੰਧ ਰੱਖਣ ਦੇ ਗੰਭੀਰ ਦੋਸ਼ ਲਗਾਏ ਹਨ। ਸੁਖਪਾਲ ਸਿੰਘ ਖਹਿਰਾ ਨੇ ਇੱਕ ਤਸਵੀਰ ਜਾਰੀ ਕਰਦੇ ਹੋਏ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਨਾਮਜ਼ਦ ਜੀਵਨਜੋਤ ਉਰਫ਼ ਜੁਗਨੂੰ ਦੀ ਮੀਤ ਹੇਅਰ ਨਾਲ ਨੇੜਤਾ ਨੂੰ ਲੈ ਕੇ ਸਵਾਲ ਚੁੱਕੇ ਹਨ।ਸੁਖਪਾਲ ਸਿੰਘ ਖਹਿਰਾ ਨੇ ਆਪਣੇ ਟਵਿੱਟਰ ਐਕਸ ਹੈਂਡਲ ‘ਤੇ ਤਸਵੀਰ ਸਾਂਝੀ ਕਰਦੇ ਪੁੱਛਿਆ ਹੈ ਕਿ ਜੀਵਨਜੋਤ ਉਰਫ਼ ਜੁਗਨੂੰ, ‘ਆਪ’ ਉਮੀਦਵਾਰ ਦੇ ਪਰਿਵਾਰਕ ਸਮਾਰੋਹ ਅਤੇ ਚੋਣ ਪ੍ਰਚਾਰ ਵਿੱਚ ਵੀ ਨਜ਼ਰ ਆ ਰਿਹਾ ਹੈ, ਜੋ ਕਿ ਸਿੱਧੂ ਮੂਸੇਵਾਲਾ ਦੇ ਮਾਮਲੇ ‘ਚ ਨਾਮਜ਼ਦ ਹੈ ਅਤੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਉਸ ਉੱਪਰ ਦੋਸ਼ ਲਗਾਏ ਹਨ। ‌ਖਹਿਰਾ ਨੇ ਕਿਹਾ ਕਿ ਜੀਵਨਜੋਤ ਦੇ ਮਾਮਲੇ ‘ਚ ‘ਆਪ’ ਉਮੀਦਵਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਉਨ੍ਹਾਂ ਦੇ ਸਮਾਗਮਾਂ ਅਤੇ ਚੋਣ ਪ੍ਰਚਾਰ ਵਿੱਚ ਕੀ ਕਰ ਰਿਹਾ ਹੈ ਅਤੇ ਉਸ ਨਾਲ ਕੀ ਨੇੜਤਾ ਹੈ। ਸੁਖਪਾਲ ਸਿੰਘ ਖਹਿਰਾ ਦੇ ਇਹਨਾਂ ਗੰਭੀਰ ਦੋਸਤਾਂ ਦਾ ਜਵਾਬ ਉਮੀਦ ਹੀਰ ਨੇ ਵੀ ਦਿੱਤਾ ਹੈ।
ਮੀਤ ਹੇਅਰ ਨੇ ਭਾਵੇਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ, ਪਰ ਉਨ੍ਹਾਂ ਦਾ ਬਿਆਨ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੇ ਗਲੇ ਹੇਠਾਂ ਉਤਰਦਾ ਵਿਖਾਈ ਨਹੀਂ ਦੇ ਰਿਹਾ ਹੈ। ਆਪ ਉਮੀਦਵਾਰ ਨੇ ਕਿਹਾ ਕਿ ਜੀਵਨਜੋਤ ਉਰਫ਼ ਜੁਗਨੂੰ ਪਰਚੇ ਵਿੱਚ ਨਾਮਜ਼ਦ ਹੈ, ਪਰ ਉਸ ਉਪਰ ਕੋਈ ਦੋਸ਼ ਨਹੀਂ ਹੈ। ਮੀਤ ਹੇਅਰ ਨੇ ਕਿਹਾ ਕਿ ਜੁਗਨੂੰ ਨੂੰ ਕਾਲਮ ਨੰਬਰ 2 ‘ਚ ਰੱਖਿਆ ਗਿਆ ਹੈ, ਜਿਸ ਵਿੱਚ ਨਾ ਤਾਂ ਉਸ ਦੀ ਗ੍ਰਿਫ਼ਤਾਰੀ ਹੋਈ ਹੈ ਅਤੇ ਨਾ ਹੀ ਮਾਮਲੇ ‘ਚ ਅਜੇ ਤੱਕ ਚਾਰਜਸ਼ੀਟ ਦਾਖਲ ਹੋਈ ਹੈ। ਇਸਤੋਂ ਇਲਾਵਾ ਇਸ ਸਬੰਧੀ ਪੁਲਿਸ ਨਾ ਹੀ ਕੋਈ ਸਬੂਤ ਪੇਸ਼ ਕਰ ਸਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਉਮੀਦਵਾਰ ਨੂੰ ਪੋਸਟ ਸਾਂਝੀ ਕਰਨ ਤੋਂ ਪਹਿਲਾਂ ਜਾਂਚ ਲੈਣਾ ਚਾਹੀਦਾ ਹੈ। ਮੀਤ ਹੇਅਰ ਨੇ ਖਹਿਰਾ ਦੇ ਨਾ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਕਿ ਜੁਗਨੂ ਨਾਲ ਉਸਦੀ ਕੀ ਨੇੜ੍ਹਤਾ ਹੈ ਤੇ ਉਹਨਾਂ ਦੇ ਪਰਿਵਾਰਿਕ ਸਮਾਗਮਾਂ ਵਿੱਚ ਉਹ ਕਿਸ ਹੈਸੀਅਤ ਵਿੱਚ ਸ਼ਾਮਿਲ ਹੁੰਦਾ ਹੈ।

error: Content is protected !!