Skip to main content

Gee 98News

Punjab police news : IPS ਗੁਰਿੰਦਰ ਸਿੰਘ ਢਿੱਲੋ ਨੇ ਲਈ ਸਵੈਇੱਛਕ ਸੇਵਾ ਮੁਕਤੀ

ਚੰਡੀਗੜ੍ਹ,24 ਅਪ੍ਰੈਲ, Gee98 news service
-ਪੰਜਾਬ ਦੇ IAS ਅਤੇ IPS ਅਫ਼ਸਰਾਂ ਵੱਲੋਂ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਲੈਣ ਦਾ ਰੁਝਾਨ ਜਾਰੀ ਹੈ। ਸੂਬੇ ਦੀ ਚੋਟੀ ਦੀ ਅਫਸਰਸ਼ਾਹੀ ਦਾ ਇਹ ਰੁਝਾਨ ਹੈਰਾਨੀਜਨਕ ਵੀ ਹੈ ਅਤੇ ਇਸ ਨੂੰ ਸੂਬੇ ਦੇ ਮੌਜੂਦਾ ਸਿਆਸੀ ਹਾਲਾਤਾਂ ਨਾਲ ਵੀ ਜੋੜਿਆ ਜਾ ਰਿਹਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ ਦੇ ਇਕ ਚੋਟੀ ਦੇ ਪੁਲਿਸ ਅਫ਼ਸਰ ਗੁਰਿੰਦਰ ਸਿੰਘ ਢਿੱਲੋ ਨੇ VRS (Voluntary Retirement Scheme) ਸਵੈ ਇੱਛਕ ਸੇਵਾ ਮੁਕਤੀ ਲੈ ਲਈ ਹੈ। ਗੁਰਿੰਦਰ ਸਿੰਘ ਢਿੱਲੋਂ ਕੋਲ ਅੱਜਕੱਲ੍ਹ ਸਪੈਸ਼ਲ ਏਡੀਜੀਪੀ ਲਾਅ ਐਂਡ ਆਰਡਰ ਦਾ ਚਾਰਜ ਸੀ। ਉਨਾਂ ਨੇ ਪੰਜਾਬ ਪੁਲਿਸ ਇਸ ਲਗਭਗ 30 ਸਾਲ ਸਰਵਿਸ ਕੀਤੀ। ਗੱਲਬਾਤ ਕਰਨ ਤੇ ਗੁਰਿੰਦਰ ਸਿੰਘ ਢਿੱਲੋ ਨੇ ਆਪਣੀ ਵੀਆਰ ਐਸ ਦੀ ਪੁਸ਼ਟੀ ਕਰ ਦਿੱਤੀ ਹੈ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਪਿੰਜਰੇ ਚੋਂ ਆਜ਼ਾਦ ਮਹਿਸੂਸ ਕਰ ਰਹੇ ਹਨ।

error: Content is protected !!