Gee 98News

ਚੰਡੀਗੜ੍ਹ,26 ਅਪ੍ਰੈਲ, Gee98 news service
-ਦੇਸ਼ ਦੀ ਸਰਵਉੱਚ ਅਦਾਲਤ ਨੇ ਈਵੀਐਮ ਮਸ਼ੀਨਾਂ ਰਾਹੀਂ ਪੈਣ ਵਾਲੀਆਂ ਵੋਟਾਂ ਦਾ ਮਿਲਾਨ VVPAT ( ਵੈਰੀਫਿਏਬਲ ਪੇਪਰ ਆਡਿਟ ਟਰੇਲ) ਨਾਲ ਕਰਨ ਸਬੰਧੀ ਪਟੀਸ਼ਨ ਨੂੰ ਸੁਣਵਾਈ ਤੋਂ ਬਾਅਦ ਰੱਦ ਕਰ ਦਿੱਤਾ ਹੈ। ‌ ਇਸ ਮਾਮਲੇ ਵਿੱਚ ਪਟੀਸ਼ਨਰਾਂ ਨੇ ਮੰਗ ਕੀਤੀ ਸੀ ਕਿ EVM ਵੋਟਾਂ ਦੀ 100 ਪ੍ਰਤੀਸ਼ਤ ਤਸਦੀਕ VVPAT ਨਾਲ ਕੀਤੀ ਜਾਵੇ। ਮਾਨਯੋਗ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਸੁਣਵਾਈ ਕਰਨ ਤੋਂ ਬਾਅਦ ਇਹ ਪਟੀਸ਼ਨਾਂ ਰੱਦ ਕਰ ਦਿੱਤੀਆਂ ਹਨ ਪਰੰਤੂ ਨਾਲ ਹੀ ਸੁਪਰੀਮ ਕੋਰਟ ਨੇ ਦੋ ਅਹਿਮ ਨਿਰਦੇਸ਼ ਦਿੱਤੇ ਹਨ। ਈਵੀਐਮ ਵੋਟਿੰਗ ਸਬੰਧੀ ਸੁਪਰੀਮ ਕੋਰਟ ਨੇ ਪਹਿਲਾਂ ਨਿਰਦੇਸ਼ ਦਿੱਤਾ ਹੈ ਕਿ ਸਿੰਬਲ ਲੋਡਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸਿੰਬਲ ਲੋਡਿੰਗ ਯੂਨਿਟਾਂ (SLU) ਨੂੰ ਸੀਲ ਕਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਦੂਜਾ ਨਿਰਦੇਸ਼ ਹੈ ਕਿ ਉਹਨਾਂ ਨੂੰ ਘੱਟੋ ਘੱਟ 45 ਦਿਨਾਂ ਲਈ ਸੰਭਾਲ ਕੇ ਰੱਖਿਆ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇੱਕ ਤੋਂ ਵੱਧ ਪਟੀਸ਼ਨਾਂ ਨੇ ਮਾਨਯੋਗ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ ਕਿ ਈਵੀਐਮ ਰਾਹੀਂ ਵੋਟਿੰਗ ਨੂੰ ਵੀ 65 ਦੇ ਨਾਲ ਪੂਰੀ ਤਰ੍ਹਾਂ ਮਿਲਾਨ ਕੀਤਾ ਜਾਵੇ। ਸੁਣਵਾਈ ਦੌਰਾਨ ਇਹ ਵੀ ਮੰਗ ਉੱਠੀ ਸੀ ਕਿ ਭਾਰਤ ਵਿੱਚ ਵੋਟਿੰਗ ਬੈਲਟ ਪੇਪਰਾਂ ਰਾਹੀਂ ਹੀ ਹੋਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਪਟੀਸ਼ਨਰਾਂ ਦੀਆਂ ਦਲੀਲਾਂ ਨੂੰ ਖਾਰਜ ਕਰਦੇ ਹੋਏ ਈਵੀਐਮ ਵੋਟਿੰਗ ਦੀ VVPAT ਨਾਲ ਮਿਲਾਨ ਕਰਨ ਦੀਆਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ। ‌

Leave a Reply

Your email address will not be published. Required fields are marked *

error: Content is protected !!