ਚੰਡੀਗੜ੍ਹ,26 ਅਪ੍ਰੈਲ, Gee98 news service
-ਭਾਰਤ ‘ਚ WhatsApp ਸੇਵਾ ਬੰਦ ਵੀ ਹੋ ਸਕਦੀ ਹੈ। ਦਿੱਲੀ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ WhatsApp ਵੱਲੋਂ ਪੇਸ਼ ਹੋਏ ਤੇਜਿਸ ਕਰੀਆ ਨੇ ਮਾਮਲੇ ਦੀ ਸੁਣਵਾਈ ਕਰ ਰਹੇ ਚੀਫ ਜਸਟਿਸ ਮਨਮੋਹਨ ਸਿੰਘ ਅਤੇ ਜਸਟਿਸ ਮਨਮੀਤ ਪ੍ਰੀਤਮ ਸਿੰਘ ਅਰੋੜਾ ਦੀ ਬੈਂਚ ਨੂੰ ਕਿਹਾ ਕਿ “ਇੱਕ ਪਲੇਟਫਾਰਮ ਦੇ ਤੌਰ ‘ਤੇ ਅਸੀਂ ਕਹਿ ਰਹੇ ਹਾਂ ਜੇਕਰ ਸਾਨੂੰ ਇਨਕ੍ਰਿਪਸ਼ਨ ਨੂੰ ਤੋੜਨ ਲਈ ਕਿਹਾ ਗਿਆ ਤਾਂ WhatsApp ਦੇਸ਼ ਛੱਡ ਦੇਵੇਗਾ”। ਕੰਪਨੀ ਨੇ ਕਿਹਾ ਕਿ ਲੋਕ ਪ੍ਰਾਈਵੇਸੀ ਅਤੇ ਐਂਡ ਟੂ ਐਂਡ ਇਨਕਰਿਪਸ਼ਨ ਕਾਰਨ ਇਸ ਪਲੇਟਫਾਰਮ ਦੀ ਵਰਤੋਂ ਕਰਦੇ ਹਨ ਜੇਕਰ ਅਸੀਂ ਇਸ ਨਿਯਮ ਨੂੰ ਤੋੜਦੇ ਹਾਂ ਤਾਂ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਭਾਰਤ ਵਿੱਚ ਕੰਮ ਕਰਨਾ ਬੰਦ ਕਰ ਦੇਵੇਗਾ”। ਦਰਅਸਲ 2021 ਇਨਫਾਰਮੇਸਨ ਟੈਕਨੋਲੋਜੀ ਦੇ ਨਿਯਮ ਤਹਿਤ ਸ਼ੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਮੈਸੇਜਿੰਗ ਐਪਸ ਨੂੰ ਉਪਭੋਗਤਾਵਾਂ ਦੀਆਂ ਚੈਟਾਂ ਨੂੰ ਟਰੇਸ ਕਰਨ ਅਤੇ ਕਿਸੇ ਵੀ ਸੰਦੇਸ਼ ਦੇ ਪਹਿਲੇ ਭੇਜਣ ਵਾਲੇ ਦੀ ਪਛਾਣ ਕਰਨ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ, ਭਾਵ ਕਿ ਇਸ ਗੱਲ ਦੀ ਪਛਾਣ ਕੀਤੀ ਜਾਵੇ ਕਿ ਕੋਈ ਸੰਦੇਸ਼ ਸਭ ਤੋਂ ਪਹਿਲਾਂ ਕਿਸ ਨੇ ਭੇਜਿਆ ਹੈ। ਜੇਕਰ WhatsApp ਅਜਿਹਾ ਕਰਦਾ ਹੈ ਤਾਂ ਉਸਨੂੰ ਸਾਰੇ ਉਪਭੋਗਤਾਵਾਂ ਦੇ ਸਾਰੇ ਸੰਦੇਸ਼ਾਂ ਨੂੰ ਟਰੇਸ ਕਰਨਾ ਹੋਵੇਗਾ ਤੇ ਸਾਲਾਂ ਤੱਕ ਉਹਨਾਂ ਦਾ ਰਿਕਾਰਡ ਰੱਖਣਾ ਹੋਵੇਗਾ। ਵਟਸਐਪ ਦਾ ਕਹਿਣਾ ਹੈ ਕਿ “ਸਾਨੂੰ ਪੂਰੀ ਚੇਨ ਨੂੰ ਬਣਾ ਕੇ ਰੱਖਣਾ ਹੋਵੇਗਾ ਅਤੇ ਸਾਨੂੰ ਨਹੀਂ ਪਤਾ ਕਿ ਸਾਨੂੰ ਕਿਹੜੇ ਸੰਦੇਸ਼ਾਂ ਨੂੰ ਡੀਕ੍ਰਿਪਟ ਕਰਨ ਲਈ ਕਿਹਾ ਜਾਵੇਗਾ। ਇਸ ਦਾ ਸਿੱਧਾ ਮਤਲਬ ਇਹ ਕਿ ਸਾਨੂੰ ਕਈ ਸਾਲਾਂ ਤੱਕ ਕਰੋੜਾਂ ਸੁਨੇਹੇ ਸਟੋਰ ਕਰਨੇ ਪੈਣਗੇ ਜੋ ਸੰਭਵ ਨਹੀਂ ਹੈ। ਇੱਥੇ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ 25 ਫਰਵਰੀ 2021 ਨੂੰ 2021 ਇਨਫਾਰਮੇਸ਼ਨ ਟੈਕਨੋਲੋਜੀ ਦਾ ਐਲਾਨ ਕੀਤਾ ਸੀ ਜਿਸ ਤਹਿਤ ਫੇਸਬੁੱਕ, ਇੰਸਟਾਗਰਾਮ ਵਟਸਐੱਪ, ਟਵਿੱਟਰ (ਐਕਸ) ਵਰਗੇ ਵੱਡੇ ਪਲੇਟਫਾਰਮਾਂ ਨੂੰ ਨਵੇਂ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਮਾਮਲੇ ਦੀ ਸੁਣਵਾਈ ਕਰ ਰਹੇ ਬੈਂਚ ਨੇ ਵਟਸਐੱਪ ਵੱਲੋਂ ਪੇਸ਼ ਹੋਏ ਤੇਜਸ ਕਰੀਆ ਨੂੰ ਪੁੱਛਿਆ ਕਿ “ਕੀ ਦੂਜੇ ਦੇਸ਼ਾਂ ਵਿੱਚ ਵੀ ਅਜਿਹੇ ਨਿਯਮ ਹਨ” ਤਾਂ ਇਸ ਦੇ ਜਵਾਬ ‘ਚ ਵਟਸਐੱਪ ਨੇ ਕਿਹਾ ਕਿ ਦੁਨੀਆ ‘ਚ ਕਿਤੇ ਵੀ ਅਜਿਹਾ ਕੋਈ ਨਿਯਮ ਨਹੀਂ ਹੈ,ਬਰਾਂਜੀਲ ਵਿੱਚ ਵੀ ਨਹੀਂ ਹੈ। ਬਹਰਹਾਲ ! ਇਸ ਮਾਮਲੇ ਦੀ ਅਗਲੀ ਸੁਣਵਾਈ 14 ਅਗਸਤ ‘ਤੇ ਪਾ ਦਿੱਤੀ ਗਈ ਹੈ। ਅੱਜ ਦੀ ਸੁਣਵਾਈ ਦੌਰਾਨ ਵਟਸਐੱਪ ਕੰਪਨੀ ਨੇ ਹਾਈਕੋਰਟ ਵਿੱਚ ਸਾਫ਼ ਕਰ ਦਿੱਤਾ ਇਹ ਕਿ ਜੇਕਰ 2021 ਇਨਫਾਰਮੇਸ਼ਨ ਟੈਕਨੋਲੋਜੀ ਨਿਯਮਾਂ ਤਹਿਤ ਮਜ਼ਬੂਰ ਕੀਤਾ ਗਿਆ ਤਾਂ ਵਟਸਐੱਪ ਭਾਰਤ ਵਿੱਚ ਬੰਦ ਹੋ ਜਾਵੇਗਾ।